Skip to content
Independent perspectives. Global stories.
BREAKING

ਮਾਊਂਟ ਲਿਟਰਾ ਜੀ ਸਕੂਲ ਦਾ ਸਾਲਾਨਾ ਸਮਾਰੋਹ ‘ਉਡਾਣ’ ਸਫ਼ਲਤਾ ਪੂਰਵਕ ਸਮਾਪਤ

Share this story

ਫ਼ਰੀਦਕੋਟ, 15 ਜਨਵਰੀ (ਗੁਰਜੀਤ ਰੋਮਾਣਾ, ਪਰਵਿੰਦਰ ਸਿੰਘ ਕੰਧਾਰੀ)-ਮਾਊਟ ਲਿਟਰਾ ਜੀ ਸਕੂਲ ਵਿਖੇ ਸਾਲਾਨਾ ਸਮਾਰੋਹ ‘ਉਡਾਣ‘ ਮਨਾਇਆ ਗਿਆ, ‘ਚ ਧਰਮਵੀਰ ਸਿੰਘ ਉਪ ਜ਼ਿਲ੍ਹਾ ਸਿਖਿਆ ਅਫ਼ਸਰ ਫ਼ਰੀਦਕੋਟ ਨੇ ਮੁਖ ਮਹਿਮਾਨ ਵਜੋਂ ਸ਼ਿਰਕਤ ਕੀਤੀ । ਪ੍ਰੋਗਰਾਮ ਦੀ ਸ਼ੁਰੂਆਤ ਬਚਿਆਂ ਨੇ ਗੁਰਬਾਣੀ ਦੇ ਸ਼ਬਦ ਨਾਲ ਕੀਤੀ।ਸਕੂਲ ਦੇ ਚੇਅਰਮੈਨ ਇੰਜ. ਚਮਨ ਲਾਲ ਗੁਲਾਟੀ ਅਤੇ ਪ੍ਰਿੰਸੀਪਲ ਡਾ. ਸੁਰੇਸ਼ ਸ਼ਰਮਾ ਨੇ ਆਏ ਹੋਏ ਮਹਿਮਾਨਾਂ ਅਤੇ ਮਾਪਿਆਂ ਨੂੰ ਜੀ ਆਇਆਂ ਆਖਿਆ । ਸਕੂਲ ਦੇ ਬਚਿਆਂ ਨੇ ਵਖ-ਵਖ ਪ੍ਰਾਂਤਾਂ ਦੇ ਲੋਕ ਨਾਚ ਜਿਵੇਂ ਘੂੰਮਰ, ਭੰਗੜਾ, ਝੁੰਮਰ ਅਤੇ ਨਾਟਕਾਂ ਰਾਹੀਂ ਹਾਜ਼ਰੀਨ ਦਾ ਮਨੋਰੰਜਨ ਕੀਤਾ ਅਤੇ ਦਰਸ਼ਕਾਂ ਨੂੰ ਵਾਤਾਵਰਨ ਬਚਾਓ, ਬੇਟੀ ਬਚਾਓ, ਬੇਟੀ ਪੜ੍ਹਾਓ ਅਤੇ ਬਚਪਨ ਬਚਾਓ ਸੰਦੇਸ਼ ਅਤੇ ਹੋਰ ਸਮਾਜਿਕ ਵਿਸ਼ਿਆਂ ਦਾ ਸੰਦੇਸ਼ ਆਪਣੀ ਕਲਾ ਨਾਲ ਰੰਗਮੰਚ ਰਾਹੀਂ ਦਿਤਾ । ਮੁਖ ਮਹਿਮਾਨ ਨੇ ਮਾਪਿਆਂ ਅਤੇ ਮਹਿਮਾਨਾਂ ਨੂੰ ਸੰਬੋਧਨ ਕਰਦੇ ਹੋਏ ਧਰਮਵੀਰ ਸਿੰਘ ਨੇ ਬਚਿਆਂ ਨਾਲ ਆਪਣੇ ਕੁਝ ਪਲ ਬਿਤਾਉਣ ਅਤੇ ਉਨ੍ਹਾਂ ਨੂੰ ਨੈਤਿਕ ਅਤੇ ਸਮਾਜਿਕ ਸਿਖਿਆ ਦੇਣ ਦੀ ਅਪੀਲ ਕੀਤੀ ਅਤੇ ਨਾਲ ਹੀ ਸਕੂਲ ਸਮਾਰੋਹ ਅਤੇ ਸਕੂਲ ਦੇ ਵਿਦਿਆਰਥੀਆਂ ਦੀ ਹੌਸਲਾ ਅਫ਼ਜਾਈ ਕੀਤੀ ਅਤੇ ਬਚਿਆਂ ਨੂੰ ਵਧੀਆ ਨਾਗਰਿਕ ਬਣਨ ਲਈ ਪ੍ਰੇਰਨਾ ਦਿਤੀ । ਇਸ ਸਮਾਰੋਹ ਵਿਚ ਜਸਬੀਰ ਸਿੰਘ ਜਸੀ, ਡਾ. ਪੰਕਜ ਬਾਂਸਲ, ਸੇਵਾ-ਮੁਕਤ ਪ੍ਰਿੰਸੀਪਲ ਓਮ ਪ੍ਰਕਾਸ਼ ਛਾਬੜਾ, ਪ੍ਰਵੀਨ ਸਚਰ ਨਾਇਬ ਤਹਿਸੀਲਦਾਰ, ਡਾ. ਐਸ.ਐਸ. ਬਰਾੜ, ਪਾਲ ਸਿੰਘ ਸਰਪੰਚ ਪਕਾ ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ । ਸਕੂਲ ਦੇ ਪ੍ਰਿਸੀਪਲ ਡਾ. ਸੁਰੇਸ਼ ਸ਼ਰਮਾ ਨੇ ਸਕੂਲ ਦੀ ਸਾਲਾਨਾ ਰਿਪੋਰਟ ਅਤੇ ਬਚਿਆਂ ਵਲੋਂ ਵਿਸ਼ੇਸ਼ ਪ੍ਰਾਪਤੀਆਂ ਦੀ ਵਿਸਥਾਰਤ ਜਾਣਕਾਰੀ ਦਿਤੀ । ਜਿਸ ਵਿਚ ਉਨ੍ਹਾਂ ਨੇ ਬਚਿਆਂ ਵਲੋਂ ਜ਼ਿਲ੍ਹਾ ਪਧਰ, ਰਾਜ ਪਧਰ ਅਤੇ ਕੌਮੀ ਪਧਰ ਵਿਚਲੀਆਂ ਖੇਡਾਂ ਵਿਚ ਕੀਤੀਆਂ ਪ੍ਰਾਪਤੀਆਂ ਬਾਰੇ ਦਸਿਆ ਅਤੇ ਮਾਪਿਆਂ ਨੂੰ ਵਧਾਈ ਦਿੰਦੇ ਹੋਏ ਉਨ੍ਹਾਂ ਵਲੋਂ ਦਿਤੇ ਸਹਿਯੋਗ ਦਾ ਧੰਨਵਾਦ ਕੀਤਾ । ਇਸ ਮੌਕੇ ਨਵਦੀਪ ਸਿੰਘ ਸੇਠੀ, ਹਰਮੀਤ ਕੌਰ, ਇੰਦਰਜੀਤ ਸਿੰਘ, ਪਰਮ ਪ੍ਰਕਾਸ਼ ਸਿੰਘ ਵਾਲੀਆ, ਮਨਦੀਪ ਕੁਮਾਰ, ਤਰਨਜੀਤ ਸਿੰਘ, ਗੁਰਪ੍ਰੀਤ ਕੌਰ, ਰੁਪਾਲੀ, ਨਵਦੀਪ ਕੌਰ, ਮਨਿੰਦਰ ਕੌਰ, ਯੋਗਿਤਾ, ਰੋਹਿਤ ਸ਼ਰਮਾ, ਸੀਮਾ, ਆਰਤੀ, ਨਿਸ਼ਾ, ਜਤਿੰਦਰ ਕੌਰ, ਜਤਿਨ ਕੁਮਾਰ, ਗਗਨਦੀਪ ਕੌਰ, ਗੁਰਮੀਤ ਕੌਰ ਆਦਿ ਹਾਜ਼ਰ ਸਨ ।

WRITTEN BY