ਫਗਵਾੜਾ, 10 ਜਨਵਰੀ (ਪੰਜਾਬ ਟਾਇਮਜ਼ ਬਿਊਰੋ)- ਫਗਵਾੜਾ ਦੇ ਜੀ.ਟੀ. ਰੋਡ ਤੇ ਪੇਪਰ ਚੌਕ ਦੇ ਨਾਂ ਤੋਂ ਜਾਣੇ ਜਾਂਦੇ ਗੌਲ ਚੌਕ ਦਾ ਨਾਮ ਸੰਵਿਧਾਨ ਚੌਕ ਰਖਣ ਦੀ ਮੰਗ ਨੂੰ ਲੈ ਕੇ ਅੰਬੇਡਕਰ ਸੈਨਾ ਮੂਲ ਨਿਵਾਸੀ ਵਲੋਂ ਸੂਬਾ ਪ੍ਰਧਾਨ ਹਰਭਜਨ ਸੁਮਨ ਦੀ ਅਗਵਾਈ ਹੇਠ ਸ਼ਹਿਰ ਦੇ ਸਾਰੇ ਨਗਰ ਕੌਂਸਲਰਾਂ ਅਤੇ ਨਗਰ ਨਿਗਮ ਕਮੀਸ਼ਨਰ ਨੂੰ ਵਖ ਵਖ ਮੰਗ ਪਤਰ ਦਿਤੇ। ਹਰਭਜਨ ਸੁਮਨ ਨੇ ਕਿਹਾ ਕਿ ਦੇਸ਼ ਦਾ ਸੰਵਿਧਾਨ ਸਾਰੇ ਹੀ ਧਰਮਾਂ ਦੇ ਲੋਕਾਂ ਲਈ ਸਤਿਕਾਰਯੋਗ ਹੈ ਅਤੇ ਕਿਸੇ ਨੂੰ ਵੀ ਉਕਤ ਚੌਕ ਦਾ ਨਾਮ ਸੰਵਿਧਾਨ ਚੌਕ ਰਖਣ ਵਿਚ ਇਤਰਾਜ ਨਹੀਂ ਹੋਵੇਗਾ। ਉਹਨਾਂ ਭਰੋਸਾ ਜਤਾਇਆ ਕਿ ਨਗਰ ਨਿਗਮ ਫਗਵਾੜਾ 26 ਜਨਵਰੀ ਨੂੰ ਮਨਾਏ ਜਾਣ ਵਾਲੇ ਗਣਤੰਤਰ ਦਿਵਸ ਤੋਂ ਪਹਿਲਾਂ ਸੰਵਿਧਾਨ ਚੌਕ ਦਾ ਮਤਾ ਪਾਸ ਕਰ ਦੇਵੇਗੀ। ਇਸ ਮੌਕੇ ਡਾ. ਜਗਦੀਸ਼, ਜਸਵਿੰਦਰ ਬੋਧ, ਬਲਵਿੰਦਰ ਬੋਧ, ਪ੍ਰਦੀਪ ਅੰਬੇਡਕਰੀ, ਪਰਮਿੰਦਰ ਬੋਧ, ਪਵਨ ਬਧਣ, ਸੋਨੂੰ, ਮੋਹਿਤ ਚਾਹਲ, ਸੰਦੀਪ ਕੌਲਸਰ, ਧਰਮਵੀਰ ਚਕ ਹਕੀਮ ਆਦਿ ਵੀ ਹਾਜਰ ਸਨ।
ਅੰਬੇਡਕਰ ਸੈਨਾ ਮੂਲ ਨਿਵਾਸੀ ਨੇ ਪੇਪਰ ਚੌਕ ਦਾ ਨਾਂ ਸੰਵਿਧਾਨ ਚੌਕ ਰੱਖਣ ਦੀ ਮੰਗ ਕੀਤੀ



