Skip to content
Independent perspectives. Global stories.
BREAKING

ਗਣਿਤ ਵਿਸ਼ੇ ਦੇ ਬੇਸ ਲਾਈਨ ਨਤੀਜਿਆਂ ਦੇ ਰਿਵਿਊ ਸੈਮੀਨਾਰ ’ਚ 217 ਬਲਾਕ ਗਣਿਤ ਮੈਂਟਰਾਂ ਨੇ ਭਾਗ ਲਿਆ

Share this story

ਐਸ.ਏ.ਐਸ. ਨਗਰ, 10 ਜਨਵਰੀ (ਪੰਜਾਬ ਟਾਇਮਜ਼ ਬਿਊਰੋ)- ਸਿੱਖਿਆ ਵਿਭਾਗ ਪੰਜਾਬ ਵੱਲੋਂ ‘ਪੜ੍ਹੋ ਪੰਜਾਬ ਪੜਾਓ ਪੰਜਾਬ’ ਸਕੀਮ ਅਧੀਨ ਅੱਪਰ ਪ੍ਰਾਇਮਰੀ ਜਮਾਤਾਂ ਲਈ ਗਣਿਤ ਵਿਸ਼ੇ ਦੇ ਇੱਕ ਰੋਜ਼ਾ ਸੈਮੀਨਾਰ ਦਾ ਆਯੋਜਿਨ ਮੁੱਖ ਦਫਤਰ ਵਿਖੇ ਸਕੂਲ ਬੋਰਡ ਦੇ ਆਡੀਟੋਰੀਅਮ ਵਿੱਚ ਕੀਤਾ ਗਿਆ ਜਿਸ ਵਿੱਚ ਗਣਿਤ ਦੇ ਬੇਸ ਲਾਇਨ ਨਤੀਜਿਆਂ ਨੂੰ ਰਿਵਿਊ ਕੀਤਾ ਗਿਆ। ਸਿੱਖਿਆ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਅਗਵਾਈ ’ਚ ਇਸ ਸੈਮੀਨਾਰ ’ਚ ਸਾਰੇ ਜ਼ਿਲ੍ਹਿਆਂ ਦੇ 217 ਗਣਿਤ ਮੈਂਟਰਾਂ, ਬਾਈ ਜ਼ਿਲ੍ਹਿਆਂ ਦੇ ਜ਼ਿਲ੍ਹਾ ਸਿੱਖਿਆ ਅਫਸਰਾਂ (ਸੈਕ:ੰ) ਡਾਇਟ ਪ੍ਰਿੰਸੀਪਲਾਂ, ਸਿੱਖਿਆ ਸੁਧਾਰ ਕਮੇਟੀਆਂ ਦੇ ਵਿਸ਼ਾ ਮਾਹਿਰਾਂ ਨੇ ਭਾਗ ਲਿਆ। ਬੁਲਾਰੇ ਨੇ ਦੱਸਿਆ ਗਣਿਤ ਵਿਸ਼ੇ ਦੇ 25 ਤੋਂ 30 ਨਵੰਬਰ ਦੌਰਾਨ ਕੰਡਕਟ ਕੀਤੇ ਗਏ ਬੇਸ ਲਾਈਨ ਕਾਰਜ ਦਾ ਲੇਖਾ ਜੋਖਾ ਕਰਦਿਆਂ ਬੀਤੇ ਸਮੇਂ ’ਚ 6271 ਗਣਿਤ ਮੇਲਿਆਂ ’ਚ ਲਗਪਗ ਸਵਾ ਛੇ ਲੱਖ ਵਿਦਿਆਰਥੀਆਂ ਨੂੰ ਬੇਸ ਲਾਈਨ ਦੌਰਾਨ ਸਿੱਖਿਅਤ ਕੀਤਾ ਗਿਆ। ਇਸ ਦੌਰਾਨ ਗਣਿਤ ਦੀਆਂ ਬੇਸਿਕ ਕਿਰਿਆਵਾਂ ਸ਼ਬਦਿਕ ਸਵਾਲ ਅਤੇ ਸੰਪੂਰਨ ਸੰਖਿਆਵਾਂ ਤੇ ਭਿੰਨਾਂ ਬਾਰੇ ਜਾਣਕਾਰੀ ਦਿੱਤੀ ਗਈ। ਸਿੱਖਿਆ ਸਕੱਤਰ ਨੇ ਆਪਣੇ ਸੰਬੋਧਨ ’ਚ ਗਣਿਤ ਅਧਿਆਪਕਾਂ ਨੂੰ ਕਿਹਾ ਕਿ ਗਣਿਤ ਵਿਸ਼ੇ ਨੂੰ ਰੌਚਕ, ਸਰਲ ਅਤੇ ਆਧੁਨਿਕ ਤਰੀਕਿਆਂ ਨਾਲ ਪੜ੍ਹਾਇਆ ਜਾਵੇ ਤਾਂ ਕਿ ਇਹ ਵਿਸ਼ਾ ਬੱਚਿਆਂ ਨੂੰ ਅਕਾਊ ਨਾ ਲੱਗੇ । ਸਿੱਖਿਆ ਸਕੱਤਰ ਨੇ ਅੱਜ ਗਣਿਤ ਵਿਸ਼ੇ ਦਾ 30 ਦਿਨਾਂ ਫਾਊਂਡੇਸ਼ਨ ਕੋਰਸ ਦਾ ਵੀ ਅਗਾਜ਼ ਕੀਤਾ। ਅੱਜ ਦੇ ਸੈਮੀਨਾਰ ’ਚ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ, ਪ੍ਰਸ਼ਾਂਤ ਕੁਮਾਰ ਗੋਇਲ ਡੀ ਪਰਮਜੀਤ ਸਿੰਘ ਡੀ (ਸੈਕੰਡਰੀ ) ਡਾ ਸਿੰਘ ਕਾਲੇਕੇ, ਸਹਾਇਕ ਡਾਇਰੈਕਟਰ ਟਰੇਨਿੰਗਾਂ, ਨਿਰਮਲ ਕੌਰ ਸਟੇਟ ਕੋਆਰਡੀਨੇਟਰ ਗਣਿਤ, ਡਿਪਟੀ ਐਸ਼ਪੀ ਸ਼ੁਭਾਸ਼ ਮਹਾਜਨ ਅਤੇ ਸਮੂਹ ਡੀ ਨੇ ਵੀ ਭਾਗ ਲਿਆ।

WRITTEN BY