ਭਵਾਨੀਗੜ੍ਹ, 30 ਦਸੰਬਰ (ਕ੍ਰਿਸ਼ਨ ਗਰਗ)- ਪਿੰਡ ਘਰਾਚੋਂ ਦੇ ਨੇੜੇ ਸਵਾਰੀਆਂ ਨਾਲ ਭਰੀ ਸਰਕਾਰੀ ਬੱਸ ਅਤੇ ਟਰੱਕ ਦੀ ਸਿੱਧੀ ਟੱਕਰ ਵਿਚ ਦੋਵਾਂ ਵਾਹਨਾਂ ਦੇ ਡਰਾਈਵਰਾਂ ਸਮੇਤ 16 ਸਵਾਰੀਆਂ ਗੰਭੀਰ ਜ਼ਖ਼ਮੀ ਹੋ ਗਈਆਂ। ਪ੍ਰਾਪਤ ਜਾਣਕਾਰੀ ਅਨੁਸਾਰ ਪੀ ਆਰ ਟੀ ਸੀ ਡਿਪੂ ਬਠਿੰਡਾ ਦੀ ਬੱਸ ਨੰਬਰ ਪੀ.ਬੀ.-034ਸੀ 8025 ਪਟਿਆਲਾ ਤੋਂ ਸੁਨਾਮ ਵੱਲ ਜਾ ਰਹੀ ਸੀ, ਜਦੋਂ ਇਹ ਬੱਸ ਘਰਾਚੋਂ ਤੋਂ ਅੱਗੇ ਪਹੁੰਚੀ ਤਾਂ ਸੁਨਾਮ ਵਾਲੇ ਪਾਸਿਓ ਆ ਰਹੇ ਚੌਲਾਂ ਦੀ ਫੱਕ ਨਾਲ ਭਰੇ ਟਰੱਕ ਨੰਬਰ ਪੀਬੀ 23 ਏ-4671 ਨਾਲ ਸਿੱਧੀ ਟੱਕਰ ਹੋ ਗਈ। ਹਾਦਸੇ ਵਿਚ ਬੱਸ ਦਾ ਡਰਾਈਵਰ ਤਰਸੇਮ ਸਿੰਘ ਵਾਸੀ ਫੱਤਾ ਖੇੜੀ (¦ਬੀ) ਅਤੇ ਟਰੱਕ ਦਾ ਡਰਾਈਵਰ ਗੁਰਮੀਤ ਸਿੰਘ ਵਾਸੀ ਸੁਨਾਮ ਸਮੇਤ ਇਕ ਸਵਾਰੀ ਰਮਨਦੀਪ ਵਾਸੀ ਪਟਿਆਲਾ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਇਕ ਦਰਜਨ ਤੋਂ ਵੱਧ ਜਖ਼ਮੀ ਹੋ ਗਏ। ਜਖ਼ਮੀਆਂ ਵਿਚੋਂ 11 ਜਣਿਆਂ ਮਹਿੰਦਰ ਸਿੰਘ ਭਵਾਨੀਗੜ੍ਹ, ਜਸਵੀਰ ਸਿੰਘ ਤਰੰਜੀਖੇੜਾ, ਸਮਸ਼ੇਰ ਸਿੰਘ ਕੁਰਕਸ਼ੇਤਰ, ਪਰਵਿੰਦਰ ਕੌਰ ਰਾਮਪੁਰਾ, ਇੰਟੈਲੀਜੈਂਸ ਵਿੰਗ ਸਿਪਾਹੀ ਮਨਜੀਤ ਕੌਰ ਭਵਾਨੀਗੜ੍ਹ, ਬੈਂਕ ਮੁਲਾਜਮ ਸਾਗਰ ਪਟਿਆਲਾ, ਮਹਿੰਦਰ ਕੌਰ ਘਰਾਚੋਂ, ਜੰਗੀਰ ਸਿੰਘ ਭਵਾਨੀਗੜ੍ਹ, ਸਰਬਜੀਤ ਕੌਰ ਘਰਾਚੋਂ, ਸੁਦਾਗਰ ਅਤੇ ਕੁਸੱਲਿਆ ਦੇਵੀ ਦੋਵੇਂ ਵਾਸੀ ਪਨਿਆਰੀ (ਸਿਰਸਾ) ਨੂੰ ਸਰਕਾਰੀ ਹਸਪਤਾਲ ਭਵਾਨੀਗੜ੍ਹ ਦਾਖਲ ਕਰਵਾਇਆ ਗਿਆ। ਸਰਕਾਰੀ ਹਸਪਤਾਲ ਭਵਾਨੀਗੜ੍ਹ ਦੇ ਐਸ ਐਮ ਓ ਡਾ. ਜਤਿੰਦਰ ਸਿੰਘ ਨੇ ਦੱਸਿਆ ਕਿ ਮੁਢਲੀ ਸਹਾਇਤਾ ਦੇ ਕੇ ਜ਼ਖਮੀਆਂ ਵਿਚੋਂ 9 ਜਣਿਆਂ ਨੂੰ ਗੰਭੀਰ ਹਾਲਤ ਹੋਣ ਕਾਰਨ ਰਜਿੰਦਰਾ ਹਸਪਤਾਲ ਪਟਿਆਲਾ ਰੈਫਰ ਕਰ ਦਿੱਤਾ ਗਿਆ। ਇਸਤੋਂ ਇਲਾਵਾ ਥਾਣਾ ਭਵਾਨੀਗੜ੍ਹ ਤੋਂ ਮਿਲੀ ਜਾਣਕਾਰੀ ਅਨੁਸਾਰ ਨੇੜਲੇ ਪਿੰਡ ਬਲਿਆਲ-ਭੱਟੀਵਾਲ ਖੁਰਦ ¦ਿਕ ਰੋਡ ਤੇ ਸੂਏ ਦੀ ਪੁਲੀ ਨੇੜੇ ਟਰੈਕਟਰ ਪਲਟ ਜਾਣ ਕਾਰਨ ਇਕ ਵਿਅਕਤੀ ਅਵਤਾਰ ਸਿੰਘ ਵਾਸੀ ਰੇਤਗੜ੍ਹ ਦੀ ਮੌਤ ਹੋ ਗਈ।