April 30, 2026 10:49 pm

ਸੰਜੇ ਦੱਤ ਦੀ ਪੈਰੋਲ ਛੁੱਟੀ ’ਚ 30 ਦਿਨ ਦਾ ਵਾਧਾ

image ਮੁੰਬਈ, 20 ਜਨਵਰੀ (ਵਿਸ਼ਵ ਵਾਰਤਾ)- ਫਿਲਮ ਅਭਿਨੇਤਾ ਸੰਜੇ ਦੱਤ ਨੂੰ ਉਨ੍ਹਾਂ ਦੀ ਪਤਨੀ ਮਾਨਿਅਤਾ ਦੱਤ ਦੇ ਇਲਾਜ 30 ਦਿਨ ਦੀ ਹੋਰ ਛੁੱਟੀ ਮਨਜ਼ੂਰ ਹੋ ਗਈ ਹੈ। ਸੰਜੇ ਦੱਤ ਨੇ ਪੈਰੋਲ ਵਧਾਉਣ ਦੀ ਅਰਜ਼ੀ ਦਿੱਤੀ ਸੀ। ਫਿਲਹਾਲ ਸੰਜੇ ਦੱਤ ਇਕ ਮਹੀਨੇ ਦੇ ਪੈਰੋਲ ’ਤੇ ਜੇਲ੍ਹ ਤੋਂ ਬਾਹਰ ਹਨ।
ਸੰਜੇ ਦੱਤ ਦੀ ਪਤਨੀ ਮੁੰਬਈ ਦੇ ਇਕ ਹਸਪਤਾਲ ਵਿਚ ਦਾਖਲ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਮਾਨਿਅਤਾ ਦੇ ਲੀਵਰ ਵਿਚ ਟਿਊਮਰ ਹੈ ਅਤੇ ਉਨ੍ਹਾਂ ਨੂੰ ਦਿਲ ਦੀ ਬਿਮਾਰੀ ਹੋਣ ਦਾ ਸੱਕ ਹੈ। ਉਨ੍ਹਾਂ ਦੇ ਦਿਲ ਅਤੇ ਟਿਊਮਰ ਦਾ ਇਲਾਜ ਚੱਲ ਰਿਹਾ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਸਰਜਰੀ ਜਲਦ ਹੀ ਕਰ ਦਿੱਤੀ ਜਾਵੇਗੀ ਅਤੇ ਉਨ੍ਹਾਂ ਦੀ ਦੇਖ-ਭਾਲ ਦੀ ਸਖਤ ਜ਼ਰੂਰਤ ਹੈ।
ਸੰਜੇ ਦੱਤ ਨੇ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਸੀ ਕਿ ਉਨ੍ਹਾਂ ਦੀ ਪਤਨੀ ਗੰਭੀਰ ਬਿਮਾਰੀ ਕਾਰਨ ਪੀੜ੍ਹਤ ਹੈ ਅਤੇ ਅਜਿਹੇ ਵਿਚ ਮੇਰਾ ਉਨ੍ਹਾਂ ਕੋਲ ਰਹਿਣਾ ਬਹੁਤ ਜ਼ਰੂਰੀ ਹੈ। ਪੁਲਿਸ ਪ੍ਰਸ਼ਾਸਨ ਨੇ ਉਸ ਦੀ ਮਜਬੂਰੀ ਨੂੰ ਸਮਝਦਿਆਂ ਸੰਜੇ ਦੱਤ ਨੂੰ ਇਕ ਮਹੀਨੇ ਲਈ ਹੋਰ ਪੈਰੋਲ ’ਤੇ ਛੁੱਟੀ ਦੇ ਦਿੱਤੀ ਹੈ।

Send this to a friend