April 30, 2026 10:48 pm

ਭਾਰਤ ਵੱਲੋਂ ਅਗਨੀ-4 ਮਿਜ਼ਾਈਲ ਦਾ ਸਫਲ ਪ੍ਰੀਖਣ

ਨਵੀਂ ਦਿੱਲੀ, 20 ਜਨਵਰੀ (ਪੀ.ਟੀ.)-ਭਾਰਤ ਨੇ ਓਡੀਸ਼ਾ ਤੱਟ ਤੋਂ ਪ੍ਰਮਾਣੂ ਸਮਰੱਥਾ ਨਾਲ ਲੈਸ ਅਗਨੀ-4 ਮਿਜ਼ਾਈਲ ਦਾ ਸੋਮਵਾਰ ਨੂੰ ਸਫਲ ਪ੍ਰੀਖਣ ਕੀਤਾ। ਇਹ ਮਿਸਾਈਲ ਚਾਰ ਹਜ਼ਾਰ ਕਿਲੋਮੀਟਰ ਤੋਂ ਜ਼ਿਆਦਾ ਦੂਰੀ ਤੱਕ ਮਾਰ ਕਰ ਸਕਦੀ ਹੈ। ਮਿਸਾਈਲ ਦਾ ਪ੍ਰੀਖਣ ਪ੍ਰੀਖਣ ਓਡੀਸ਼ਾ ਤੱਟ ਦੇ ਕੋਲ ਚਾਂਦੀਪੁਰ ਦੇ ਮੱਧਵਰਤੀ ਟੈਸਟ ਰੇਂਜ ਤੋਂ ਕੀਤਾ ਗਿਆ। ਮਿਸਾਈਲ ਆਪਣੇ ਨਾਲ ਪਰਮਾਣੂ ਹਥਿਆਰ ਲੈ ਜਾਣ ਵਿੱਚ ਸਮਰੱਥ ਹੈ। ਮੁਕਾਬਲਾਤਨ ਰੂਪ ਨਾਲ ਹਲਕਾ ਹੋਣ ਦੇ ਕਾਰਨ ਇਸ ਦੀ ਮਾਰਕ ਸਮਰੱਥਾ ਵੱਧ ਜਾਂਦੀ ਹੈ। ਇਹ ਅਤਿਆਧੁਨਿਕ ਐਵਯੋਨਿਕਸ ਸਿਸਟਮ ਨਾਲ ਲੈਸ ਹੈ।

Send this to a friend