May 16, 2026 3:20 am

ਕੜਾਕੇ ਦੀ ਠੰਡ ਕਾਰਨ ਬੱਚਿਆਂ ਨੂੰ ਛੁੱਟੀਆਂ ਕਰਨ ਦੀ ਮੰਗ

ਕੋਟਕਪੂਰਾ, 5 ਜਨਵਰੀ (ਚਰਨਦਾਸ ਗਰਗ, ਸਤਨਾਮ ਸਿੰਘ)- ਇਨਸਾਨ ਲਈ ਜਿਆਦਾ ਗਰਮੀ ਵੀ ਕੱਟਣੀ ਮੁਸ਼ਕਿਲ ਹੈ ਤੇ ਜਿਆਦਾ ਸਰਦੀ ਵੀ ਕੱਟਣੀ ਔਖੀ ਹੈ। ਇਨ੍ਹੀਂ ਦਿਨੀਂ ਪੋਹ ਦੀ ਪੈ ਰਹੀ ਕੜਾਕੇਦਾਰ ਠੰਡ ਆਮ ਜਨ ਜੀਵਨ ਕਾਫੀ ਪ੍ਰਭਾਵਿਤ ਹੋਇਆ ਹੈ। ਵੱਡਿਆਂ ਲਈ ਏਨੀ ਠੰਡ ਸਹਾਰਨੀ ਔਖੀ ਹੋ ਰਹੀ ਹੈ ਤਾਂ ਬੱਚਿਆਂ ਦਾ ਕੀ ਹਾਲ ਹੋਵੇਗਾ। ਛੋਟੇ ਛੋਟੇ ਬੱਚਿਆਂ ਨੂੰ ਅੰਨ੍ਹੀਂ ਧੁੰਦ ਵਿੱਚ ਰਜਾਈਆਂ ਚੋਂ ਸੁੱਤਿਆਂ ਨੂੰ ਕੱਢਣਾ ਹਰ ਮਾਂ ਬਾਪ ਨੂੰ ਇਸ ਤਰ੍ਹਾਂ ਮਹਿਸੂਸ ਕਰਵਾਉਂਦਾ ਹੈ ਜਿਵੇਂ ਉਹ ਉਹਨਾਂ ਤੇ ਬਹੁਤ ਵੱਡਾ ਤਸ਼ੱਦਦ ਕਰ ਰਹੇ ਹੋਣ। ਭਾਵੇਂ ਰਾਜੀਵ ਪਰਾਸ਼ਰ ਜਿਲ੍ਹਾ ਮੈਜਿਸਟਰੇਟ ਫਰੀਦਕੋਟ ਨੇ ਬੱਚਿਆਂ ਨੂੰ ਥੋੜੀ ਰਾਹਤ ਦੇਣ ਲਈ ਸਾਰੇ ਸਰਕਾਰੀ , ਅਰਧ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦਾ ਸਮਾਂ ਬਦਲਕੇ ਸਵੇਰੇ 10.30 ਤੋਂ ਕਰ ਦਿੱਤਾ ਹੈ। ਪਰ ਫਿਰ ਵੀ ਜਿਆਦਾ ਠੰਡ ਹੋਣ ਕਾਰਨ ਮਾਸੂਮ ਬੱਚਿਆਂ ਨਾਲ ਬੇਇਨਸਾਫੀ ਹੋ ਰਹੀ ਹੈ ਜਾਪ ਰਹੀ ਹੈ। ਸਥਾਨਕ ਸ਼ਹਿਰ ਦੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹਨ ਵਾਲੇ ਬੱਚਿਆਂ ਦੇ ਕਈ ਮਾਪਿਆਂ ਨੇ ਮੰਗ ਕੀਤੀ ਹੈ ਲੋਹੜੇ ਦੀ ਠੰਡ ਕਾਰਣ ਬੱਚਿਆਂ ਨੂੰ ਥੋੜੇ ਦਿਨ ਦੀ ਛੁੱਟੀਆਂ ਕੀਤੀਆਂ ਜਾਣ ਤਾਂ ਜੋ ਉਨ੍ਹਾਂ ਨੂੰ ਬਿਮਾਰ ਹੋਣ ਤੋਂ ਬਚਾਇਆ ਜਾ ਸਕੇ।

Send this to a friend