ਇਸਲਾਮਾਬਾਦ, 19 ਜਨਵਰੀ (ਪੀ.ਟੀ.)- ਸ਼ਸ਼ੀ ਥਰੂਰ ਨਾਲ ਜੁੜੇ ਵਿਵਾਦ ਨਾਲ ਸੁਰਖੀਆਂ ਵਿੱਚ ਆਈ ਪਾਕਿਸਤਾਨੀ ਸੰਪਾਦਕ ਮੇਹਰ ਤਰਾਰ ਨੇ ਦਾਅਵਾ ਕੀਤਾ ਹੈ ਕਿ ਸੁਨੰਦਾ ਪੁਸ਼ਕਰ ਦੀ ਸ਼ਾਦੀਸ਼ੁਦਾ ਜਿੰਦਗੀ ਦੀ ਪ੍ਰੇਸ਼ਾਨੀ ’ਚ ਉਨ੍ਹਾਂ ਦੀ ਕੋਈ ਭੂਮਿਕਾ ਨਹੀਂ ਸੀ ਤੇ ਉਹ ‘ਸਾਜਿਸ਼ ਦਾ ਸ਼ਿਕਾਰ’ ਹੋਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਥਰੂਰ ਨਾਲ ਸਿਰਫ ਦੋ ਵਾਰ ਮਿਲੀ ਹੈ। ਲਾਹੌਰ ਵਿੱਚ ਰਹਿਣ ਵਾਲੀ 45 ਸਾਲ ਦੀ ਮੇਹਰ ਨੇ ਬੀਤੀ ਰਾਤ ਸਮਾਚਾਰ ਚੈਨਲ ‘ਜਯੋ ਤੇਜ’ ਨਾਲ ਗ¤ਲਬਾਤ ਵਿੱਚ ਕਿਹਾ ਕਿ ਇਨ੍ਹਾਂ ਮੁਲਾਕਾਤਾਂ ਦੇ ਸਮੇਂ ਉ¤ਥੇ ਬਹੁਤ ਸਾਰੇ ਦੂਜੇ ਲੋਕ ਵੀ ਮੌਜੂਦ ਸਨ। ਉਨ੍ਹਾਂ ਨੇ ਕਿਹਾ ਕਿ ਜਦੋਂ ਮੈਂ ਇ¤ਕ ਲੇਖ ਲਿਖਿਆ ਜਿਸ ’ਚ ਉਨ੍ਹਾਂ ਦਾ (ਥਰੂਰ ਦਾ) ਜਿਕਰ ਸੀ ਤਾਂ ਸ਼ਾਇਦ ਉਨ੍ਹਾਂ ਦੀ ਪਤਨੀ ਨੂੰ ਇਹ ਚੰਗਾ ਨਹੀਂ ਲ¤ਗਾ ਕਿ
ਉਸ ਔਰਤ ਨੂੰ ਉਹ ਜਾਣਦੀ ਤ¤ਕ ਨਹੀਂ ਹੈ ਤੇ ਉਸ ਨੇ ਉਨ੍ਹਾਂ ਦੇ ਪਤੀ ਦੀ ਖੂਬ ਤਰੀਫ ਕੀਤੀ ਹੈ। ਪਾਕਿਸਤਾਨੀ ਸੰਪਾਦਕ ਨੇ ਕਿਹਾ ਕਿ ਮੈਨੂੰ ਨਹੀਂ ਪਤਾ ਕਿ ਉਨ੍ਹਾਂ ਨੂੰ ਉਨ੍ਹਾਂ ਦੇ ਪਤੀ ਦੇ ਨਾਲ ਫੋਨ ਤੇ ਈਮੇਲ ਦੇ ਜਰੀਏ ਮੇਰੇ ਗ¤ਲਬਾਤ ਕਰਨ ਤੋਂ ਪਰੇਸ਼ਾਨੀ ਕਿਉਂ ਸੀ।