ਨਵੀਂ ਦਿੱਲੀ, 20 ਜਨਵਰੀ (ਪੀ.ਟੀ.)- ਯੋਗ ਗੁਰੂ ਬਾਬਾ ਰਾਮਦੇਵ ਆਉਣ ਵਾਲੀਆਂ ਲੋਕ ਸਭਾ ਚੋਣਾਂ ’ਚ ਕਾਂਗਰਸ ਦਾ ਸਮਰਥਨ ਕਰਨ ਲਈ ਤਿਆਰ ਹਨ ਪਰ ਉਨ੍ਹਾਂ ਨੇ ਇੱਕ ਸ਼ਰਤ ਵੀ ਰੱਖੀ ਹੈ। ਆਈ.ਸੀ ਏ.ਆਈ. ਕਾਨਫਰੰਸ ’ਚ ਪ¤ਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਬਾਬਾ ਰਾਮਦੇਵ ਨੇ ਕਿਹਾ ਕਿ ਜੇਕਰ ਕਾਂਗਰਸ ਸਾਡੇ ਸਿੰਗਲ ਵਿੰਡੋ ਟੈਕਸੇਸ਼ਨ ਜਾਂ ਸਿੰਗਲ ਟੈਕਸ ਦੇ ਪ੍ਰਸਤਾਵ ਦਾ ਸਮਰਥਨ ਕਰਦੀ ਹੈ ਤਾਂ ਅਸੀਂ ਕਾਂਗਰਸ ਨੂੰ ਸਮਰਥਨ ਦੇਵਾਂਗੇ ਪਰ ਇਸ ਲਈ ਪਹਿਲ ਉਸ ਨੂੰ ਕਰਨੀ ਹੋਵੇਗੀ। ਬਾਬਾ ਰਾਮਦੇਵ ਚਾਹੁੰਦੇ ਹਨ ਕਿ ਸਾਰੇ ਤਰ੍ਹਾਂ ਦੇ ਪ੍ਰਤੱਖ ਤੇ ਅਪ੍ਰਤੱਖ ਕਰ ਖ਼ਤਮ ਕਰ ਦਿੱਤੇ ਜਾਣ ਤੇ ਉਸ ਦੀ ਜਗ੍ਹਾ ਬੈਂਕ ’ਚੋਂ ਹੋਣ ਵਾਲੀ ਟ੍ਰਾਂਜੈਕਸ਼ਨ ’ਤੇ ਟੈਕਸ ਲਗਾਇਆ ਜਾਵੇ। ਉਨ੍ਹਾਂ ਕਿਹਾ ਕਿ ਅਗਲੀਆਂ ਲੋਕ ਸਭਾ ਚੋਣਾਂ ’ਚ ਇਹ ਵੱਡਾ ਮੁੱਦਾ ਬਣੇਗਾ ਕਿਉਂਕਿ ਇਸ ਨਾਲ ਰਸੋਈ ਗੈਸ ਤੇ ਪੈਟਰੋਲ ਸਸਤਾ ਮਿਲੇਗਾ।