ਨਵੀਂ ਦਿੱਲੀ, 20 ਜਨਵਰੀ (ਮਨਪ੍ਰੀਤ ਸਿੰਘ ਖਾਲਸਾ)-ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਬੰਦ ਭਾਈ ਪਰਮਜੀਤ ਸਿੰਘ ਭਿਓਰਾ ਅਤੇ ਭਾਈ ਬਲਜੀਤ ਸਿੰਘ ਨੇ ਭਾਈ ਅਵਤਾਰ ਸਿੰਘ ਰਾਹੀ ਪ੍ਰੈ¤ਸ ਨੂੰ ਭੇਜੇ ਅਪਣੇ ਸੁਨੇਹੇ ਵਿੱਚ ਬਾਬਾ ਬਿਧੀ ਚੰਦ ਜੀ ਦੀ ਅੰਸ਼-ਵੰਸ਼ ਦੇ ਬਾਬਾ ਦਇਆ ਸਿੰਘ ਜੀ ਸੁਰ ਸਿੰਘ ਵਾਲੇਆਂ ਦੇ ਅਕਾਲ ਚਲਾਣੇ ਦਾ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਬਾਬਾ ਅਵਤਾਰ ਸਿੰਘ ਜੀ ਸਿੱਖ ਕੌਮ ਦੇ ਮਹਾਨ ਸਿੱਖ ਸਨ ।
ਬਾਬਾ ਜੀ ਨੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਲੇਆਂ ਦਾ ਸਾਥ ਹੀ ਨਹੀ ਮਾਣਿਆਂ ਬਲਕਿ ਉਨ੍ਹਾਂ ਵਲੋਂ ਚਲਾਏ ਹੋਏ ਧਰਮ ਯੁੱਧ ਮੋਰਚੇ ਵਿਚ ਵੀ ਹਿੱਸਾ ਲਿਆ ਸੀ ਤੇ ਮੋਰਚੇ ਉਪਰੰਤ ਵੀ ਸਿੰਘਾਂ ਦੀ ਹਰ ਵਸੀਲੇ ਨਾਲ ਮਦਦ ਕਰਨ ਦੀ ਕੌਸ਼ੀਸ਼ ਕਰਦੇ ਸਨ। ਉਨ੍ਹਾਂ ਕਿਹਾ ਕਿ ਬਾਬਾ ਦਯਾ ਸਿੰਘ ਜਿੱਥੇ ਆਪ ਨਾਮ ਰਸੀ ਸਨ ਉ¤ਥੇ ਉਨ੍ਹਾਂ ਨੇ ਦੇਸ਼-ਵਿਦੇਸ਼ ਵਿਚ ਸਿੱਖੀ ਦਾ ਪ੍ਰਚਾਰ ਕੀਤਾ ਅਤੇ ਸੰਗਤਾਂ ਨੂੰ ਬਾਣੀ ਅਤੇ ਬਾਣੇ ਦੇ ਨਾਲ ਜੋੜਿਆ। ਬਾਬਾ ਦਇਆ ਸਿੰਘ ਪੰਥ ਦੀ ਅਹਿਮ ਸਖਸ਼ੀਅਤ ਸਨ ਜਿਨ੍ਹਾਂ ਨੇ ਹਮੇਸ਼ਾ ਹੀ ਪੰਥਕ ਕਾਰਜਾਂ ਵਿੱਚ ਵੱਧਚੜ੍ਹ ਕੇ ਹਿੱਸਾ ਪਾਇਆ। ਉਨ੍ਹਾਂ ਕਿਹਾ ਕਿ ਬਾਬਾ ਜੀ ਦੇ ਜਾਣ ਨਾਲ ਸਿੱਖ ਕੌਮ ਨੂੰ ਨਾ ਭਰਨ ਵਾਲਾ ਘਾਟਾ ਪੈ ਗਿਆ ਹੈ।