ਬਾਦਸ਼ਾਹਪੁਰ, 8 ਜਨਵਰੀ (ਗੁਰਪ੍ਰਕਾਸ਼ ਸਿੰਘ ਧੰਜੂ)- ਇੰਚਾਰਜ ਬਾਦਸ਼ਾਹ ਨੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਦਸਿਆ ਕਿ ਐਸ. ਐਸ. ਪੀ ਪਟਿਆਲਾ, ਐਸ. ਪੀ. ਡੀ ਹਰਵਿੰਦਰ ਸਿੰਘ ਵਿਰਕ, ਡੀ. ਐਸ. ਪੀ ਪਾਤੜਾਂ ਦੇ ਦੇਸ਼ਾ ਨਿਰਦੇਸ਼ਾ ਦੀ ਪਾਲਣਾ ਕਰਦੇ ਹੋਏ ਨਸ਼ੇ ਨੂੰ ਰੋਕਣ ਲਈ ਗਸਤ ਦੋਰਾਨ ਇਕ ਮੋਟਰਸਾਈਕਲ ਸਵਾਰ ਵਿਅਕਤੀ ਨੂੰ ਸ਼ਕ ਪੈਣ ਤੇ ਉਸਦੀ ਚੈਕਿੰਗ ਕੀਤੀ ਗਈ ਉਸ ਕੋਲੋਂ ਕਰੀਬ 5 ਗ੍ਰਾਮ ਸਮੈਕ ਬਰਾਮਦ ਹੋਈ ਦੋਸ਼ੀ ਦੀ ਪਹਿਚਾਣ ਅਮਨਦੀਪ ਸਿੰਘ ਪੁਤਰ ਆਤਮਾ ਸਿੰਘ ਵਾਸੀ ਡਰੋਲਾ (ਪੰਜਾਬ) ਵਜੋਂ ਹੋਈ ਹੈ। ਮੁਲਜ਼ਿਮ ਪੋਸਟ ਗ੍ਰੈਜੂਏਟ ਵਿਅਕਤੀ ਹੈ ਪਹਿਲਾਂ ਇਕ ਪ੍ਰਾਈਵੇਟ ਕੰਪਨੀ ਵਿਚ ਨੌਕਰੀ ਕਰਦਾ ਸੀ ਜਿਸ ਵਿਚ ਉਸਦੀ ਤਨਖਾਹ ਬਹੁਤ ਜਿਆਦਾ ਘਟ ਸੀ ਘਰ ਦਾ ਪਾਲਣ ਪੋਸ਼ਣ ਨਹੀਂ ਚਲਦਾ ਸੀ ਜਿਸ ਲਈ ਉਸਨੇ ਇਹ ਰਸਤਾ ਚੁਣਿਆ ਨਾਲ ਲਗਦੇ ਹਰਿਆਣਾ ਸੁਬੇ ਵਿਚ ਪੰਜਾਬ ਵਿਚ ਨਸਾਂ ਸਪਲਾਈ ਕਰੀਬ ਸਤ ਮਹੀਨੇ ਤੋਂ ਕਰ ਰਿਹਾ ਹੈ।ਚੋਂਕੀ ਇੰਚਾਰਜ ਬਾਦਸ਼ਾਹ ਪੁਰ ਨੇ ਦਸਿਆ ਕਿ ਹਰਿਆਣਾ ਸੂਬੇ ਵਿਚ ਨਸਾਂ ਰੋਕਣ ਲਈ ਚੋਂਕੀ ਦੇ ਸਾਰੇ ਮੁਲਾਜ਼ਮ ਵਧੀਆ ਮਿਹਨਤ ਕਰਦੇ ਹਨ ਜਿਵੇਂ ਕਿ ਪਰਮਜੀਤ ਸਿੰਘ ਸਮੇਤ ਹੌਲਦਾਰ ਬਲਵਿੰਦਰ ਸਿੰਘ ਕਾਂਸਟੇਬਲ ਮਨਦੀਪ ਸਿੰਘ, ਹੁਸਨਪਾਲ ਸਿੰਘ ਵਲੋਂ ਇਕ ਵਿਅਕਤੀ ਨੂੰ 12 ਬੋਤਲਾਂ ਮਾਰਕਾ ਅੰਬਾਲਾ ਹਰਿਆਣਾ ਨੂੰ ਕਾਬੂ ਕੀਤਾ ਗਿਆ।
ਬਾਦਸ਼ਾਹਪੁਰ ਚੋਂਕੀ ਵੱਲੋਂ ਸਮੈਕ ਸਮੇਤ ਇਕ ਕਾਬੂ



