ਅਮਰਗੜ੍ਹ, 30 ਦਸੰਬਰ (ਸੁਖਵਿੰਦਰ ਸਿੰਘ ਅਟਵਾਲ)- ਚੱਲ ਰਹੇ ਮੌਸ਼ਮ ਦੋਰਾਨ ਧੂੰਦ ਵਿੱਚ ਹੁੰਦੀਆਂ ਦੁਰਘਟਨਾਵਾਂ ਕਾਰਨ ਅਨੇਕਾਂ ਕੀਮਤੀ ਜਾਨਾਂ ਅਜਾਈ ਚਲੀਆਂ ਜਾਦੀਆਂ ਹਨ। ਇਨ੍ਹਾਂ ਦੁਰਘਟਨਾਵਾਂ ਨੂੰ ਠੱਲਣ ਲਈ ਜਿਲ੍ਹਾ ਪੁਲਿਸ ਮੁਖੀ ਮਨਦੀਪ ਸਿੰਘ ਸਿੱਧੂ ਦੀਆਂ ਹਦਾਇਤਾਂ ਅਨੁਸਾਰ ਥਾਣਾ ਮੁਖੀ ਗੁਰਭਜਨ ਸਿੰਘ ਅਤੇ ਟ੍ਰੈਫਿਕ ਇੰਨਚਾਰਜ ਕੁਲਵੰਤ ਸਿੰਘ ਵੱਲੋਂ ਸਾਝੇ ਤੋਰ ਤੇ ਚੌਂਦਾ ਮੋੜ ਤੇ ਨਾਕਾ ਲਗਾਕੇ ਸਰਬੱਤ ਦਾ ਭਲਾ ਚੈਰੀਟੇਵਲ ਟਰੱਸਟ ਵੱਲੋਂ ਦਿੱਤੇ ਰਿਫਲੈਕਟਰ ਲਗਾਏ ਗਏ। ਇਸ ਦੌਰਾਨ ਅਧੂਰੇ ਕਾਗਜ, ਬਿਨਾਂ ਹੈਲਮੈਟ, ਤਿੰਨ ਸਵਾਰੀਆਂ, ਪ੍ਰੈਸ਼ਰ ਹਾਰਨ, ਸ਼ਰਾਬ ਪੀ ਕੇ ਡਰਾਇਵਿੰਗ ਕਰਨ ਤੋਂ ਇਲਾਵਾ ਡਰਾਇਵਿੰਗ ਦੌਰਾਨ ਮੋਬਾਇਲ ਫੋਨ ਦੀ ਵਰਤੋਂ ਕਰਨ ਵਾਲੇ ਵਾਹਨ ਚਾਲਕਾਂ ਦੇ ਚਲਾਣ ਵੀ ਕੱਟੇ ਗਏ। ਇਸ ਮੌਕ ਏ.ਐਸ.ਆਈ. ਪ੍ਰਸੋਤਮ ਸਿੰਘ, ਓਮਵੀਰ ਸਿੰਘ, ਵਿਜੇ ਕੁਮਾਰ, ਗੁਰਮੁੱਖ ਸਿੰਘ, ਹੋਲਦਾਰ ਬਲਵਿੰਦਰ ਸਿੰਘ ਆਦਿ ਪੁਲਿਸ ਮੁਲਾਜ਼ਮ ਹਾਜ਼ਰ ਸਨ।