ਪਾਰਟੀ ਦੇ ਬੁਲਾਰੇ ਸ. ਇਕਬਾਲ ਸਿੰਘ ਟਿਵਾਣਾ ਵੱਲੋਂ ਫੈਸਲੇ ਲਈ ਮੁੱਖ ਮੰਤਰੀ ਦਾ ਧੰਨਵਾਦ
ਫ਼ਤਹਿਗੜ੍ਹ ਸਾਹਿਬ, 30 ਦਸੰਬਰ- ਸਬ-ਜੇਲ੍ਹ ਬਸੀ ਪਠਾਣਾਂ ਜੋ ਕਿ ਸਿਖ ਕੌਮ ਦੀ ਨੌਵੀਂ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਤੇਗਬਹਾਦਰ ਸਾਹਿਬ ਜੀ ਦੀ ਯਾਦਗਰ ਨਾਲ ਪੁਰਾਤਨ ਇਤਿਹਾਸਿਕ ਸਥਾਂਨ ਹੈ ਅਤੇ ਜਿਥੇ ਗੁਰੂ ਸਾਹਿਬ ਨੇ ਕੁਝ ਸਮਾਂ ਆਪਣੇ ਜੀਵਨ ਦਾ ਬਿਤਾਇਆ ਅਤੇ ਆਪਣੀ ਪਵਿਤਰ ਚਰਨ ਛੋਹਾਂ ਨਾਲ ਬਸੀ ਪਠਾਣਾਂ ਦੀ ਧਰਤੀ ਨੂੰ ਪਵਿਤਰ ਕੀਤਾ, ਉਸ ਸਬ-ਜੇਲ੍ਹ ਬਸੀ ਪਠਾਣਾਂ ਨੂੰ ਇਲਾਕੇ ਦੇ ਪਤਵੰਤੇ ਸਜਣਾਂ ਵਲੋਂ ਮੰਗ ਕਰਦੇ ਹੋਏ ਇਸ ਨੂੰ ਸ੍ਰੀ ਗੁਰੂ ਤੇਗਬਹਾਦਰ ਸਾਹਿਬ ਜੀ ਦੀ ਇਤਿਹਾਸਿਕ ਯਾਦਗਰ ਨੂੰ ਸਮਰਪਿਤ ਪ੍ਰਵਾਨ ਕਰਨ ਦੀ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੂੰ ਮੀਡੀਏ ਰਾਹੀ ਅਤੇ ਲਿਖਤੀ ਰੂਪ ਵਿਚ ਬੇਨਤੀ ਕੀਤੀ ਗਈ ਸੀ । ਲੇਕਿਨ ਜਦੋਂ ਕੈਪਟਨ ਅਮਰਿੰਦਰ ਸਿੰਘ ਸ਼ਹੀਦ ਬਾਬਾ ਜੋਰਾਵਰ ਸਿੰਘ, ਸ਼ਹੀਦ ਬਾਬਾ ਫ਼ਤਹਿ ਸਿੰਘ, ਸ਼ਹੀਦ ਮਾਤਾ ਗੁਜਰ ਕੌਰ ਅਤੇ ਸ਼ਹੀਦ ਭਾਈ ਮੋਤੀ ਸਿੰਘ ਮਹਿਰਾ ਜੀ ਅਤੇ ਸ਼ਹੀਦ ਨਵਾਬ ਟੋਡਰਮਲ੍ਹ ਜੀ ਨੂੰ ਆਪਣੇ ਸਰਧਾ ਦੇ ਫੁਲ ਭੇਟ ਕਰਨ ਹਿਤ ਅਤੇ ਇਸ ਮਹਾਨ ਅਸਥਾਂਨ ਉਤੇ ਨਤਮਸਤਕ ਹੋਣ ਲਈ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਪਹੁੰਚੇ ਤਾਂ ਗੁਰਦੁਆਰਾ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਹਰਪਾਲ ਸਿੰਘ ਵਲੋਂ ਇਲਾਕੇ ਦੀਆਂ ਭਾਵਨਾਵਾਂ ਨੂੰ ਮਦੇਨਜ਼ਰ ਰਖਦੇ ਹੋਏ ਉਪਰੋਕਤ ਕੌਮੀ ਅਤੇ ਸੰਜ਼ੀਦਾ ਮੁਦੇ ਉਤੇ ਬੇਨਤੀ ਕੀਤੀ ਗਈ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਮੀਡੀਏ ਵਿਚ ਇਲਾਕੇ ਵਲੋਂ ਆਈ ਮੰਗ ਅਤੇ ਗਿਆਨੀ ਜੀ ਵਲੋਂ ਕੀਤੀ ਗਈ ਬੇਨਤੀ ਨੂੰ ਮੁਖ ਰਖਦੇ ਹੋਏ ਸਬ-ਜੇ?ਲ੍ਹ ਬਸੀ ਪਠਾਣਾਂ ਦੀ ਨੌਵੀਂ ਪਾਤਸ਼ਾਹੀ ਨਾਲ ਸੰਬੰਧਤ ਸਥਾਂਨ ਨੂੰ ਇਕ ਯਾਦਗਰ ਵਜੋ ਪ੍ਰਵਾਨ ਕਰਦੇ ਹੋਏ ਇਸ ਇਤਿਹਾਸਿਕ ਸਥਾਂਨ ਦੇ ਨਾਮ ਦੇਣ ਅਤੇ ਸਰਕਾਰੀ ਪਧਰ ਤੇ ਇਸ ਸਥਾਂਨ ਦੀ ਇਮਾਰਤ ਨੂੰ ਕੌਮੀ ਯਾਦਗਰ ਵਿਚ ਬਦਲਣ ਲਈ ਜੋ ਪ੍ਰੋਜੈਕਟ ਨੂੰ ਪ੍ਰਵਾਨਗੀ ਦਿਤੀ ਹੈ, ਉਸ ਲਈ ਬਸੀ ਪਠਾਣਾਂ ਅਤੇ ਫ਼ਤਹਿਗੜ੍ਹ ਸਾਹਿਬ ਇਲਾਕੇ ਦੀਆਂ ਸਮੁਚੀਆਂ ਸਮਾਜਿਕ, ਧਾਰਮਿਕ, ਰਾਜਨੀਤਿਕ ਸਖਸ਼ੀਅਤਾਂ ਵਲੋਂ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਨਾਲ ਬਤੌਰ ਆਈ.ਏ.ਐਸ ਅਤੇ ਪੀ.ਸੀ.ਐਸ. ਅਫ਼ਸਰਾਨ ਦੀ ਇਸ ਧਾਰਮਿਕ ਤੇ ਸਮਾਜਿਕ ਦਿਸ਼ਾ ਵਲ ਕੰਮ ਕਰ ਰਹੀ ਸਮੁਚੀ ਟੀਮ ਦਾ ਤਹਿ ਦਿਲੋਂ ਜਿਥੇ ਧੰਨਵਾਦ ਕਰਦੇ ਹਾਂ, ਉਥੇ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਵੀ ਬੇਨਤੀ ਕਰਦੇ ਹਾਂ ਕਿ ਇਸ ਧਾਰਮਿਕ ਪ੍ਰੋਜੈਕਟ ਦੀ ਟੀਮ ਵਿਚ ਸਰਕਾਰੀ ਪਧਰ ਤੇ ਸੂਝਵਾਨਾਂ ਨੂੰ ਸਾਮਿਲ ਕਰਕੇ ਇਸ ਧਾਰਮਿਕ ਪ੍ਰੋਜੈਕਟ ਨੂੰ ਜਿੰਨੀ ਜਲਦੀ ਹੋ ਸਕੇ ਨੇਪਰੇ ਚਾੜ੍ਹਿਆ ਜਾਵੇ। ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ, ਮੁਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਅਤੇ ਸਬ-ਡਿਵੀਜ਼ਨ ਬਸੀ ਪਠਾਣਾਂ ਦੇ ਸਮੁਚੇ ਵਰਗਾਂ ਨਾਲ ਸੰਬੰਧਤ ਸਭ ਸਖਸ਼ੀਅਤਾਂ ਅਤੇ ਨੇਕ ਆਤਮਾਵਾਂ ਵਲੋਂ ਕੈਪਟਨ ਅਮਰਿੰਦਰ ਸਿੰਘ ਮੁਖ ਮੰਤਰੀ ਪੰਜਾਬ ਅਤੇ ਉਨ੍ਹਾਂ ਦੀ ਧਾਰਮਿਕ ਦਿਸ਼ਾ ਵੱਲ ਕੰਮ ਕਰ ਰਹੀ ਸਮੁਚੀ ਟੀਮ ਦਾ ਤਹਿ ਦਿਲੋਂ ਧੰਨਵਾਦ ਕਰਦੇ ਹੋਏ ਅਤੇ ਬਸੀ ਪਠਾਣਾਂ, ਫ਼ਤਹਿਗੜ੍ਹ ਸਾਹਿਬ ਦੇ ਇਲਾਕੇ ਦਾ ਹਰ ਪਖੋ ਪਹਿਲੇ ਨਾਲੋ ਵੀ ਵਧੇਰੇ ਸੁੰਦਰੀਕਰਨ ਅਤੇ ਵਿਕਾਸ ਕਰਨ ਦੀ ਜੋਰਦਾਰ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਸ ਵਿਚ ਵੀ ਕੋਈ ਸ਼ਕ ਬਾਕੀ ਨਹੀਂ ਕਿ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਪਹਿਲੀ ਪੰਜਾਬ ਦੀ ਵਿਜਾਰਤ ਸਮੇਂ ਜ਼ਿਲ੍ਹੇ ਅੰਦਰ ਦਾਖਲ ਹੋਣ ਵਾਲੇ 4 ਮੁਖ ਰਸਤਿਆ ਤੇ ਉਪਰੋਕਤ ਮਹਾਨ ਸ਼ਹੀਦਾਂ ਦੇ ਨਾਮ ਤੇ ਯਾਦ-ਰਖਣ ਯੋਗ ਵਡੇ ਗੇਟ ਉਸਾਰਕੇ ਅਤੇ ਉਨ੍ਹਾਂ ਦਾ ਸੁੰਦਰੀਕਰਨ ਕਰਕੇ ਫ਼ਤਹਿਗੜ੍ਹ ਸਾਹਿਬ ਦੇ ਇਲਾਕੇ ਤੇ ਜ਼ਿਲ੍ਹੇ ਸੰਬੰਧੀ ਆਪਣੇ ਪਿਆਰ ਤੇ ਸਰਧਾ ਦਾ ਸਬੂਤ ਦਿਤਾ ਸੀ ਅਤੇ ਇਹ ਉਪਰੋਕਤ ਨਵਾਂ ਐਲਾਨ ਕਰਕੇ ਕੈਪਟਨ ਅਮਰਿੰਦਰ ਸਿੰਘ ਨੇ ਇਲਾਕਾ ਨਿਵਾਸੀਆ ਦੇ ਮਨ ਵਿਚ ਇਕ ਡੂੰਘੀ ਛਾਪ ਬਣਾ ਲਈ ਹੈ ਅਤੇ ਉਨ੍ਹਾਂ ਵਲੋਂ ਇਸ ਇਲਾਕੇ ਤੇ ਜ਼ਿਲ੍ਹੇ ਦਾ ਹਰ ਪਖੋ ਜੋ ਨਵੀਨਕਰਨ ਕਰਨ ਦੀ ਗਲ ਕੀਤੀ ਗਈ ਹੈ, ਉਹ ਵੀ ਅਤਿ ਸਲਾਘਾਯੋਗ ਹੈ। ਸ. ਟਿਵਾਣਾ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਇਲਾਕੇ ਦੀ ਕਾਫ਼ੀ ਦੇਰ ਤੋਂ ਉਠ ਰਹੀ ਉਸ ਮੰਗ ਵਲ ਵੀ ਧਿਆਨ ਕੇਦਰਿਤ ਕਰਨ ਦੀ ਅਪੀਲ ਕੀਤੀ ਕਿ ਜੋ ਬਸੀ ਪਠਾਣਾਂ-ਮੋਰਿੰਡਾ ਰੋਡ ਹੈ, ਉਸ ਨੂੰ ਸ਼ਹੀਦ ਦੀਵਾਨ ਟੋਡਰਮਲ੍ਹ ਦਾ ਨਾਮ ਸਰਕਾਰੀ ਪਧਰ ਤੇ ਐਲਾਨਿਆ ਜਾਵੇ। ਤਾਂ ਕਿ ਜਿਸ ਮਹਾਨ ਸਖਸ਼ੀਅਤ ਨੇ ਸਾਹਿਬਜ਼ਾਦਿਆ ਉਤੇ ਹੋਣ ਵਾਲੇ ਜ਼ਬਰ-ਜੁਲਮ ਵਿਚ ਦ੍ਰਿੜਤਾ ਨਾਲ ਹਾਅ ਦਾ ਨਾਅਰਾ ਮਾਰਿਆ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆ ਦੇ ਸੰਸਕਾਰ ਕਰਨ ਲਈ ਖੜ੍ਹੀਆਂ ਮੋਹਰਾਂ ਕਰਕੇ ਜਗ੍ਹਾ ਮੁਲ ਲਈ ਅਤੇ ਉਸ ਅਤਿ ਜ਼ਬਰ-ਜੁਲਮ ਵਾਲੇ ਸਮੇਂ ਵਿਚ 4 ਸਿਪਾਹੀਆ ਨੂੰ ਪ੍ਰਭਾਵਿਤ ਕਰਕੇ ਸਾਹਿਬਜ਼ਾਦਿਆ ਨੂੰ ਸਤਿਕਾਰ ਸਹਿਤ ਜੋਤੀ ਸਰੂਪ ਸੰਸਕਾਰ ਸਥਾਂਨ ਤੇ ਲਿਜਾਣ ਦਾ ਪ੍ਰਬੰਧ ਕੀਤਾ ਗਿਆ ਅਤੇ ਸਮੇਂ ਦੀ ਹਕੂਮਤ ਦਾ ਇਨਸਾਨੀਅਤ ਦੇ ਨਾਤੇ ਜ਼ਬਰ-ਜੁਲਮ ਝਲਿਆ, ਉਸ ਦੀਵਾਨ ਟੋਡਰਮਲ੍ਹ ਦੀ ਯਾਦਗਰ ਵੀ ਸਦੀਵੀਂ ਤੌਰ ਤੇ ਕਾਇਮ ਰਹੇ ਅਤੇ ਇਸ ਅਮਲ ਨਾਲ ਜੋ ਸਿੱਖ ਕੌਮ ਦੇ ਗੁਰੂ ਸਾਹਿਬਾਨ ਨੇ ਜਾਤ-ਪਾਤ, ਊਚ-ਨੀਚ, ਅਮੀਰ-ਗਰੀਬ ਦਾ ਖੰਡਨ ਕਰਕੇ ਸਮੁਚੀ ਮਨੁਖਤਾ ਦੀ ਗਲ ਕੀਤੀ ਹੈ, ਆਉਣ ਵਾਲੇ ਸਮੇਂ ਵਿਚ ਇਸ ਮਹਾਨ ਅਸਥਾਂਨ ਤੋਂ ਇਸ ਮਨੁਖਤਾ ਪਖੀ ਸੋਚ ਦਾ ਜੋਰ-ਸੋਰ ਨਾਲ ਪ੍ਰਚਾਰ ਵੀ ਹੋ ਸਕੇ ਅਤੇ ਮਨੁਖਤਾ ਪੱਖੀ ਸਾਂਝੇ ਤੌਰ ’ਤੇ ਉਦਮਾਂ ਨੂੰ ਵੀ ਬਲ ਮਿਲ ਸਕੇ। ਸ. ਟਿਵਾਣਾ ਨੇ ਉਮੀਦ ਪ੍ਰਗਟ ਕੀਤੀ ਕਿ ਕੈਪਟਨ ਅਮਰਿੰਦਰ ਸਿੰਘ ਬਸੀ ਪਠਾਣਾਂ-ਮੋਰਿੰਡਾ ਰੋਡ ਨੂੰ ਚੌਹਮਾਰਗੀ ਬਣਾਉਦੇ ਹੋਏ ਇਸ ਰੋਡ ਦਾ ਨਾਮ ਦੀਵਾਨ ਟੋਡਰਮਲ੍ਹ ਦੇ ਨਾਮ ਤੇ ਬਤੌਰ ਯਾਦਗਰ ਵਜੋ ਅੰਕਿਤ ਕਰਨਗੇ।