ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਨੇ ਕੀਤਾ ਉਦਘਾਟਨ
ਸ਼੍ਰੀ ਅਨੰਦਪੁਰ ਸਾਹਿਬ, 15 ਜਨਵਰੀ (ਦਵਿੰਦਰਪਾਲ ਸਿੰਘ, ਅੰਕੁਸ਼)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਸ਼੍ਰੀ ਗੁਰੁ ਤੇਗ ਬਹਾਦਰ ਖਾਲਸਾ ਕਾਲਜ ਵਿਖੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਕਰਵਾਈਆਂ ਜਾ ਰਹੀਆਂ 30ਵੀਆਂ ਸੀਨੀਅਰ ਨੈਸ਼ਨਲ ਅਤੇ ਫੈਡਰੇਸ਼ਨ ਕੱਪ ਰੱਸਾ ਕਸੀ ਦੇ ਖੇਡ ਮੁਕਾਬਲਿਆਂ ਦੀ ਅੱਜ ਸ਼ੁਰੂਆਤ ਹੋ ਗਈ । ਚਾਰ ਰੋਜਾਂ ਚੱਲਣ ਵਾਲੇ ਇਨ੍ਹਾਂ ਖੇਡ ਮੁਕਾਬਲਿਆਂ ਦਾ ਰਸਮੀ ਉਦਘਾਟਨ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਨੇ ਕੀਤਾ ਉਹਨਾਂ ਵਿਦਿਆਰਥੀਆਂ ਨੂੰ ਸੰਬੋਧਨ ਹੂੰਦੇ ਹੋਏ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਦੇ ਇਤਿਹਾਸ ਅਤੇ ਸ਼੍ਰੀ ਗੁਰੁ ਤੇਗ ਬਹਾਦਰ ਜੀ ਦੇ ਜੀਵਨ ਤੋਂ ਜਾਣੂ ਕਰਵਾਇਆ । ਇਹਨਾਂ ਮੁਕਾਬਲਿਆਂ ਵਿਚ ਸਮੁਚੇ ਭਾਰਤ ਵਿਚੋ ਕਰੀਬ ਸੋਲ੍ਹਾ ਸੂਬਿਆਂ ਦੇ ਖਿਡਾਰੀ ਭਾਗ ਲੈ ਰਹੇ ਹਨ। ਉਦਘਾਟਨੀ ਸਮਾਰੋਹ ਸਮੇਂ ਕਾਲਜ ਦੇ ਪ੍ਰਿੰਸੀਪਲ ਡਾ.ਕਸ਼ਮੀਰ ਸਿੰਘ ਨੇ ਆਈਆਂ ਟੀਮਾਂ ਜੀ ਆਇਆਂ ਆਖਿਆ ਇਸ ਮੋਕੇ ਡਾ.ਗੁਰਦੀਪ ਕੋਰ ਰੰਧਾਵਾ ਡਾਇਰੈਕਟਰ ਸਪੋਰਟਸ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਵਿਦਿਆਰਥੀਆਂ ਨੂੰ ਖੇਡ ਚੈਂਪੀਅਨਸ਼ਿਪ ਸਬੰਧੀ ਜਾਣਕਾਰੀ ਦਿੱਤੀ। ਕਾਲਜ ਦੇ ਪੀ.ਆਰ.ਓ ਪ੍ਰੋ.ਅਵਤਾਰ ਸਿੰਘ ਨੇ ਦੱਸਿਆ ਕਿ ਅੱਜ ਦੇ ਮੁਕਾਬਲਿਆਂ ਵਿਚ 560 ਕਿਲੋ ਵਰਗ (4ਣ4) ਵਿਚ ਪੰਜਾਬ ਤੇ ਮਨੀਪੁਰ ਅਤੇ 640 ਕਿਲੋ ਵਰਗ ਵਿਚ ਪੰਜਾਬ ਤੇ ਕੇਰਲਾ ਦੇ ਖੇਡ ਮੁਕਾਬਲੇ ਹੋਏ ਜਿਹਨਾਂ ਵਿਚ ਪੰਜਾਬ ਜੇਤੂ ਰਿਹਾ। ਪ੍ਰੋਗਰਾਮ ਦੇ ਆਖਿਰ ਵਿਚ ਡਾ.ਸੁੱਚਾ ਸਿੰਘ ਢੇਸੀ ਨੇ ਸਭ ਦਾ ਧੰਨਵਾਦ ਕੀਤਾ। ਇਸ ਮੋਕੇ ਆਲ ਇੰਡੀਆ ਰੱਸਾ ਕੱਸੀ ਫੈਡਰੇਸ਼ਨ ਦੇ ਜਨਰਲ ਸਕੱਤਰ ਮਦਨ ਮੋਹਨ, ਪੰਜਾਬੀ ਯੂਨੀਵਰਸਿਟੀ ਤੋਂ ਦਲਬੀਰ ਸਿੰਘ ਰੰਧਾਵਾ, ਮਹਿੰਦਰਪਾਲ ਕੋਰ ਸਹਾਇਕ ਡਾਇਰੈਕਟਰ, ਅਰਜਨ ਐਵਾਰਡੀ ਪਰਮਜੀਤ ਸ਼ਰਮਾਂ, ਪ੍ਰੋ.ਹਰਜਿੰਦਰ ਸਿੰਘ, ਪ੍ਰੋ.ਗੁਰਦੀਪ ਸਿੰਘ ਸ਼ਾਹੀ, ਪ੍ਰੋ.ਜਗਪਿੰਦਰਪਾਲ ਸਿੰਘ, ਡਾ.ਬਲਜੀਤ ਸਿੰਘ, ਪ੍ਰੋ.ਗੁਰਵਿੰਦਰ ਸਿੰਘ, ਪ੍ਰੋ.ਜਗਵੀਰ ਕੋਰ, ਮਨਿੰਦਰਜੀਤ ਸਿੰਘ ਬਰਾੜ, ਹਰਜੀਤ ਸਿੰਘ ਅਚਿੰਤ, ਰਣਬੀਰ ਸਿੰਘ ਕਲੋਤਾ ਅਤੇ ਕਾਲਜ ਦਾ ਸਮੂਹ ਸਟਾਫ ਹਾਜ਼ਰ ਸੀ।



