ਸੰਗਰੂਰ, 1 ਜਨਵਰੀ (ਸੰਜੀਵ ਸਿੰਗਲਾ)- ਪੁਲਿਸ ਲਾਇਨ ਸੰਗਰੂਰ ਵਿਖੇ ਨਵੇ ਸਾਲ 2018 ਦੀ ਆਮਦ ਤੇ ਸ੍ਰ ਮਨਦੀਪ ਸਿੰਘ ਸਿ¤ਧੂ ਸੀਨੀਅਰ ਕਪਤਾਨ ਪੁਲਿਸ ਸੰਗਰੂਰ ਵ¤ਲੋ ਇ¤ਕ ਪ੍ਰੋਗਰਾਮ ਆਯੋਜਿਤ ਕੀਤਾ ਗਿਆ, ਜਿਸ ਵਿ¤ਚ ਸ੍ਰ ਅਮਰਪ੍ਰਤਾਪ ਸਿੰਘ ਵਿਰਕ ਡਿਪਟੀ ਕਮਿਸ਼ਨਰ ਸੰਗਰੂਰ ਵ¤ਲੋ ਵੀ ਸ਼ਿਰਕਤ ਕੀਤੀ ਗਈ ਅਤੇ ਜਿਲ੍ਹਾ ਸੰਗਰੂਰ ਦੇ ਸਮੂਹ ਗਜਟਿਡ ਅਫਸਰ, ਮੁ¤ਖ ਅਫਸਰ ਥਾਣਾ, ਮੁ¤ਖ ਦਫਤਰ ਡੀ.ਪੀ.ਓ. ਸੰਗਰੂਰ ਅਤੇ ਪੁਲਿਸ ਲਾਇਨ ਸੰਗਰੂਰ ਦੇ ਕਰਮਚਾਰੀਆਂ ਨੇ ਵੀ ਹਿ¤ਸਾ ਲਿਆ, ਜਿੰਨ੍ਹਾ ਨੂੰ ਸੰਬੋਧਨ ਕਰਦੇ ਹੋਏ ਸ੍ਰ ਸਿ¤ਧੂ ਵ¤ਲੋਂ ਡਿਪਟੀ ਕਮਿਸ਼ਨਰ ਸੰਗਰੂਰ ਨੂੰ ਠਜੀ ਆਇਆ ਨੂੰਠ ਕਿਹਾ ਤੇ ਸਾਰੇ ਪੁਲਿਸ ਕਰਮਚਾਰੀਆਂ ਨੂੰ ਨਵੇ ਸਾਲ 2018 ਦੀ ਮੁਬਾਰਕਬਾਦ ਦਿ¤ਤੀ ਅਤੇ ਪਿਛਲੇ ਸਮੇ ਸਾਲ 2017 ਦੌਰਾਨ ਸਮੂਹ ਅਫਸਰ ਅਤੇ ਪੁਲਿਸ ਕਰਮਚਾਰੀਆਂ ਵ¤ਲੋ ਕੀਤੇ ਗਏ ਚੰਗੇ ਕੰਮਾ ਦੀ ਪ੍ਰਸੰਸਾ ਕੀਤੀ। ਇਸ ਮੌਕੇ ਪੁਲਿਸ ਕਰਮਚਾਰੀਆਂ ਵ¤ਲੋਂ ਸੰਖੇਪ ਪਰ ਪ੍ਰਭਾਵਸ਼ਾਲੀ ਸ¤ਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ।ਸ੍ਰ ਸਿ¤ਧੂ ਨੇ ਜਾਣਕਾਰੀ ਦਿੰਦੇ ਹੋਏ ਦ¤ਸਿਆ ਕਿ ਜਿਲ੍ਹਾ ਸੰਗਰੂਰ ਅੰਦਰ ਸਾਲ 2017 ਦੌਰਾਨ ਐਨ.ਡੀ.ਪੀ.ਐਸ. ਅਤੇ ਆਬਕਾਰੀ ਐਕਟ ਤਹਿਤ 1608 ਮੁਕ¤ਦਮੇ ਦਰਜ਼ ਕਰਕੇ 1963 ਜਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ। ਵਧੀਆ ਕਾਰਗੁਜਾਰੀ ਕਰਨ ਵਾਲੇ ਪੁਲਿਸ ਕਰਮਚਾਰੀਆ ਦੀ ਹੋਸਲਾ ਅਫਜਾਈ ਲਈ 9 ਹੋਲਦਾਰਾ ਨੂੰ ਸ:ਥਾਣੇਦਾਰ ਦੀ ਤਰ¤ਕੀ, 17 ਕਰਮਚਾਰੀਆਂ ਨੂੰ ਡੀ.ਜੀ.ਪੀ. ਡਿਸਕ ਅਤੇ ਵ¤ਖ ਕਰਮਚਾਰੀਆ ਨੂੰ 4281 ਪ੍ਰਸੰਸ਼ਾ ਪ¤ਤਰ ਦਿ¤ਤੇ/ਦਿਵਾਏ ਗਏ ਅਤੇ 2 ਮੁਲਾਜਮਾ ਨੂੰ ਮਾੜੀ ਕਾਰਗੁਜਾਰੀ ਕਾਰਨ ਮਹਿਕਮਾ ਪੁਲਿਸ ਵਿ¤ਚੋ ਡਿਸਮਿਸ ਕੀਤਾ ਗਿਆ। ਇਸ ਤੋ ਇਲਾਵਾ ਪੁਲਿਸ ਕਰਮਚਾਰੀਆ ਅਤੇ ਉਹਨਾ ਦੇ ਪਰਿਵਾਰਾ ਦੀ ਵੈਲਫੇਅਰ ਲਈ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਤੋ ਸੰਗਰੂਰ ਵਿਖੇ ਆਮਦ ਦੋਰਾਨ 70 ਲ¤ਖ ਰੁਪਏ ਦੇ ਫੰਡ ਹਾਸਲ ਕਰਕੇ ਇੰਡੀਆ ਲੈਵਲ ਦੇ ਪ¤ਧਰ ਤੇ ਸਕੇਟਿੰਗ ਰਿੰਗ ਤਿਆਰ ਕਰਵਾਇਆ ਗਿਆ ਅਤੇ ਮਾਡਰਨ ਪ੍ਰੌਵੀਜਨਲ ਸਟੋਰ, ਹਸਪਤਾਲ ਵਿ¤ਚ ਆਟੋਮੈਟਿਕ ਬਲ¤ਡ ਸੈਂਪਲ ਮਸ਼ੀਨਾਂ, ਸਟੇਡੀਅਮ ਦੇ ਟਰੈਕ , ਜਿੰਮ, ਸੂਟਿੰਗ ਰੇਂਜ, ਚਿਲਡਰਨ ਪਾਰਕ ਅਤੇ ਮੈ¤ਸ ਦਾ ਨਵੀਨੀਕਰਨ ਕੀਤਾ ਗਿਆ। ਥਾਣਿਆਂ ਵਿ¤ਚ ਜਰੂਰਤ ਅਨੁਸਾਰ ਇ¤ਕ-ਇ¤ਕ ਲ¤ਖ ਰੁਪਏ ਦੇ ਫੰਡ ਮੁਹ¤ਈਆ ਕਰਵਾਏ ਗਏ। ਅੰਤ ਵਿ¤ਚ ਸ੍ਰ. ਸਿ¤ਧੂ ਵ¤ਲੋਂ ਸਮੂਹ ਕਰਮਚਾਰੀਆਂ ਨੂੰ ਆਪਣੀ ਡਿਊਟੀ ਤਨਦੇਹੀ, ਮੇਹਨਤ ਅਤੇ ਇਮਾਨਦਾਰੀ ਨਾਲ ਕਰਨ ਦੇ ਨਾਲ ਨਾਲ ਲੋਕਾਂ ਦੀਆ ਮੁਸ਼ਕਲਾਂ ਦਾ ਬਿਨ੍ਹਾ ਕਿਸੇ ਪ¤ਖਪਾਤ ਤੋ ਪਹਿਲ ਦੇ ਅਧਾਰ ਤੇ ਹ¤ਲ ਕਰਨ ਅਤੇ ਜਨਤਾ ਨਾਲ ਚੰਗਾ ਵਿਵਹਾਰ ਕਰਨ ਲਈ ਪ੍ਰੇਰਿਤ ਕੀਤਾ ਗਿਆ ਤਾ ਜੋ ਲੋਕਾਂ ਦਾ ਪੁਲਿਸ ਨਾਲ ਦੋਸਤਾਨਾ ਰਿਸ਼ਤਾ ਕਾਇਮ ਹੋ ਸਕੇ।ਇਸ ਤੋਂ ਇਲਾਵਾ ਸ੍ਰ ਅਮਰਪ੍ਰਤਾਪ ਸਿੰਘ ਵਿਰਕ ਡਿਪਟੀ ਕਮਿਸ਼ਨਰ ਸੰਗਰੂਰ ਵ¤ਲੋਂ ਸੰਬੋਧਨ ਕਰਦੇ ਹੋਏ ਸ੍ਰ ਸਿ¤ਧੂ ਦੀ ਰਹਿਨੁਮਾਈ ਹੇਠ ਪੁਲਿਸ ਪ੍ਰਸ਼ਾਸ਼ਨ ਅਤੇ ਜਿਲ੍ਹਾ ਪ੍ਰਸ਼ਾਸ਼ਨ ਦੇ ਆਪਸੀ ਸਹਿਯੋਗ ਦੀ ਸਲਾਘਾਂ ਕੀਤੀ।