ਚੰਡੀਗੜ੍ਹ, 4 ਜਨਵਰੀ (ਪੀ.ਟੀ.)- ਪੰਜਾਬ ਦੇ ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੰਘ ਸਿਧੂ ਨੇ ਮੋਹਾਲੀ ਦੇ ਮੇਅਰ ਕੁਲਵੰਤ ਸਿੰਘ ਨੂੰ ਮੁਅਤਲ ਕਰ ਦਿਤਾ ਹੈ। ਮੁਅਤਲ ਕਰਦਿਆਂ ਮੰਤਰੀ ਨੇ ਕਿਹਾ ਕਿ ਮੁਹਾਲੀ ਦੇ ਮੇਅਰ ਵਜੋਂ ਮਿਲੀਆਂ ਪਾਵਰਾਂ ਨੂੰ ਗੈਰ ਕਾਨੂੰਨੀ ਢੰਗ ਨਾਲ ਵਰਤਣ ਨਾਲ ਸਰਕਾਰ ਨੂੰ ਘਾਟਾ ਪੈਣ ਕਰਕੇ ਕੁਲਵੰਤ ਨੂੰ ਮੁਅਤਲ ਕੀਤਾ ਹੈ।ਕੁਲਵੰਤ ਸਿੰਘ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੇ ਬੇਹਦ ਨਜ਼ਦੀਕੀ ਹਨ।
ਨਵਜੋਤ ਸਿਧੂ ਵੱਲੋਂ ਸੁਖਬੀਰ ਬਾਦਲ ਦਾ ਕਰੀਬੀ ਮੋਹਾਲੀ ਦਾ ਮੇਅਰ ਮੁਅੱਤਲ



