Skip to content
Independent perspectives. Global stories.
BREAKING

ਦੇਸ਼ ਦਾ ਸਭ ਤੋਂ ਭਾਰੀ ਸੈਟੇਲਾਈਟ ਲਾਂਚ ਕਰੇਗਾ ਇਸਰੋ-ਬਿਹਤਰ ਹੋਵੇਗੀ ਇੰਟਰਨੈਟ ਸੇਵਾ

Share this story

ਬੰਗਲੁਰੂ- ਭਾਰਤੀ ਪੁਲਾੜ ਸੰਸਥਾ ਇਸਰੋ ਬਹੁਤ ਜਲਦੀ ਦੇਸ਼ ਦਾ ਸਭ ਤੋਂ ਭਾਰੀ ਕਮਿਊਨੀਕੇਸ਼ਨ ਸੈਟੇਲਾਈਟ ਜੀਸੈਟ-11 ਲਾਂਚ ਕਰੇਗਾ।ਇਸ ਦਾ ਵਜ਼ਨ 5.6 ਟਨ ਹੈ ਅਤੇ ਇਹ 500 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਹੈ।ਇਸ ਨੂੰ ਯੂਰਪੀ ਪੁਲਾਣ ਏਜੰਸੀ ਦੇ ਰਾਕੇਟ ਏਰੀਅਨ-5 ਦੇ ਨਾਲ ਸਾਊਦ ਅਮਰਕਾ ਦੇ ਫ੍ਰੈਂਚ ਗੁਏਨਾ ਸਥਿਤ ਕੌਰੂ ਲਾਂਚਿੰਗ ਸਥਾਨ ਤੋਂ ਲਾਂਚ ਕੀਤਾ ਜਾਵੇਗਾ।ਇਸ ਦੇ ਸਫ਼ਲ ਲਾਂਚਿੰਗ ਨਾਲ ਭਾਰਤ ਵਿਚ ਇੰਟਰਨੈਟ ਅਤੇ ਟੈਲੀਕਾਮ ਸਰਵਿਸ ਵਿਚ ਕਾਫ਼ੀ ਬਦਲਾਅ ਆਏਗਾ, ਜਿਸ ਨਾਲ ਡਿਜ਼ੀਟਲ ਇੰਡੀਆ ਮੁਹਿੰਮ ਨੂੰ ਮਜ਼ਬੂਤੀ ਮਿਲੇਗੀ।ਜੀਸੈਟ-11 ਕਾਫ਼ੀ ਵਡਾ ਸੈਟੇਲਾਈਟ ਹੈ, ਜਿਸ ਦੇ ਹਰੇਕ ਸੌਰ ਪੈਨਲ 4 ਮੀਟਰ ਤੋਂ ਵਡੇ ਹਨ ਅਤੇ ਇਹ 11 ਕਿਲੋਵਾਟ ਊਰਜਾ ਉਤਪਾਦਨ ਕਰੇਗਾ।

WRITTEN BY