May 11, 2026 3:51 pm

ਅੰਮ੍ਰਿਤਸਰ ਵਿਖੇ ਗਣਤੰਤਰ ਦਿਵਸ ਮੌਕੇ ਸ੍ਰੀ ਧਰਮਸੋਤ ਹੋਣਗੇ ਮੁੱਖ ਮਹਿਮਾਨ-ਡੀਸੀ ਨੇ ਤਿਆਰੀਆਂ ਦਾ ਲਿਆ ਜਾਇਜਾ

ਅੰਮ੍ਰਿਤਸਰ, 5 ਜਨਵਰੀ (ਦਵਾਰਕਾ ਨਾਥ ਰਾਣਾ)-ਅੱਜ ਸਥਾਨਕ ਜ਼ਿਲ੍ਹਾ ਪ੍ਰੀਸ਼ਦ ਹਾਲ ਵਿਖੇ ਸ੍ਰ ਕਮਲਦੀਪ ਸਿੰਘ ਸੰਘਾ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵੱਲੋਂ ਗਣਤੰਤਰ ਦਿਵਸ ਦੀਆਂ ਤਿਆਰੀਆਂ ਸਬੰਧੀ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਸ੍ਰੀ ਨਿਤਿਨ ਸਿੰਗਲਾ, ਸ੍ਰੀ ਵਿਕਾਸ ਹੀਰਾ (ਦੋਵੇਂ ਐਸ:ਡੀ:ਐਮਜ਼ ਅੰਮ੍ਰਿਤਸਰ-1 ਅਤੇ 2), ਮੈਡਮ ਅਲਕਾ ਕਾਲੀਆ ਸਹਾਇਕ ਕਮਿਸ਼ਨਰ (ਸ਼ਿ), ਸ੍ਰੀ ਲਖਬੀਰ ਸਿੰਘ ਏ:ਸੀ:ਪੀ, ਸ੍ਰੀ ਮੁਕੇਸ਼ ਕੁਮਾਰ ਜਿਲ੍ਹਾ ਮਾਲ ਅਫਸਰ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ। ਡਿਪਟੀ ਕਮਿਸ਼ਨਰ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਗਣਤੰਤਰ ਦਿਵਸ ਸਮਗਾਮ ਮੌਕੇ ਸ੍ਰ ਸਾਧੂ ਸਿੰਘ ਧਰਮਸੋਤ, ਜੰਗਲਾਤ, ਛਪਾਈ ਤੇ ਲਿਖਣ ਸਮੱਗਰੀ ਅਤੇ ਅਨੁਸੂਚਿਤ ਜਾਤੀਆਂ ਤੇ ਪੱਛੜੀਆਂ ਸ੍ਰ੍ਰੇਣੀਆਂ ਭਲਾਈ ਮੰਤਰੀ ਪੰਜਾਬ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨਗੇ। ਉਨ੍ਹਾਂ ਨੇ ਸਬੰਧਤ ਅਧਿਕਾਰੀਆਂ ਨੂੰ ਕਿਹਾ ਕਿ ਠੰਡ ਤੋਂ ਬਚਾ ਲਈ ਪਰੇਡ ਵਿੱਚ ਭਾਗ ਲੈਣ ਵਾਲੇ ਬੱਚੇ ਫੁੱਲ ਡਰੈਸਅਪ ਹੋਣ ਤਾਂ ਜੋ ਠੰਡ ਤੋਂ ਬਚਿਆ ਜਾ ਸਕੇ। ਸ੍ਰ ਸੰਘਾ ਨੇ ਅੱਗੇ ਦੱਸਿਆ ਕਿ ਗਣਤੰਤਰ ਦਿਵਸ ਸਮਾਗਮ ਵਿੱਚ ਬੈਂਡ, ਐਨ:ਸੀ:ਸੀ:ਕੈਡਿਟਸ, ਗਿੱਧਾ, ਪੀ:ਟੀ:ਸ਼ੋਅ ਅਤੇ ਝਾਕੀਆਂ ਆਕਰਸ਼ਣ ਦਾ ਕੇਂਦਰ ਹੋਣਗੀਆਂ। ਸ੍ਰ ਸੰਘਾ ਨੇ ਸਬੰਧਤ ਅਧਿਕਾਰੀਆਂ ਨੂੰ ਇਹ ਵੀ ਕਿਹਾ ਕਿ ਇਸ ਵਾਰ ਦੀਆਂ ਝਾਕੀਆਂ ਵਿੱਚ ਬੇਟੀ ਬਚਾਓ- ਬੇਟੀ ਪੜਾਓ, ਨਸ਼ਿਆਂ ਅਤੇ ਬਿਮਾਰੀਆਂ ਤੋਂ ਬਚਾਓ, ਪਾਣੀ ਬਚਾਓ, ਟ੍ਰੈਫਿਕ ਨਿਯਮਾਂ ਦੀ ਪਾਲਣਾ, ਸ਼ਹਿਰ ਨੂੰ ਸਾਫ ਸੁਥਰਾ ਰੱਖੋ, ਪੌਦੇ ਲਗਾਓ ਨੂੰ ਲਾਜਮੀ ਬਣਾਇਆ ਜਾਵੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਵਾਰ ਪਰੇਡ ਕਮਾਂਡਰ ਸ੍ਰ ਤੇਜਬੀਰ ਸਿੰਘ ਹੁੰਦਲ ਹੋਣਗੇ। ਉਨ੍ਹਾਂ ਅੱਗੇ ਕਿਹਾ ਕਿ ਗਣਤੰਤਰ ਦਿਵਸ ਸਮਾਗਮ ਵਿੱਚ ਜਰੂਰਤਮੰਦ ਲੋਕਾਂ ਨੂੰ ਸਿਲਾਈ ਮਸ਼ੀਨਾਂ ਅਤੇ ਟਰਾਈਸਾਈਕਲਾਂ ਦੀ ਵੰਡ ਕੀਤੀ ਜਾਵੇਗੀ।

Send this to a friend