ਸ਼ਾਹਕੋਟ, 16 ਜਨਵਰੀ (ਸੁਰਿੰਦਰ ਸਿੰਘ ਖਾਲਸਾ)- ਡੀ ਐਸ ਪੀ ਦਿਲਬਾਗ ਸਿੰਘ ਸ਼ਾਹਕੋਟ ਦੀ ਬਦਲੀ ਹੋ ਜਾਣ ਤੇ ਉਨ੍ਹਾਂ ਦੀ ਥਾਂ ਤੇ ਲੁਧਿਆਣੇ ਤੋਂ ਬਦਲ ਕੇ ਆਏ ਆਈ ਪੀ ਐਸ ਅਫਸਰ ਸੰਦੀਪ ਕੁਮਾਰ ਮਲਿਕ ਨੇ ਇੱਥੋ ਦੇ ਥਾਣੇ ‘ਚ ਬਤੌਰ ਏ ਐਸ ਪੀ ਅਫਸਰ ਵਜੋ ਚਾਰਜ ਸੰਭਾਲ ਲਿਆ ਹੈ। ਏ ਐਸ ਪੀ ਅਫਸਰ ਸ੍ਰੀ ਸੰਦੀਪ ਕੁਮਾਰ ਮਲਿਕ ਨੇ ਅੱਜ ਥਾਣੇ ਵਿਖੇ ਪੱਤਰਕਾਰਾਂ ਨਾਲ ਕੀਤੀ ਪਲੇਠੀ ਮੀਟਿੰਗ ਵਿਚ ਕਿਹਾ ਕਿ ਪ੍ਰੈਸ ਤੇ ਪੁਲੀਸ ਦੇ ਆਪਸੀ ਬਹੁਤ ਹੀ ਗਹਿਰੇ ਸਬੰਧ ਹਨ। ਉਨ੍ਹਾਂ ਕਿਹਾ ਕਿ ਸਮਾਜ ਵਿਚ ਆਏ ਵੱਡੇ ਨਿਘਾਰ ਕਾਰਨ ਉਤਪੰਨ ਹੋਈਆ ਸਮੱਸਿਆਵਾਂ ਦਾ ਹੱਲ ਪ੍ਰੈਸ ਤੇ ਪੁਲੀਸ ਦੇ ਆਪਸੀ ਸਹਿਯੋਗ ਨਾਲ ਹੀ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਉਹ ਆਪਣੇ ਹਾਸਲ ਕੀਤੇ ਤਜ਼ਰਬਿਆਂ ਦੇ ਅਧਾਰ ਤੇ ਹੀ ਇਲਾਕੇ ਵਿਚੋ ਹਰ ਪ੍ਰਕਾਰ ਦੇ ਅਪਰਾਧਾਂ ਨੂੰ ਖਤਮ ਦੀ ਕੋਸ਼ਿਸ਼ ਕਰਨਗੇ। ਉਨ੍ਹਾਂ ਕਿਹਾ ਕਿ ਉਹ ਸ਼ਹਿਰ ਦੀ ਟ੍ਰੈਫਿਕ ਸਮੱਸਿਆ ਦਾ ਹੱਲ ਕੱਢਣ ਲਈ ਪੂਰਾ ਯਤਨ ਕਰਨਗੇ। ਉਨ੍ਹਾਂ ਸਖਤ ਲਹਿਜੇ ‘ਚ ਕਿਹਾ ਕਿ ਨਸ਼ਾ ਤਸਕਰਾਂ,ਗੁੰਡਾਗਰਦੀ, ਮਨਚਲਿਆਂ ਅਤੇ ਗੰਭੀਰ ਕਿਸਮ ਦੇ ਅਪਰਾਧ ਕਰਨ ਵਾਲਿਆ ਨੂੰ ਕਿਸੇ ਵੀ ਕੀਮਤ ਤੇ ਬਖਸਿਆ ਨਹੀ ਜਾਵੇਗਾ। ਉਨ੍ਹਾਂ ਕਿਹਾ ਕਿ ਥਾਣੇ ਅੰਦਰ ਹਰ ਚੰਗੇ ਨਾਗਰਿਕ ਦਾ ਸਤਿਕਾਰ ਹੋਵੇਗਾ ਅਤੇ ਸਮਾਜ ਵਿਰੋਧੀ ਅਨਸਰਾਂ ਨਾਲ ਸਖ਼ਤੀ ਨਾਲ ਪੇਸ਼ ਆਇਆ ਜਾਵੇਗਾ। ਸਮਾਜ ਅੰਦਰ ਪੈਦਾ ਹੋਈਆ ਸਮੱਸਿਆਵਾਂ ਦੇ ਹੱਲ ਵਾਸਤੇ ਉਨ੍ਹਾਂ ਪ੍ਰੈਸ ਤੋ ਸਹਿਯੋਗ ਦੀ ਮੰਗ ਕਰਦੇ ਕਿਹਾ ਕਿ ਉਨ੍ਹਾਂ ਨੂੰ ਆਸ ਹੈ ਕਿ ਉਹ ਇਲਾਕਾ ਵਾਸੀਆ ਨੂੰ ਬਿਨਾ ਕਿਸੇ ਪੱਖਪਾਤ ਤੋ ਵਧੀਆ ਸੇਵਾਵਾਂ ਦੇਣ ਦੀ ਕੋਸਿਸ਼ ਕਰਨਗੇ। ਇਸ ਮੌਕੇ ਐਸ ਐਚ ਓ ਸ਼ਾਹਕੋਟ ਰੁਪਿੰਦਰ ਸਿੰਘ ਮੌਜੂਦ ਸਨ।
ਸ਼ਾਹਕੋਟ ਥਾਣੇ ਦੇ ਨਵੇਂ ਆਏ ਅਫਸਰ ਏ ਐਸ ਪੀ ਸੰਦੀਪ ਮਲਿਕ ਨੇ ਅਹੁੱਦਾ ਸੰਭਾਲਿਆ



