ਸਰਦੂਲਗੜ੍ਹ, 15 ਜਨਵਰੀ (ਬਲਜੀਤ ਪਾਲ)-ਡੀ. ਈ. ਓ. ਮਾਨਸਾ (ਸ) ਸ੍ਰੀ ਸੁਭਾਸ਼ ਚੰਦਰ ਡੀ. ਈ. ਓ. (ਐ) ਸ੍ਰੀ ਕੁਲਭੂਸ਼ਨ ਸਿੰਘ ਬਾਜਵਾ ਅਤੇ ਡਿਪਟੀ ਡੀ. ਈ. ਓ. ਸ਼੍ਰੀ ਜਗਰੂਪ ਸਿੰਘ ਭਾਰਤੀ ਦੇ ਦਿਸ਼ਾ ਨਿਰਦੇਸ਼ਾਂ ਤੇ ਦਸਮੇਸ਼ ਕਾਨਵੈਂਟ ਸੀਨੀ. ਸੈਕੰ. ਸਕੂਲ ਸਰਦੂਲਗੜ੍ਹ ਵਿਖੇ ਸਵ: ਕੈਪਟਨ ਸੁਰਜੀਤ ਸਿੰਘ ਸੰਧੂ ਨੂੰ ਸਮਰਪਿਤ 4 ਦਿਨਾਂ ਜਿਲ੍ਹਾ ਪੱਧਰੀ ਭਾਰਤ ਸਕਾਊਟਸ ਐਂਡ ਗਾਈਡਜ ਤ੍ਰਿਤੀਆ ਸੋਪਾਨ ਟੈਸਟਿੰਗ ਕੈਂਪ ਲਗਾਇਆ ਗਿਆ। ਜਿਸ ਵਿੱਚ ਜਿਲ੍ਹੇ ਦੇ ਵੱਖ- ਵੱਖ 11 ਸਕੂਲਾਂ ਦੇ ਲਗਭਗ 206 ਵਿਦਿਆਰਥੀਆਂ ਨੇ ਭਾਗ ਲਿਆ। ਇਸ ਕੈਂਪ ਦਾ ਉਦਘਾਟਨ ਪ੍ਰਿੰਸੀਪਲ ਭੁਪਿੰਦਰ ਸਿੰਘ ਸੰਧੂ ਨੇ ਕੀਤਾ।ਇਸ ਕੈਂਪ ਵਿੱਚ ਜਿਲ੍ਹਾ ਆਰਗੇਨਾਇਜਿੰਗ ਕਮਿਸ਼ਨਰ ਸ੍ਰ. ਦਰਸ਼ਨ ਸਿੰਘ ਬਰੇਟਾ (ਜੂਨੀਅਰ), ਸਕਾਊਟ ਮਾਸਟਰ ਸ਼੍ਰ. ਮਨਦੀਪ ਸਿੰਘ ਗੋਲਡੀ ਸ.ਸ.ਸਕੂਲ ਸੰਘਾ, ਜਗਸੀਰ ਸਿੰਘ ਸ.ਸ.ਸਕੂਲ ਮੀਰਪੁਰ ਕਲਾਂ, ਸੁਖਵਿੰਦਰ ਸਿੰਘ ਸ.ਸ.ਸਕੂਲ ਆਹਲੂਪੁਰ, ਮੈਡਮ ਮਲਕੀਤ ਕੌਰ ਗਾਈਡ ਕੈਪਟਨ ਸ.ਕੰ.ਸ.ਸ. ਸਕੂਲ ਸਰਦੂਲਗੜ੍ਹ ਦੁਆਰਾ ਸਕਾਊਟਸ, ਗਾਈਡਜ ਨੂੰ ਝੰਡਾ ਗੀਤ, ਸਕਾਊਟ, ਗਾਈਡ ਪ੍ਰਣ, ਪ੍ਰਾਰਥਨਾ, ਗੰਢਾਂ ਲਗਾਉਣੀਆਂ, ਸਕਾਊਟਸ, ਗਾਈਡਜ ਨਿਯਮ ਬਾਰੇ ਵਿਸਥਾਰ ਵਿੱਚ ਦੱਸਿਆ ਗਿਆ। ਇਸ ਕੈਂਪ ਵਿੱਚ ਅਲੱਗ ਅਲੱਗ ਸਕੂਲਾਂ ਦੇ ਸਕਾਊਟਸ/ਗਾਈਡਜ ਦੁਆਰਾ ਤੰਬੂ ਲਗਾਉਣ ਦੇ ਮੁਕਾਬਲੇ ਕਰਵਾਏ ਗਏ। ਇਸ ਕੈਂਪ ਵਿੱਚ ਦਸਮੇਸ਼ ਕਾਨਵੈਂਟ ਸੀਨੀ: ਸੈਕੰ: ਸਕੂਲ ਅਤੇ ਸਰਕਾਰੀ ਕੰਨਿਆ ਸੀਨੀ: ਸੈਕੰ: ਸਕੂਲ ਨੇ ਪਹਿਲਾ ਸਥਾਨ ਹਾਸਿਲ ਕੀਤਾ ਅਤੇ ਸਰਕਾਰੀ ਸੀਨੀ. ਸੈਕੰ. ਸਕੂਲ ਸੰਘਾ ਅਤੇ ਮੀਰਪੁਰ ਨੇ ਦੂਸਰਾ ਸਥਾਨ ਹਾਸਿਲ ਕੀਤਾ। ਕੈਂਪ ਦੇ ਆਖਰੀ ਦਿਨ ਸਹਾਇਕ ਸਟੇਟ ਟ੍ਰੇਨਿੰਗ ਕਮਿਸ਼ਨਰ ਸ੍ਰ. ਦਰਸ਼ਨ ਸਿੰਘ ਨੇ ਕੈਂਪ ਵਿੱਚ ਸ਼ਮੂਲੀਅਤ ਕਰਦਿਆਂ ਸਕਾਊਟਸ/ਗਾਈਡਜ ਤੋਂ ਇਲਾਵਾ ਦਸਮੇਸ਼ ਕਾਨਵੈਂਟ ਸਕੂਲ ਸਰਦੂਲਗੜ੍ਹ ਦੇ ਸਮੂਹ ਵਿਦਿਆਰਥੀਆਂ ਨੂੰ ਆਪਣੇ ਲੰਬੇ ਤਜਰਬੇ ਵਿੱਚੋਂ ਬਹੁਤ ਹੀ ਵਧੀਆ ਢੰਗ ਨਾਲ ਜਿੰਦਗੀ ਵਿੱਚ ਕਾਮਯਾਬ ਹੋਣ ਦੇ ਤਰੀਕੇ ਦੱਸੇ । ਇਸ ਮੌਕੇ ਤੇ ਸਕੂਲ ਦੀ ਤਰਫੋਂ ਸਕਾਊਟਸ, ਗਾਈਡਜ ਕੈਂਪ ਦੋਰਾਨ ਚੰਗੀ ਕਾਰਗੁਜਾਰੀ ਦਿਖਾਉਣ ਵਾਲੇ ਬੱਚਿਆਂ ਨੂੰ ਮੈਡਲ ਅਤੇ ਕੈਂਪ ਨਾਲ ਸੰਬੰਧਤ ਆਏ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਸਕੂਲ ਦੇ ਪ੍ਰਿੰਸੀਪਲ ਸ਼੍ਰ. ਭੁਪਿੰਦਰ ਸਿੰਘ ਸੰਧੂ ਨੇ ਇਸ ਮੌਕੇ ਤੇ ਲੋਹੜੀ ਦੇ ਪਵਿੱਤਰ ਤਿਊਹਾਰ ਬਾਰੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ ਅਤੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ।ਇਸ ਮੌਕੇ ਤੇ ਪ੍ਰਿੰਸੀਪਲ ਰਾਜਦੀਪ ਸਿੰਘ ਆਹਲੂਪੁਰ, ਸ੍ਰੀ ਗਿੰਦਰ ਰਾਮ ਡੀ.ਪੀ.ਈ. ਮੈਡਮ ਗੁਰਸ਼ਰਨ ਕੌਰ ਆਦਿ ਹਾਜਰ ਸਨ।
ਦਸਮੇਸ਼ ਕਾਨਵੈਂਟ ਸਕੂਲ ਸਰਦੂਲਗੜ੍ਹ ਵਿਖੇ 4 ਰੋਜ਼ਾ ਸਕਾਊਟਸ ਐਂਡ ਗਾਈਡਜ਼ ਕੈਂਪ



