Skip to content
Independent perspectives. Global stories.
BREAKING

ਫਿਰੋਜ਼ਪੁਰ ਦਾ ਜਵਾਨ ਜਗਸੀਰ ਸਿੰਘ ਸ਼ਹੀਦ

Share this story

ਫਿਰੋਜ਼ਪੁਰ- ਜੰਮੂ ਸ਼੍ਰੀਨਗਰ ਦੇ ਪੁਲਵਾਮਾ ’ਚ ਸੀ. ਆਰ. ਪੀ. ਐਫ. ਕੈਂਪ ‘ਤੇ ਹੋਏ ਅਤਵਾਦੀ ਹਮਲੇ ‘ਚ ਫਿਰੋਜ਼ਪੁਰ ਦੇ ਸਿਪਾਹੀ ਜਗਸੀਰ ਸਿੰਘ (32) ਦੇ ਸ਼ਹੀਦ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਜੰਮੂ-ਸ਼੍ਰੀਨਗਰ ਦੇ ਪੁਲਵਾਮਾ ‘ਚ ਸੀ. ਆਰ. ਪੀ. ਐਫ. ਕੈਂਪ ‘ਤੇ ਹੋਏ ਅਤਵਾਦੀ ਹਮਲੇ ਦੌਰਾਨ ਸ਼ਹੀਦ ਹੋਣ ਵਾਲੇ 2 ਜਵਾਨਾਂ ‘ਚੋਂ ਇਕ ਜਵਾਨ ਫਿਰੋਜ਼ਪੁਰ ਦੇ ਪਿੰਡ ਲੋਹਗੜ੍ਹ ਦਾ ਰਹਿਣ ਵਾਲਾ ਸੀ। ਸਿਪਾਹੀ ਜਗਸੀਰ ਦੇ ਸ਼ਹੀਦ ਹੋਣ ਦੀ ਖਬਰ ਮਿਲਣ ‘ਤੇ ਪਰਿਵਾਰਕ ਮੈਂਬਰਾਂ ਦੇ ਨਾਲ-ਨਾਲ ਪੂਰੇ ਪਿੰਡ ‘ਚ ਸੋਗ ਦੀ ਲਹਿਰ ਛਾ ਗਈ।

WRITTEN BY