ਇਸਲਾਮਾਬਾਦ, 19 ਜਨਵਰੀ (ਪੀ.ਟੀ.) – ਪਾਕਿਸਤਾਨ ਦੇ ਤਣਾਅਗ੍ਰਸਤ ਉ¤ਤਰੀ-ਪੱਛਮ ’ਚ ਫੌਜ ਦੇ ਇੱਕ ਕਾਫਲੇ ’ਤੇ ਬੰਬ ਵਿਸਫੋਟ ਨਾਲ ਹੋਏ ਹਮਲੇ ’ਚ ਪਾਕਿਸਤਾਨੀ ਫੌਜ ਦੇ ਘੱਟ ਤੋਂ ਘੱਟ 20 ਫੌਜੀ ਮਾਰੇ ਗਏ ਹਨ ਤੇ 25 ਹੋਰ ਜ਼ਖ਼ਮੀ ਹੋ ਗਏ ਹਨ। ਬੰਨੂ ਮੀਰਾਨਸ਼ਾਹ ਰਸਤੇ ’ਤੇ ਬੰਨੂ ਵਿੱਚ ਰਜਮਾਕ ਗੇਟ ’ਤੇ ਆਮੰਦੀ ਚੌਕ ਦੇ ਕੋਲ ਇਹ ਵਿਸਫੋਟ ਰਿਮੋਟ ਨਾਲ ਕੀਤਾ ਗਿਆ। ਵਿਸਫੋਟ ’ਚ 20 ਫੌਜੀ ਮਾਰੇ ਗਏ। ਫੌਜ ਦਾ ਇਹ ਕਾਫਲਾ ਉ¤ਤਰੀ ਵਜੀਰਸਤਾਨ ਜਾ ਰਿਹਾ ਸੀ। ਸੂਤਰਾਂ ਦੇ ਅਨੁਸਾਰ ਮ੍ਰਿਤਕਾਂ ਦੀ ਗਿਣਤੀ ਵੱਧ ਸਕਦੀ ਹੈ। ਸੁਰੱਖਿਆ ਬਲਾਂ ਨੇ ਪੂਰੇ ਇਲਾਕੇ ਨੂੰ ਘੇਰ ਲਿਆ ਹੈ। ਬਚਾਅ ਤੇ ਰਾਹਤ ਕਾਰਜ ਜਾਰੀ ਹਨ।