April 30, 2026 10:49 pm

ਸਮੂਹਕ ਜਬਰ ਜਨਾਹ ਪਿੱਛੋਂ ਕਤਲ ਕਰ ਕੇ ਸਾੜ’ਤੀ ਲਾਸ਼

image ਉਤਰਾਖੰਡ, 20 ਜਨਵਰੀ (ਪੰਜਾਬ ਟਾਇਮਜ਼ ਬਿਊਰੋ) ਉਤਰਾਖੰਡ ’ਚ ਉਤਰਾਕਾਸ਼ੀ ਜ਼ਿਲ੍ਹੇ ਦੇ ਪੁਰੋਲਾ ’ਚ ਇੱਕ ਸਨਸਨੀਖੇਜ ਵਾਰਦਾਤ ਵਿੱਚ ਇਕ ਲੜਕੀ ਨਾਲ ਕਥਿਤ ਤੌਰ ’ਤੇ ਸਮੂਹਕ ਜਬਰ ਜਨਾਹ ਕਰ ਕੇ ਉਸ ਦਾ ਕਤਲ ਕਰ ਦਿੱਤਾ ਅਤੇ ਉਸ ਤੋਂ ਬਾਅਦ ਪੈਟਰੋਲ ਛਿੜਕ ਕੇ ਲਾਸ਼ ਨੂੰ ਅੱਗ ਲਗਾ ਦਿੱਤੀ ਗਈ। ਪੁਲਿਸ ਨੇ ਦੱਸਿਆ ਕਿ 23 ਸਾਲਾ ਲੜਕੀ ਨਾਲ ਹੋਈ ਇਸ ਭਿਆਨਕ ਵਾਰਦਾਤ ਦਾ ਪਤਾ ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਤੋਂ ਪੁੱਛਗਿੱਛ ਤੋਂ ਬਾਅਦ ਲੱਗਿਆ ਅਤੇ ਉਨ੍ਹਾਂ ਦੀ ਨਿਸ਼ਾਨਦੇਹੀ ’ਤੇ ਐਤਵਾਰ ਦੀ ਸਵੇਰ ਨੂੰ ਯੁਮੁਨੋਤਰੀ ਰਾਸ਼ਟਰੀ ਰਾਜਮਾਰਗ ’ਤੇ ਰਾੜੀ ਦੇ ਜੰਗਲਾਂ ’ਚੋਂ ਉਸ ਦੀ ਅੱਧ ਸੜੀ ਲਾਸ਼ ਬਰਾਮਦ ਕੀਤੀ ਗਈ। ਬੀ. ਏ. ਦੂਜੇ ਸਾਲ ਦੀ ਇਹ ਵਿਦਿਆਰਥਣ ਬੀਤੀ 30 ਦਸੰਬਰ ਤੋਂ ਲਾਪਤਾ ਸੀ ਅਤੇ ਉਸ ਨੂੰ ਲੱਭਣ ਵਿੱਚ ਅਸਫਲ ਰਹਿਣ ਤੋਂ ਉਸ ਦੇ ਪਰਿਵਾਰ ਵਾਲਿਆਂ ਨੇ ਪਿਛਲੇ ਦਿਨੀਂ ਪੁਰੋਲਾ ਥਾਣੇ ਵਿੱਚ ਉਸ ਦੀ ਗੁੰਮਸ਼ੁਦਗੀ ਦਰਜ ਕਰਵਾਈ ਸੀ। ਇਸ ਤੋਂ ਬਾਅਦ ਉਤਰਾਕਾਸ਼ੀ ਪੁਲਿਸ ਅਤੇ ਐ¤ਸ. ਓ. ਜੀ. ਟੀਮ ਨੇ ਉਸ ਨੂੰ ਲੱਭਣ ਦੀ ਕੋਸ਼ਿਸ਼ ਸ਼ੁਰੂ ਕੀਤੀ। ਪੁਲਿਸ ਨੇ ਦੱਸਿਆ ਕਿ ਡੁੰਡਾ ਖੇਤਰ ’ਚ ਰਹਿਣ ਵਾਲਾ ਅਮਰਦੀਪ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਆਪਣੇ ਨਾਲ ਲੈ ਗਿਆ ਸੀ। ਉਸ ਤੋਂ ਬਾਅਦ ਨਾਲ ਘੁੰਮਣ-ਫਿਰਣ ਤੋਂ ਬਾਅਦ ਅਮਰਦੀਪ ਨੇ ਰਨਾੜੀ ਪਿੰਡ ਦੇ ਰਹਿਣ ਵਾਲੇ ਆਪਣੇ ਦੋਸਤ ਅਜੇ ਸ਼ਾਹ ਨਾਲ ਮਿਲ ਕੇ ਪਹਿਲਾਂ ਉਸ ਨਾਲ ਜਬਰ ਜਨਾਹ ਕੀਤਾ ਅਤੇ ਜਦੋਂ ਉਸ ਨੇ ਵਿਆਹ ਦੀ ਜਿੱਦ ਕੀਤੀ ਤਾਂ ਦੋਹਾਂ ਨੇ ਗਲਾ ਦਬਾ ਕੇ ਉਸ ਦੀ ਹੱਤਿਆ ਕਰ ਦਿੱਤੀ। ਬਾਅਦ ਵਿੱਚ ਉਸ ਦੀ ਪਛਾਣ ਲੁਕਾਉਣ ਲਈ ਉਹ ਉਸ ਦੀ ਲਾਸ਼ ਰਾੜੀ ਦੇ ਜੰਗਲਾਂ ’ਚ ਲੈ ਗਏ ਅਤੇ ਪੈਟਰੋਲ ਸੁੱਟ ਕੇ ਅੱਗ ਲਗਾ ਦਿੱਤੀ। ਦੋਸ਼ੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਲੜਕੀ ਨਾਲ ਲੁੱਟਖੋਹ ਵੀ ਕੀਤੀ ਅਤੇ ਉਸ ਦਾ ਮੋਬਾਈਲ, ਕੰਨ ਦੇ ਕੁੰਡਲ ਅਤੇ ਕੁਝ ਨਕਦੀ ਵੀ ਉਡਾ ਲਈ। ਬਾਅਦ ਵਿੱਚ ਉਨ੍ਹਾਂ ਨੇ ਲੜਕੀ ਦੀ ਮੋਬਾਈਲ ਫੋਨ ਇੱਕ ਵਿਅਕਤੀ ਨੂੰ 500 ਰੁਪਏ ਵਿੱਚ ਵੇਚ ਦਿੱਤਾ, ਜਿਸ ਨੂੰ ਸਰਵਿਸਲਾਂਸ ’ਤੇ ਲਗਾਉਣ ਤੋਂ ਬਾਅਦ ਸਾਰੀ ਕਹਾਣੀ ਖੁੱਲ੍ਹੀ।

Send this to a friend