ਅੰਮ੍ਰਿਤਸਰ, 1 ਜਨਵਰੀ (ਦਵਾਰਕਾ ਨਾਥ ਰਾਣਾ)- ਅੱਜ ਛੇਹਰਟਾ ਇੰਡਸਟਰੀ ਏਰਿਆ ਐਸ਼ੋਸਿਏਸ਼ਨ ਛੇਹਰਟਾ ਦੇ ਵਾਇਸ ਪ੍ਰਧਾਨ ਦੀਪਕ ਸੂਰੀ ਅਪਨੇ ਸਾਥੀਆਂ ਦੇ ਨਾਲ ਸਰਵ-ਧਰਮ ਮੰਡਲ ਦੇ ਗੱਦੀ ਨਸ਼ੀਨ ਸ਼ਾਹਾਂ ਦੇ ਸ਼ਾਹ, ਪੀਰਾਂ ਦੇ ਪੀਰ ਸਾਂਈ ਨਵਾਬ ਸ਼ਾਹ ਜੀ ਨੂੰ ਉਨ੍ਹਾਂ ਦੇ ਦਰਬਾਰ ਵਿੱਚ ਜਾਕੇ ਹਾਜ਼ਰੀ ਭਰਦੇ ਹੋਏ ਸਾਂਈ ਨਵਾਬ ਸ਼ਾਹ ਜੀ ਨੂੰ ਨਵੇਂ ਸਾਲ ਦੀ ਵਧਾਈ ਦੇਂਦੇ ਹੋਏ ਉਨ੍ਹਾਂ ਨੂੰ ਸਨਮਾਨਿਤ ਕੀਤਾ ਅਤੇ ਉਨ੍ਹਾਂ ਦਾ ਆਸ਼ੀਰਵਾਦ ਲਿਆ। ਇਸ ਮੌਕੇ ਤੇਂ ਸਰਵ-ਧਰਮ ਮੰਡਲ ਦੇ ਗੱਦੀ ਨਸ਼ੀਨ ਸ਼ਾਹਾਂ ਦੇ ਸ਼ਾਹ, ਪੀਰਾਂ ਦੇ ਪੀਰ ਸਾਂਈ ਨਵਾਬ ਸ਼ਾਹ ਜੀ ਨੇ ਕੁਲ ਦੁਨਿਆਂ ਨੂੰ ਨਵੇਂ ਸਾਲ ਦੀ ਵਧਾਈ ਦਿੱਤੀ ਅਤੇ ਉਨ੍ਹਾਂ ਦੀ ਜਿੰਦਗੀ ਵਿੱਚ ਹਰ ਵੇਲੇ ਖੁਸਸ਼ੀਾਂ ਰਹਿਣ ਦੀ ਅਰਦਾਸ ਕੀਤੀ ਅਤੇ ਕਿਹਾ ਕਿ ਅੱਜ ਕੱਲ ਦੇ ਨੌਜਵਾਨਾਂ ਨੂੰ ਨਸ਼ੇ ਵਰਗਿਆਂ ਬੁਰਾਈਆਂ ਨੂੰ ਛੱਡ ਕੇ ਰੱਬ ਦਾ ਸਿਮਰਨ ਅਤੇ ਮਾਨਵ ਸੇਵਾ ਵੱਲ ਧਿਆਨ ਦੇਣਾਂ ਚਾਹੀਦਾ ਹੈ ਕਿਉਕਿ ਮਾਨਵ ਸੇਵਾ ਹੀ ਸੱਬ ਤੋ ਵੱਡੀ ਸੇਵਾ ਹੈ। ਇਸ ਮੋਕੇ ਤੇਂ ਇੰਡਸਟਰੀ ਏਰਿਆ ਐਸ਼ੋਸਿਏਸ਼ਨ ਦੇ ਵਾਇਸ ਪ੍ਰਧਾਨ ਦੀਪਕ ਸੂਰੀ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਅੱਜ ਮੈ ਅਪਨੇ ਸਾਥੀਆਂ ਦੇ ਨਾਲ ਸਰਵ-ਧਰਮ ਮੰਡਲ ਦੇ ਗੱਦੀ ਨਸ਼ੀਨ ਸ਼ਾਹਾਂ ਦੇ ਸ਼ਾਹ, ਪੀਰਾਂ ਦੇ ਪੀਰ ਸਾਂਈ ਨਵਾਬ ਸ਼ਾਹ ਜੀ ਤੇ ਹਾਜਰੀ ਭਰਣ ਅਸ਼ੀਰਵਾਦ ਲੈਣ ਅਤੇ ਸਾਂਈ ਜੀ ਨੂੰ ਨਵੇਂ ਸਾਲ ਦੀ ਵਧਾਈ ਦੇਦ ਆਏ ਹਾਂ ਅਤੇ ਇਸ ਦੇ ਨਾਲ ਆਸੀ ਸਾਰੇ ਸ਼ਹਿਰ ਵਾਸਿਆਂ ਨੂੰ ਨਵੇਂ ਸਾਲ ਦੀ ਵਧਾਈ ਦੇਂਦੇ ਹਾਂ ਕਿ ਉਨ੍ਹਾਂ ਦਾ ਇਹ ਸਾਲ ਖੁਸ਼ੀਆਂ ਦੇ ਨਾਲ ਭਰਪੂਰ ਹੋਏ ਅਤੇ ਚੜ੍ਹਦੀ ਕਲਾ ਵਿੱਚ ਹੋਵੇ, ਉਨ੍ਹਾਂ ਨੇ ਅੱਗੇ ਕਿਹਾ ਕਿ ਮੇਰੀ ਇਸ ਦਰਬਾਰ ਅਤੇ ਝੂਲੇ ਲਾਲ ਖਵਾਜ਼ਾ ਪੀਰ ਜੀ ਤੇ ਬਹੁਤ ਆਸਥਾ ਹੈ ਅਤੇ ਉਨ੍ਹਾਂ ਦੀ ਮੇਹਰ ਹਰ ਵੇਲੇ ਮੇਰੇ ਉਤੇ ਬਣੀਂ ਰਹਿੰਦੀ ਹੈ ਅਤੇ ਇਹ ਮੇਰੇ ਸਰਕਾਰਾਂ ਦੀ ਮੇਰੇ ਉਤੇ ਬੜ੍ਹੀ ਰਹਿਮਤ ਹੈ। ਇਸ ਮੋਕੇ ਤੇ ਸ਼ਾਹਾਂ ਦੇ ਸ਼ਾਹ ਸਾਂਈ ਨਵਾਬ ਸ਼ਾਹ ਜੀ, ਇੰਡਸਟਰੀ ਏਰਿਆ ਐਸ਼ੋਸਿਏਸ਼ਨ ਦੇ ਵਾਇਸ ਪ੍ਰਧਾਨ ਦੀਪਕ ਸੂਰੀ, ਨੰਬਰਦਾਰ ਰਾਜ ਕੁਮਾਰ ਕਾਕਾ, ਤਰਸ਼ੇਮ ਸਿੰਘ ਚੰਗਿਆੜ੍ਹਾਂ, ਭੂਟੋ ਬਮਰਾਹਾ,ਦਵਾਰਕਾ ਨਾਥ ਰਾਣਾ, ਕੁਲਵਿੰਦਰ ਸਿੰਘ ਢਿੱਲੋਂ, ਜਗਜੀਤ ਸਿੰਘ ਖਾਲਸਾ, ਕਸ਼ਮੀਰ ਸਹੋਤਾ, ਕਮਲ ਅਹੂਜਾ,ਵਿੱਜੇ ਕੁਮਾਰ ਆਦਿ ਨੇ ਦਰਬਾਰ ਵਿੱਚ ਅਪਨੀ ਹਾਜਰੀ ਲਗਵਾਈ।