May 14, 2026 4:31 am

ਰਾਜਸਭਾ ’ਚ ਤੀਨ ਤਲਾਕ ਬਿੱਲ ’ਤੇ ਫਿਰ ਭਾਰੀ ਹੰਗਾਮਾ

 

ਬਿੱਲ ਫਸਣ ਦੇ ਆਸਾਰ-ਸਰਕਾਰ ਕੋਲ ਸਿਰਫ ਅੱਜ ਦਾ ਦਿਨ

ਨਵੀਂ ਦਿੱਲੀ, 4 ਜਨਵਰੀ- ਤੀਨ ਤਲਾਕ ਬਿੱਲ ਨੂੰ ਲੈ ਕੇ ਰਾਜ ਸਭਾ ਵਿੱਚ ਵੀਰਵਾਰ ਨੂੰ ਫਿਰ ਭਾਰੀ ਹੰਗਾਮਾ ਹੋਇਆ। ਹੰਗਾਮੇ ਤੋਂ ਬਾਅਦ ਰਾਜ ਸਭਾ ਦੀ ਕਾਰਵਾਈ ਨੂੰ ਸ਼ੁੱਕਰਵਾਰ ਤੱਕ ਲਈ ਮੁਲਤਵੀ ਕਰ ਦਿਤਾ ਗਿਆ ਹੈ। ਵਰਣਨਯੋਗ ਹੈ ਕਿ ਬੁੱਧਵਾਰ ਕਾਨੂੰਨ ਮੰਤਰੀ ਸ੍ਰੀ ਰਵੀਸੰਕਰ ਪ੍ਰਸਾਦ ਨੇ ਤਿੰਨ ਤਲਾਕ ਬਿਲ ਨੂੰ ਰਾਜ ਸਭਾ ਵਿਚ ਪੇਸ਼ ਕੀਤਾ ਸੀ। ਇਹ ਬਿੱਲ ਲੋਕ ਸਭਾ ਵਿੱਚੋਂ ਪਾਸ ਹੋ ਚੁੱਕਾ ਹੈ, ਪ੍ਰੰਤੂ ਰਾਜ ਸਭਾ ’ਚ ਭਾਜਪਾ ਮੈਂਬਰਾਂ ਦੀ ਗਿਣਤੀ ਘੱਟ ਹੋਣ ਕਾਰਨ ਇਹ ਬਿੱਲ ਪਾਸ ਕਰਵਾਉਣਾ ਸਰਕਾਰ ਦੇ ਲਈ ਵਡੀ ਚੁਣੌਤੀ ਬਣ ਗਿਆ ਹੈ। ਕਾਂਗਰਸ ਦੀ ਅਗਵਾਈ ਹੇਠ ਵਿਰੋਧੀ ਧਿਰ ਦੀ ਮੰਗ ਹੈ ਕਿ ਤਿੰਨ ਤਲਾਕ ਬਿਲ ‘ਚ ਕਈ ਖਾਮੀਆਂ ਹਨ ਅਤੇ ਇਸ ਨੂੰ ਸੋਧਣ ਲਈ ਸੰਸਦੀ ਕਮੇਟੀ ਕੋਲ ਭੇਜਿਆ ਜਾਵੇ। ਸਰਕਾਰ ਦੇ ਕੋਲ ਸਰਦ ਰੁਤ ਸ਼ੈਸ਼ਨ ’ਚ ਬਿਲ ਪਾਸ ਕਰਵਾਉਣ ਲਈ ਸਿਰਫ ਸ਼ੁਕਰਵਾਰ ਦਾ ਹੀ ਦਿਨ ਬਚਿਆ ਹੈ। ਰਾਜ ਸਭਾ ‘ਚ ਤਿੰਨ ਤਲਾਕ ਬਿਲ ਪੇਸ਼ ਹੁੰਦਿਆਂ ਹੀ ਵਿਰੋਧੀ ਧਿਰ ਨੇ ਰਾਹ ਸਭਾ ‘ਚ ਹੰਗਾਮਾ ਸ਼ੁਰੂ ਕਰ ਦਿਤਾ। ਲੋਕ ਸਭਾ ‘ਚ ਬਿਲ ਪਾਸ ਕਰਵਾਉਣ ‘ਚ ਸਫ਼ਲ ਰਹੀ ਮੋਦੀ ਸਰਕਾਰ ਦੇ ਲਈ ਰਾਜ ਸਭਾ ‘ਚ ਕਾਂਗਰਸ ਦੀ ਅਗਵਾਈ ‘ਚ ਵਿਰੋਧੀ ਧਿਰ ਨੇ ਰੋੜਾ ਅਟਕਾ ਦਿਤਾ। ਕਾਂਗਰਸ ਸਮੇਤ ਸਮੁਚੀ ਵਿਰੋਧੀ ਧਿਰ ਇਸ ਬਿਲ ਨੂੰ ਸਿਲੈਕਟ ਕਮੇਟੀ ਨੂੰ ਭੇਜਣ ਦੀ ਮੰਗ ‘ਤੇ ਅੜੀ ਹੋਈ ਹੈ ਪਰ ਸਰਕਾਰ ਵਿਰੋਧੀ ਧਿਰ ਦੀ ਇਸ ਮੰਗ ਨੂੰ ਮੰਨਣ ਲਈ ਤਿਆਰ ਨਹੀਂ ਹੈ।

Send this to a friend