May 16, 2026 12:19 am

ਬੀਐਸਐਫ ਨੇ ਬਦਲੇ ਲਿਆ 10 ਪਾਕਿਸਤਾਨੀ ਰੇਂਜਰ ਢੇਰ

ਨਵੀਂ ਦਿੱਲੀ- ਪਾਕਿਸਤਾਨ ਲਖ ਸਮਝਾਇਆਂ ਤੋਂ ਵੀ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ। ਬੀਤੇ ਦਿਨ ਸਰਹਦ ‘ਤੇ ਉਸ ਨੇ ਬੇਵਜ੍ਹਾ ਗੋਲੀਬਾਰੀ ਕਰਕੇ ਇਸ ਗਲ ਦਾ ਫਿਰ ਤੋਂ ਸਬੂਤ ਦੇ ਦਿਤਾ ਹੈ ਪਰ ਭਾਰਤ ਦੇ ਜਵਾਨ ਪਾਕਿਸਤਾਨੀ ਫ਼ੌਜ ਦੀ ਹਰ ਕਾਰਵਾਈ ਦਾ ਜਵਾਬ ਦੇਣ ਲਈ ਤਿਆਰ ਬਰ ਤਿਆਰ ਹੈ। ਇਸ ਲਈ ਭਾਰਤੀ ਜਵਾਨਾਂ ਨੇ ਇਕ ਦੇ ਬਦਲੇ ਪਾਕਿਸਤਾਨ ਦੇ ਕਰੀਬ 8-10 ਰੇਂਜਰ ਨੂੰ ਮਾਰ ਕੇ ਬਦਲਾ ਲੈ ਲਿਆ। ਜੰਮੂ ਕਸ਼ਮੀਰ ਦੇ ਸਾਂਬਾ ਸੈਕਟਰ ਵਿਚ ਪਾਕਿਸਤਾਨੀ ਗੋਲੀਬਾਰੀ ਵਿਚ ਬੁਧਵਾਰ ਨੂੰ ਸ਼ਹੀਦ ਹੋਏ ਜਵਾਨ ਦੀ ਸ਼ਹਾਦਤ ਦਾ ਬਦਲਾ ਬੀਐਸਐਫ ਨੇ 24 ਘੰਟੇ ਦੇ ਅੰਦਰ ਹੀ ਲੈ ਲਿਆ ਹੈ। ਜਾਣਕਾਰੀ ਅਨੁਸਾਰ ਬੀਐਸਐਫ ਨੇ ਪਾਕਿਸਤਾਨ ਦੇ ਖ਼ਿਲਾਫ਼ ਵਡੀ ਕਾਰਵਾਈ ਕਰਦੇ ਹੋਏ ਉਸ ਦੀਆਂ ਦੋ ਚੌਕੀਆਂ ਨੂੰ ਤਬਾਹ ਕਰ ਦਿਤਾ ਹੈ।ਸੂਤਰਾਂ ਮੁਤਾਬਕ ਇਸ ਕਾਰਵਾਈ ਵਿਚ ਘਟ ਤੋਂ ਘਟ 8-10 ਪਾਕਿਸਤਾਨੀ ਰੇਂਜਰ ਮਾਰੇ ਗਏ ਹਨ।

Send this to a friend