ਰਾਮਪੁਰਾ ਫੂਲ 16 ਜਨਵਰੀ (ਮਨਦੀਪ ਢੀਂਗਰਾ, ਲੱਖਾ ਹਰੀ)- ਰਾਮਪੁਰਾ ਸ਼ਹਿਰ ਦੇ ਵਾਸੀ ਪਿਛਲੇ ਕਾਫੀ ਦਿਨਾਂ ਤੋਂ ਅਵਾਰਾ ਪਸ਼ੂਆਂ ਖਾਸਕਰ ਢੱਠਿਆਂ ਤੋਂ ਬੇਹੱਦ ਪ੍ਰੇਸ਼ਾਨ ਹਨ ਕਿਉਂਕਿ ਨਿੱਤ ਦਿਨ ਇਨ੍ਹਾਂ ਦੇ ਕਹਿਰ ਤੋਂ ਲੋਕਾਂ ਦਾ ਜਾਨੀ-ਮਾਲੀ ਨੁਕਸਾਨ ਵੱਡੇ ਪੱਧਰ ਤੇ ਹੋ ਰਿਹਾ ਹੈ। ਪਰ ਪ੍ਰਸਾਸ਼ਨ ਇੰਨਾਂ ਨੂੰ ਨੱਥ ਪਾਉਣ ਵਿੱਚ ਨਾ-ਕਾਮਯਾਬ ਸਿੱਧ ਹੋ ਰਿਹਾ ਹੈ। ਜੇਕਰ ਪਿਛਲੇ ਹਫਤੇ ਤੇ ਝਾਤ ਮਾਰੀਏ ਤਾਂ ਅਵਾਰਾ ਢੱਠਿਆਂ ਨੇ ਸਥਾਨਕ ਸ਼ਹਿਰ ਦੇ ਇੱਕ ਵਿਅਕਤੀ ਨੂੰ ਮੌਤ ਦੀ ਨੀਂਦ ਸੁਆ ਦਿੱਤਾ ਅਤੇ ਦਰਜਨ ਦੇ ਕਰੀਬ ਵਿਅਕਤੀਆਂ ਨੂੰ ਆਪਣੀ ਲਪੇਟ ’ਚ ਲੈ ਕੇ ਜਖਮੀਂ ਕਰ ਦਿੱਤਾ ਹੈ। ਇਸੇ ਲੜੀ ਤਹਿਤ ਸਥਾਨਕ ਅਜੀਤ ਨਗਰ ਦੇ ਗੁਰਚਰਨ ਸਿੰਘ ਘੋਟਾ (50) ਨੂੰ ਢੱਠੇ ਨੇ ਸਿੰਗਾਂ ਨਾਲ ਚੁੱਕ ਕੇ ਸੜਕ ਤੇ ਪਟਕਾ ਮਾਰਿਆ ਜਿਸ ਕਾਰਨ ੳਕਤ ਦੇ ਸਿਰ ਅਤੇ ਮੋਢੇ ਤੇ ਗੰਭੀਰ ਸੱਟਾਂ ਲੱਗੀਆਂ ਹਨ। ਮਾਲਵਾ ਵੈਲਫੇਅਰ ਸੁਸਾਇਟੀ ਦੇ ਪਰਧਾਨ ਪ੍ਰਦੀਪ ਸ਼ਰਮਾਂ ਬਿੱਲਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਹਰ ਪਿੰਡ ਅਤੇ ਸ਼ਹਿਰ ਵਿਚ ਗਊਸ਼ਾਲਾਵਾਂ ਅਤੇ ਹੋਰ ਸਾਂਝੀਆਂ ਥਾਂਵਾ ਲਈ ਜਗਾ ਅਲਾਟ ਕੀਤੀ ਜਾਦੀ ਹੈ ਪਰ ਅਵਾਰਾ ਢੱਠਿਆਂ ਨੂੰ ਸਾਂਭਣ ਲਈ ਕੋਈ ਯੋਗ ਪ੍ਰਬੰਧ ਨਹੀ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਸ਼ਰਕਾਰ ਨੂੰ ਢੱਠਿਆਂ ਦੀ ਸਾਂਭ ਸੰਭਾਲ ਲਈ ਵਿਸ਼ੇਸ ਕਦਮ ਚੁਕਣੇ ਚਾਹੀਦੇ ਹਨ।
ਰਾਮਪੁਰਾ ਫੁਲ ’ਚ ਅਵਾਰਾ ਢੱਠਿਆਂ ਨੇ ਮਚਾਇਆ ਕਹਿਰ-ਇੱਕ ਦੀ ਮੌਤ, ਦਰਜਨਾਂ ਜ਼ਖਮੀ



