ਨਵੀਂ ਦਿੱਲੀ, 19 ਜਨਵਰੀ (ਪੀ.ਟੀ.)- ਸਾਕੇਤ ਕੋਰਟ ਨੇ ਦਿੱਲੀ ਸਰਕਾਰ ਨੂੰ ਝਟਕਾ ਦਿੰਦੇ ਹੋਏ ਕੇਜਰੀਵਾਲ ਦੇ ਮੰਤਰੀ ਸੋਮਨਾਥ ਭਾਰਤੀ ਦੇ ਖਿਲਾਫ ਕੇਸ ਦਰਜ ਕਰਨ ਦੇ ਆਦੇਸ਼ ਦਿੱਤੇ ਹਨ। ਤਿੰਨ ਦਿਨ ਪਹਿਲਾਂ ਸੋਮਨਾਥ ਭਾਰਤੀ ਨੇ ਰਾਤ ਨੂੰ ਦਿੱਲੀ ਦੀਆਂ ਸੜਕਾਂ ’ਤੇ ਗਸ਼ਤ ਤੇ ਛਾਪਾ ਮਾਰਿਆ ਸੀ, ਇਸ ਮਾਮਲੇ ‘ਚ ਕੋਰਟ ਨੇ ਸਖਤੀ ਵਿਖਾਂਉਂਦੇ ਹੋਏ ਇਹ ਆਦੇਸ਼ ਦਿੱਤੇ ਹਨ। ਜ਼ਿਕਰਯੋਗ ਹੈ ਕਿ ਕਾਨੂੰਨ ਮੰਤਰੀ ਭਾਰਤੀ ਤੇ ਉਨ੍ਹਾਂ ਦੇ ਸਮਰਥਕਾਂ ਨੇ ਨਾਈਜੀਰੀਆ ਤੇ ਯੁਗਾਂਡਾ ਦੀਆਂ ਔਰਤਾਂ ਨੂੰ ਜਬਰਨ ਰੋਕ ਕਰ ਰੱਖਣ, ਉਨ੍ਹਾਂ ’ਤੇ ਵੇਸ਼ਵਾਗਿਰੀ ਤੇ ਡਰਗਸ ਸਮਗਲਿੰਗ ਦੇ ਇਲਜ਼ਾਮ ਲਗਾਏ ਸਨ।