ਸ੍ਰੀਨਗਰ, 8 ਜਨਵਰੀ (ਪੀ.ਟੀ.)- ਜੰਮੂ-ਕਸ਼ਮੀਰ ’ਚ ਬੜਗਾਮ ਜ਼ਿਲ੍ਹੇ ’ਚ ਪੁਲਿਸ ਅਧਿਕਾਰੀਆਂਅਤੇ ਅੱਤਵਾਦੀਆਂ ਵਿਚਕਾਰ ਮੁਠਭੇੜ ਜਾਰੀ ਹੈ।ਪੁਲਿਸ ਨੇ ਇੱਕ ਹੋਰ ਅਤਵਾਦੀ ਨੂੰ ਢੇਰ ਕਰ ਦਿੱਤਾ ਹੈ ਜਦਕਿ ਇਲਾਕੇ ’ਚ 2-3 ਅੱਤਵਾਦੀਆਂ ਦੇ ਲੁਕੇ ਹੋਣ ਦਾ ਸ਼ਕ ਹੈ।ਦਸੰਬਰ ਮਹੀਨੇ ਤੋਂ ਰਾਜ ’ਚ ਅਤਵਾਦੀ ਹਮਲਿਆਂ ਦੇ ਮਾਮਲੇ ਵਧਦੇ ਜਾ ਰਹੇ ਹਨ। ਉਥੇ ਹੀ ਨਵੇਂ ਸਾਲ ਤੋਂ ਪਹਿਲਾਂ ਜੰਮੂ ਕਸ਼ਮੀਰ ਦੇ ਪੁਲਵਾਮਾ ਵਿਚ ਵੱਡਾ ਅਤਵਾਦੀ ਹਮਲਾ ਹੋਇਆ ਸੀ।ਅੱਤਵਾਦੀਆਂ ਨੇ ਅਵੰਤੀਪੁਰਾ ਵਿਚ ਸੀ.ਆਰ.ਪੀ.ਐੈਫ. ਕੈਂਪ ਨੂੰ ਨਿਸ਼ਾਨਾ ਬਣਾਇਆ ਸੀ।
ਬੜਗਾਮ ’ਚ ਪੁਲਿਸ ਨਾਲ ਮੁਠਭੇੜ ’ਚ 1 ਅੱਤਵਾਦੀ ਢੇਰ



