ਜਲੰਧਰ, 15 ਜਨਵਰੀ (ਪੰਜਾਬ ਟਾਇਮਜ਼ ਬਿਊਰੋ)-ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਭਾਰਤ ਸਵੱਛ ਮਿਸ਼ਨ ਅਤੇ ਸਮਾਰਟ ਸਿਟੀ ਪ੍ਰੋਜੈਕਟ ਵਿੱਚ ਆਪਣਾ ਯੋਗਦਾਨ ਪਾਊਣ ਲਈ ਕਾਲਜ ਵਿੱਚ 15 ਰੋਜ਼ਾ ਸਵੱਛਤਾ ਅਭਿਆਨ ਚਲਾਉਣ ਦਾ ਫੈਸਲਾ ਕੀਤਾ ਹੈ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਦੱਸਿਆ ਕਿ ਇਹ ਸਵਛੱਤਾ ਅਭਿਆਨ 16 ਜਨਵਰੀ ਤੋਂ 31 ਜਨਵਰੀ ਤੱਕ ਚੱਲੇਗਾ। ਇਸ ਵਿੱਚ ਸਟਾਫ ਅਤੇ ਵਿਦਿਆਰਥੀ ਮਿਲ ਕੇ ਨਾਂ ਸਿਰਫ ਆਪਣੇ ਡਿਪਾਰਟਮੈਂਟ ਅਤੇ ਕਾਲਜ, ਸਗੋਂ ਕਾਲਜ ਦੇ ਆਲੇ ਦੁਆਲੇ ਦੀ ਸਫਾਈ ਨੂੰ ਵੀ ਤਰਜੀਹ ਦੇਣਗੇ।ਪ੍ਰਿੰਸੀਪਲ ਸਾਹਿਬ ਨੇ ਦੱਸਿਆ ਕਿ ਫਰਵਰੀ ਮਹੀਨੇ ਦੇ ਪਹਿਲੇ ਹਫ਼ਤੇ ਵਿੱਚ ਵਿਭਾਗਾਂ ਦੀ ਸਫਾਈ ਦਾ ਮੁਲਾਂਕਣ ਕੀਤਾ ਜਾਵੇਗਾ ਅਤੇ ਜੇਤੂ ਵਿਭਾਗ ਨੂੰ ਸਨਮਾਨਿਤ ਕੀਤਾ ਜਾਵੇਗਾ। ਇਸ ਸਬੰਧੀ ਕਾਲਜ ਦੇ ਸਟਾਫ ਨੇ ਮੀਟਿੰਗ ਕੀਤੀ ਤੇ ਸਮਾਰਟ ਸਿਟੀ ਐਪ ‘ਸਵੱਛਤਾ’ ਵੀ ਡਾਊਨ ਲੋਡ ਕੀਤਾ।ਜਲੰਧਰ ਮਿਉਂਸੀਪਲ ਕਾਰਪੋਰੇਸ਼ਨ ਵਲੋਂ ਮਿਸਟਰ ਪ੍ਰਦੀਪ ਕੁਮਾਰ ਨੇ ਸਟਾਫ ਨੂੰ ਸਬੋਧਨ ਕੀਤਾ ਤੇ ‘ਸਵੱਛਤਾ ਐਪ’ ਦੀਆਂ ਵਿਸ਼ੇਸ਼ਤਾਵਾਂ ਬਾਰੇ ਦੱਸਿਆ। ਇਸ ਵਿੱਚ ਵਿਦਿਆਰਥੀਆਂ ਨੇ ਵੀ ਆਪਣਾ ਯੋਗਦਾਨ ਪਾਇਆ। ਇਸ ਮੀਟਿੰਗ ਵਿੱਚ ਡਾ. ਸੰਜੇ ਬਾਂਸਲ, ਸ੍ਰੀ ਜੇ.ਐਸ ਘੇੜਾ, ਸ੍ਰੀ ਕਸ਼ਮੀਰ ਕੁਮਾਰ, ਸ੍ਰੀਮਤੀ ਊਸ਼ਾ ਕਿਰਨ, ਸ੍ਰੀ ਪ੍ਰਿੰਸ ਮਦਾਨ, ਸ੍ਰੀ ਸੁਰਜੀਤ ਸਿੰਘ, ਸ੍ਰੀ ਐਸ.ਸੀ.ਤਨੇਜਾ, ਸ੍ਰੀ ਗੋਰਵ ਸ਼ਰਮਾ, ਸ੍ਰੀ ਰਾਕੇਸ਼ ਕੁਮਾਰ ਸ਼ਾਮਿਲ ਹੋਏ।
ਮੇਹਰ ਚੰਦ ਪੋਲੀਟੈਕਨਿਕ ਨੇ ਸਵੱਛਤਾ ਅਭਿਆਨ ਚਲਾਇਆ



