ਅਮਲੋਹ, 15 ਜਨਵਰੀ (ਰਣਜੀਤ ਸਿੰਘ ਘੁੰਮਣ)- ਨਗਰ ਕੌਸਲ ਅਮਲੋਹ ਦੇ ਪ੍ਰਧਾਨ, ਸੀਨੀ ਮੀਤ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਚੋਣ ਕਰਨ ਲਈ ਐਸ.ਡੀ.ਐਮ ਅਮਲੋਹ ਜਸਪ੍ਰੀਤ ਸਿੰਘ ਵੱਲੋਂ ਵਿਧਾਇਕ ਕਾਕਾ ਰਣਦੀਪ ਸਿੰਘ ਦੀ ਹਾਜ਼ਰੀ ਵਿੱਚ ਨਗਰ ਕੌੋਸਲ ਦਫ਼ਤਰ ਅਮਲੋਹ ਵਿਖੇ ਸਮੂਹ ਕੌਸ਼ਲਰਾ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਤੇ ਕੌਸ਼ਲਰ ਇੰਦਰਜੀਤ ਸੇਢਾ ਵੱਲੋਂ ਨਗਰ ਕੌਸਲ ਦੀ ਪ੍ਰਧਾਨਗੀ ਲਈ ਕਿਰਨ ਸੂਦ ਦਾ ਨਾਮ ਰੱਖਿਆ ਗਿਆ ਅਤੇ ਕੌਸ਼ਲਰ ਰਾਜਵਿੰਦਰ ਕੌਰ ਨੇ ਤਾਈਦ ਕੀਤੀ ਅਤੇ ਕਾਂਗਰਸ ਦੇ ਕੌਸ਼ਲਰਾ ਨੇ ਕਿਰਨ ਸੂਦ ਨੂੰ ਪ੍ਰਧਾਨ ਬਣਾਉਣ ਦੇ ਹੱਕ ਵਿੱਚ ਸਹਿਮਤੀ ਪ੍ਰਗਟਾਈ ਗਈ, ਕੌਸ਼ਲਰ ਰਾਜਵਿੰਦਰ ਕੌਰ ਨੇ ਸੀਨੀਅਰ ਮੀਤ ਪ੍ਰਧਾਨ ਲਈ ਬੁੱਧ ਰਾਜ ਬੈਂਸ ਦਾ ਨਾਮ ਰੱਖਿਆ ਅਤੇ ਕੌਸ਼ਲਰ ਹਰਵਿੰਦਰ ਸਿੰਘ ਵਾਲੀਆ ਨੇ ਤਾਇਦ ਕੀਤੀ ਗਈ ਅਤੇ ਕੌਸ਼ਲਰ ਡਾ ਹਰਪ੍ਰੀਤ ਸਿੰਘ ਨੇ ਮੀਤ ਪ੍ਰਧਾਨ ਲਈ ਕੌਸ਼ਲਰ ਬਲਵਿੰਦਰ ਕੌਰ ਦਾ ਨਾਮ ਰੱਖਿਆ ਅਤੇ ਕੌਸ਼ਲਰ ਬੁੱਧ ਰਾਜ ਬੈਸ ਵੱਲੋਂ ਤਾਈਦ ਕੀਤੀ ਗਈ। ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਵਿਧਾਇਕ ਕਾਕਾ ਰਣਦੀਪ ਸਿੰਘ ਨੇ ਕਿਹਾ ਕਿ 2018 ਦਾ ਸਾਲ ਅਮਲੋਹ ਲਈ ਵਿਕਾਸ ਦਾ ਵਰ੍ਹਾਂ ਹੋਵੇਗਾ। ਇਸ ਮੌਕੇ ਤੇ ਨਗਰ ਕੌਸਲ ਅਮਲੋਹ ਦੀ ਪ੍ਰਧਾਨ ਬਣੀ ਕਿਰਨ ਸੂਦ ਨੇ ਕਿਹਾ ਕਿ ਉਨ੍ਹਾਂ ਨੂੰ ਅੱਜ ਜੋ ਨਗਰ ਕੌਸ਼ਲ ਅਮਲੋਹ ਦੀ ਪ੍ਰਧਾਨ ਬਣਾਕੇ ਵੱਡਾ ਮਾਣ ਬਖਸਿਆ ਗਿਆ ਹੈ ਉਸ ਉਤੇ ਉਹ ਹਮੇਸ਼ਾ ਹੀ ਪੂਰੀ ਇਮਾਨਦਾਰੀ ਨਾਲ ਕੰਮ ਕਰਨਗੇ ਅਤੇ ਹਰ ਕੌਸ਼ਲਰ ਦੀ ਸਮੱਸਿਆ ਨੂੰ ਪੂਰੀ ਗੰਭੀਰਤਾ ਨਾਲ ਹੱਲ ਕੀਤਾ ਜਾਵੇਗਾ ਅਤੇ ਕਿਸੇ ਨਾਲ ਵੀ ਕੋਈ ਪੱਖਪਾਤ ਨਹੀ ਕੀਤਾ ਜਾਵੇਗਾ ਅਤੇ ਸ਼ਹਿਰ ਦੇ ਹਰ ਵਾਰਡ ਨੂੰ ਵਿਕਾਸ ਪੱਖੋਂ ਸੁੰਦਰ ਦਿੱਖ ਪ੍ਰਦਾਨ ਕੀਤੀ ਜਾਣ ਨੂੰ ਪਹਿਲ ਕੀਤੀ ਜਾਵੇਗੀ। ਉਨ੍ਹਾਂ ਅੱਜ ਹਲਕਾ ਅਮਲੋਹ ਦੇ ਵਿਧਾਇਕ ਕਾਕਾ ਰਣਦੀਪ ਸਿੰਘ ਅਤੇ ਕੌਸ਼ਲਰਾ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਇਸ ਮੌਕੇ ਤੇ ਪ੍ਰਦੇਸ਼ ਕਾਂਗਰਸ ਦੇ ਮੈਂਬਰ ਜਸਮੀਤ ਸਿੰਘ ਰਾਜਾ, ਕਾਰਜ ਸਾਧਕ ਅਫ਼ਸਰ ਜੀ.ਬੀ ਸਰਮਾ, ਜਿਲ੍ਹਾ ਪ੍ਰੀਸ਼ਦ ਮੈਂਬਰ ਜੋਗਿੰਦਰ ਸਿੰਘ ਨਰਾਇਣਗੜ੍ਹ, ਸੀਨੀ ਆਗੂ ਹੈਪੀ ਸੂਦ, ਪ੍ਰਧਾਨ ਹੈਪੀ ਪਜ਼ਨੀ, ਪ੍ਰਧਾਨ ਰਾਜਿੰਦਰ ਸਿੰਘ ਬਿੱਟੂ, ਪ੍ਰਧਾਨ ਸਿੰਗਾਰਾ ਸਿੰਘ ਸਲਾਣਾ, ਬਲਵੀਰ ਸਿੰਘ ਮਿੰਟਾ, ਪ੍ਰਧਾਨ ਲਾਲ ਚੰਦ ਗਰਗ, ਨਿਰਮਲ ਸਿੰਘ ਮਾਲੋਵਾਲ, ਬਹਾਦਰ ਸਿੰਘ, ਬਲਦੇਵ ਸੇਢਾ, ਵਿਨੈਪੁਰੀ, ਕਾਲਾ ਅਰੋੜਾ, ਰਾਮ ਕਿਸ਼ਨ, ਰਘੁਬੀਰ ਸਿੰਘ ਲੱਲੋਂ, ਗੁਰਪ੍ਰੀਤ ਸਿੰਘ ਗਰੇਵਾਲ, ਬਿਕਰ ਸਿੰਘ ਸਰਪੰਚ ਦੀਵਾ ਅਤੇ ਵੱਡੀ ਗਿਣਤੀ ਸ਼ਹਿਰ ਵਾਸ਼ੀ ਹਾਜ਼ਰ ਸਨ।
2018 ਦਾ ਸਾਲ ਅਮਲੋਹ ਲਈ ਵਿਕਾਸ ਦਾ ਵਰ੍ਹਾ ਹੋਵੇਗਾ : ਕਾਕਾ ਰਣਦੀਪ ਸਿੰਘ



