Skip to content
Independent perspectives. Global stories.
BREAKING

ਡਾ. ਕਿਰਨਦੀਪ ਕੌਰ ਦੇ ਕਾਰਜਕਾਲ ਵਿੱਚ ਵਾਧੇ ’ਤੇ ਵਾਈਸ ਚਾਂਸਲਰ ਦਾ ਧੰਨਵਾਦ ਕੀਤਾ

Share this story

ਮੂਨਕ, 16 ਜਨਵਰੀ (ਕੁਲਵੰਤ ਸਿੰਘ ਦੇਹਲਾ)- ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਮਾਣਯੋਗ ਵਾਈਸ ਚਾਂਸਲਰ ਡਾ. ਬੀ.ਐਸ. ਘੁੰਮਣ ਦੁਆਰਾ ਡਾ. ਕਿਰਨਦੀਪ ਕੌਰ ਨੂੰ ਬਤੌਰ ਡਾਇਰੈਕਟਰ, ਕਾਂਸਟੀਚੂਐਂਟ ਕਾਲਜਾਂ ਲਈ ਮਿਆਦ ਵਿਚ ਵਾਧਾ ਕੀਤਾ ਗਿਆ। ਡਾ. ਕਿਰਨਦੀਪ ਕੌਰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਐਜੂਕੇਸ਼ਨ ਵਿਭਾਗ ਐਂਡ ਕਮਿਊਨਿਟੀ ਸਰਿਵਸਜ਼ ਵਿਚ ਪਿਛਲੇ 20 ਸਾਲਾਂ ਤੋਂ ਬਤੌਰ ਪ੍ਰੋਫੈਸਰ ਵਜੋਂ ਸੇਵਾਵਾਂ ਨਿਭਾ ਰਹੇ ਹਨ । ਉਨ੍ਹਾਂ ਨੇ ਇਸ ਸਮੇਂ ਦੌਰਾਨ 12 ਵਿਦਿਆਰਥੀਆਂ ਨੂੰ ਪੀ.ਐਚ.ਡੀ. ਅਤੇ 12 ਵਿਦਿਆਰਥੀਆਂ ਨੂੰ ਐਮ.ਫਿਲ. ਕਰਵਾਈ ਹੈ । ਇਸ ਦੇ ਨਾਲ ਹੀ ਉਨ੍ਹਾਂ ਨੇ ਲਗਭਗ 100 ਦੇ ਕਰੀਬ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪਧਰ ਤੇ ਖੋਜ ਪਤਰ ਪੜ੍ਹੇ ਹਨ । ਉਨ੍ਹਾਂ ਦੁਆਰਾ ਸਿਖਿਆ ਦੇ ਖੇਤਰ ਵਿਚ 10 ਕਿਤਾਬਾਂ ਵੀ ਪ੍ਰਕਾਸ਼ਿਤ ਹੋਈਆਂ ਹਨ । ਇਸ ਦੇ ਨਾਲ-ਨਾਲ ਉਹ ਪਿਛਲੇ ਕਾਫੀ ਸਮੇਂ ਤੋਂ ਬਤੌਰ ਡਾਇਰੈਕਟਰ, ਕਾਂਸਟੀਚੂਐਂਟ ਕਾਲਜਾਂ ਵਜੋਂ ਵੀ ਨਿਭਾ ਰਹੇ ਹਨ । ਉਨ੍ਹਾਂ ਦੀ ਯੋਗ ਅਗਵਾਈ ਅਤੇ ਸਮੁਚੇ ਸਹਿਯੋਗ ਸਦਕਾ ਸਾਰੇ ਕਾਂਸਟੀਚੂਐਂਟ ਕਾਲਜ ਦਿਨ ਪ੍ਰਤੀ ਦਿਨ ਨਵੀਆਂ ਉਚਾਈਆਂ ਛੂਹ ਰਹੇ ਹਨ । ਉਨ੍ਹਾਂ ਦੇ ਡਾਇਰੈਕਟਰ ਦੇ ਕਾਰਜਕਾਲ ਵਿਚ ਵਾਧਾ ਕਰਨ ਤੇ ਡਾ. ਰਾਜਿੰਦਰ ਸਿੰਘ, ਪ੍ਰਿੰਸੀਪਲ, ਯੂਨੀਵਰਸਿਟੀ ਕਾਲਜ, ਮੂਨਕ (ਸੰਗਰੂਰ) ਅਤੇ ਸਮੂਹ ਸਟਾਫ ਨੇ ਵਾਈਸ ਚਾਂਸਲਰ ਦਾ ਧੰਨਵਾਦ ਕੀਤਾ ਇਸ ਵਾਧੇ ਲਈ ਡਾ. ਰਾਜਿੰਦਰ ਸਿੰਘ ਪ੍ਰਿੰਸੀਪਲ, ਯੂਨੀਵਰਸਿਟੀ ਕਾਲਜ, ਮੂਨਕ (ਸੰਗਰੂਰ) ਅਤੇ ਸਮੂਹ ਸਟਾਫ ਨੇ ਧੰਨਵਾਦ ਕੀਤਾ । ਡਾ. ਕਿਰਨਦੀਪ ਕੌਰ ਪਿਛਲੇ ਕਈ ਸਾਲਾਂ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ 15 ਕਾਂਸਟੀਚੂਐਂਟ ਕਾਲਜਾਂ ਦੇ ਡਾਇਰੈਕਟਰ, ਕਾਂਸਟੀਚੂਐਂਟ ਕਾਲਜਾਂ ਵਜੋਂ ਸੇਵਾਵਾਂ ਨਿਭਾ ਰਹੇ ਹਨ । ਉਨ੍ਹਾਂ ਦੀ ਅਗਵਾਈ ਵਿਚ ਸਾਰੇ ਕਾਂਸਟੀਚੂਐਂਟ ਕਾਲਜ ਦਿਨ ਦੁਗਣੀ ਤੇ ਰਾਤ ਚੋਗਣੀ ਤਰਕੀ ਕਰ ਰਹੇ ਹਨ।

WRITTEN BY