May 16, 2026 2:48 am

ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਸ਼ਰਧਾ ਨਾਲ ਮਨਾਇਆ

ਨੂਰਪੁਰ ਬੇਦੀ, 5 ਜਨਵਰੀ (ਕਮਲਜੀਤ ਢੀਂਡਸਾ, ਬਲਜਿੰਦਰ ਸਿੱਧੂ)- ਪਿੰਡ ਨੌਧੇਮਾਜਰਾ ਦੀ ਸਮੂਹ ਸਾਧ ਸੰਗਤ ਵਲੋਂ ਦਸਮ ਪਾਤਸ਼ਾਹ ਗੁਰੁ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਤਸਵ ਬਹੁਤ ਹੀ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦਾ ਭੋਗ ਪਾਇਆ ਗਿਆ। ਧਾਰਮਿਕ ਸਮਾਗਮ ਦੌਰਾਨ ਸ: ਮਹਾਂ ਸਿੰਘ ਲੈਹੜੀਆ ਵਾਲਿਆ ਨੇ ਆਪਣੇ ਗੁੜ ਗਿਆਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਉਨ੍ਹਾਂ ਨੇ ਬੀਬੀਆਂ ਨੂੰ ਸਿਖੀ ਸੰਭਾਲਣ ਲਈ ਪ੍ਰੇਰਿਤ ਕੀਤਾ। ਸੰਮਤੀ ਮੈਂਬਰ ਰਾਮ ਕੁਮਾਰ ਮਾਣਕੂ ਨੇ ਸੰਗਤਾ ਨੂੰ ਸਬੋਧਨ ਕਰਦਿਆਂ ਕਿਹਾ ਕਿ ਸੰਤ ਕਬੀਰ ਜੀ ਮਹਾਰਾਜ ਨੇ ਮਾਨਵ ਜਾਤੀ ਨੂੰ ਉਪਦੇਸ਼ ਦਿੰਦੇ ਹੋਏ ਪ੍ਰਭੂ ਦੀ ਭਗਤੀ ਕਰਨ ਦੇ ਲਈ ਪ੍ਰੇਰਿਤ ਕੀਤਾ ਤਾਂ ਜੋ ਇਨਸਾਨ ਦੇ ਮਾੜੇ ਕਰਮਾ ਪ੍ਰਫੁਲਤ ਨਾ ਹੋ ਸਕੇ ਤੇ ਸਮਾਜ ਦੀਨ ਦੁਖੀਆਂ ਦੀ ਹਰ ਤਰਾਂ ਦੇ ਨਾਲ ਮਦਦ ਕਰੇ। ਉਨਾਂ ਦੱਸਿਆ ਕਿ ਸੰਤਾਂ-ਮਹਾਪੁਰਸ਼ਾਂ ਨੇ ਹਮੇਸ਼ਾ ਸਚ ਦੀ ਆਵਾਜ਼ ਨੂੰ ਬੁਲੰਦ ਕਰਨ ਦੇ ਲਈ ਕੋਈ ਵੀ ਕੁਰਬਾਨੀ ਕਰਨ ਤੋਂ ਗੁਰੇਜ ਨਾ ਹੋ ਕੇ ਮਾਨਵ ਕਲਿਆਣ ਦੇ ਲਈ ਕਾਰਜ਼ ਕੀਤੇ ਤਾਂ ਜੋ ਸਮਾਜ ਦੇ ਅੰਦਰ ਸਚ ਦਾ ਪਸਾਰਾ ਹੋ ਸਕੇ। ਇਸ ਦੌਰਾਨ ਸ: ਮਹਾਂ ਸਿੰਘ ਨੇ ਸਿਰੋਪਾਇਆ ਦੇ ਕੇ ਸਨਮਾਨਿਤ ਕੀਤਾ ਗਿਆ। ਪਿੰਡ ਵਾਸੀਆਂ ਵੱਲੋਂ ਗੁਰੂ ਦਾ ਅਤਟ ਲੰਗਰ ਵੀ ਲਗਾਇਆ ਗਿਆ। ਇਸ ਮੌਕੇ ਕਾਮਰੇਡ ਮੋਹਣ ਸਿੰਘ ਧਮਾਣਾ, ਸਰਪੰਚ ਮੋਹਣ ਸਿੰਘ, ਮਾ ਮੋਹਣ ਸਿੰਘ, ਜੋਗਾ ਸਿੰਘ, ਪੰਮਾ ਧਨੋਆ, ਧਰਮਿੰਦਰ ਭਿੰਦਾ ਨੌਧੇਮਾਜਰਾ, ਹਰਜਿੰਦਰ ਰੰਧਾਵਾ, ਮਨਜੀਤ ਕਧੋਲਾ, ਫੁੰਮਣ ਸਿੰਘ, ਅਮਰਜੀਤ ਸਿੰਘ, ਜਗਦੀਪ ਸਿੰਘ, ਗੁਰਬਚਨ ਸਿੰਘ, ਕਿੰਕੂ ਪੰਚ, ਪ੍ਰੀਤਮ ਸਿੰਘ ਭੋਗੀਪੁਰ ਆਦਿ ਵੀ ਹਾਜ਼ਰ ਸਨ।

Send this to a friend