Skip to content
Independent perspectives. Global stories.
BREAKING

ਬਰਨਾਲਾ ਪੁਲਿਸ ਵੱਲੋਂ 1 ਕਰੋੜ ਦੇ ਗਾਂਜੇ ਨਾਲ ਭਰੇ ਟਰੱਕ ਸਮੇਤ ਪੰਜ ਤਸਕਰ ਕਾਬੂ

Share this story

ਬਰਨਾਲਾ, 15 ਜਨਵਰੀ (ਬਲਜਿੰਦਰ ਸਿੰਘ ਚੌਹਾਨ)- ਬਰਨਾਲਾ ਪੁਲਿਸ ਨੂੰ ਉਸ ਸਮੇਂ ਭਾਰੀ ਸਫਲਤਾ ਪ੍ਰਪਾਤ ਹੋਈ ਜਦੋਂ ਉਨ੍ਹਾਂ ਇੱਕ ਟਰੱਕ ਗਾਜੇ ਨਾਲ ਭਰਿਆ ਹੋਇਆ ਕਾਬੂ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਬਰਨਾਲਾ ਹਰਜੀਤ ਸਿੰਘ ਨੇ ਦੱਸਿਆ ਕਿ ਐਸ.ਆਈ. ਬਲਜੀਤ ਸਿੰਘ ਇੰਚਾਰਜ ਸੀ.ਆਈ.ਏ. ਸਟਾਫ ਬਰਨਾਲਾ ਨੇ ਗੁਪਤ ਸੂਚਨਾਂ ਦੇ ਅਧਾਰ ਤੇ ਬਰਨਾਲਾ ਤੋਂ ਲੁਧਿਆਣਾ ਰੋਡ ਪੁਲ ਡਰੇਨ (ਮਹਿਲ ਕਲਾਂ) ਵਿਖੇ ਨਾਕਾਬੰਦੀ ਕੀਤੀ ਹੋਈ ਸੀ ਤਾਂ ਦਸ ਟਾਇਰਾ ਟਰੱਕ ਨੰ: ਐਚ.ਆਰ. 37 ਸੀ –6085 ਵਿੱਚ 35 ਬੋਰੀਆਂ ਜਿਨ੍ਹਾ ਵਿੱਚ ਕੁੱਲ ਵਜਨ 9 ਕੁਇੰਟਲ 10 ਕਿੱਲੋਂ ਗ੍ਰਾਮ ਸੀ ਅਤੇ ਜਿਸ ਦੀ ਬਜਾਰੀ ਕੀਮਤ ਲੱਗਭਗ 1 ਕਰੋੜ ਰੁਪਏ ਹੈ ਸਮੇਤ ਪੰਜ ਦੋਸੀਆਂ ਨੂੰ ਕਾਬੂ ਕਰ ਲਿਆ। ਐਸ.ਐਸ.ਪੀ. ਬਰਨਾਲਾ ਨੇ ਦੱਸਿਆ ਕਿ ਜਿਨ੍ਹਾਂ ਨੂੰ ਪੁਲਿਸ ਵੱਲੋਂ ਗਾਂਜੇ ਦੇ ਟਰੱਕ ਸਮੇਂਤ ਕਾਬੂ ਕੀਤਾ ਗਿਆ ਉਨ੍ਹਾਂ ਵਿੱਚ ਜਰਨੈਲ ਸਿੰਘ ਉਰਫ ਭੋਲਾ ਪੁੱਤਰ ਅਜੀਤ ਸਿੰਘ ਵਾਸੀ ਕੋਠੇ ਰੰਗੀਆਂ ਬਰਨਾਲਾ,ਰੇਸਮ ਸਿੰਘ ਪੁੱਤਰ ਮੇਲਾ ਸਿੰਘ ਵਾਸੀ ਗਰਚਾ ਰੋਡ ਬਰਨਾਲਾ, ਕੁਲਵਿੰਦਰ ਸਿੰਘ ਉਰਫ ਲਾਡੀ ਪੁੱਤਰ ਮਾਨ ਸਿੰਘ ਵਾਸੀ ਬਰਨਾਲਾ,ਹਰਦੀਪ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਰਾਏਕੋਟ ਰੋਡ ਬਰਨਾਲਾ ਅਤੇ ਬਲਕਾਰ ਸਿੰਘ ਉਰਫ ਸਨੀ ਪੁੱਤਰ ਗੁਰਭੇਜ ਸਿੰਘ ਵਾਸੀ ਅੱਪਰਾ ਇਨ੍ਹਾਂ ਵਿਰੁੱਧ ਪੁਲਿਸ ਵੱਲੋਂ ਮੁਕੱਦਮਾ ਨੰ: 6 ਐਨ.ਡੀ.ਪੀ.ਐਸ. ਐਕਟ ਤਹਿਤ ਦੀ ਧਾਰਾ 20/25/29-61-85 ਥਾਣਾ ਮਹਿਲ ਕਲਾਂ ਵਿਖੇ ਦਰਜ ਕਰ ਲਿਆ ਹੈ। ਐਸ.ਐਸ.ਪੀ. ਬਰਨਾਲਾ ਨੇ ਦੱਸਿਆ ਉਕਤ ਕਾਬੂ ਕੀਤੇ ਦੋਸੀਆਂ ਨੇ ਤਫਤੀਸ ਦੌਰਾਨ ਦੱਸਿਆ ਕਿ ਉਹ ਇਹ ਗਾਂਜਾ ਕਸਬਾ ਅਗਰਤਲਾ (ਤਰੀਪੁਰਾ) ਤੋਂ ਲੈ ਕੇ ਆਏ ਸਨ ਕਿਉਂਕਿ ਪੰਜਾਬ ਵਿੱਚ ਬਾਕੀ ਨਸ਼ੇ ਭੁੱਕੀ ਭੂਰਾ ਪੋਸਤ ਅਤੇ ਅਫੀਮ ਵਗੇਰਾਂ ਤੇ ਕਾਫੀ ਸਖਤੀ ਚੱਲ ਰਹੀ ਹੈ ਜਿਸ ਕਰਕੇ ਉਨ੍ਹਾਂ ਨੇ ਗਾਂਜੇ ਦੀ ਸਪਲਾਈ ਕਰਨੀ ਸੁਰੂ ਕਰ ਦਿੱਤੀ।

WRITTEN BY