May 17, 2026 11:20 am

ਇੱਕ ਹਫਤੇ ਤੋਂ ਲਾਪਤਾ ਵਿਅਕਤੀ ਦੀ ਗੰਨੇ ਦੇ ਖੇਤਾਂ ਵਿੱਚ ਦੱਬੀ ਮਿਲੀ ਲਾਸ਼

ਝਬਾਲ, 30 ਦਸੰਬਰ (ਜਤਿੰਦਰ ਵਿੱਕੀ, ਹਰਦੀਪ ਸਿੰਘ)- ਕਸਬਾ ਝਬਾਲ ਵਿਖੇ ਕਰੀਬ ਇੱਕ ਹਫਤੇ ਤੋਂ ਲਾਪਤਾ ਵਿਅਕਤੀ ਦੀ ਲਾਸ਼ ਖੇਤਾਂ ਵਿੱਚੋਂ ਮਿਲਣ ਨਾਲ ਕਸਬੇ ਵਿੱਚ ਸਨਸਨੀ ਫੈਲ ਗਈ। ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਸੁਨੀਲ ਕੁਮਾਰ ਜੋ ਕਿ ਪਿਛਲੇ ਕਰੀਬ 40 ਸਾਲ ਪਹਿਲਾਂ ਇਸ ਪਿੰਡ ਵਿੱਚ ਖਾਨਕੋਟੀਆਂ ਦੇ ਪਰਿਵਾਰ ਨਾਲ ਆਇਆ ਸੀ ਤੇ ਹੁਣ ਤੱਕ ਇੱਥੇ ਹੀ ਰਹਿ ਰਿਹਾ ਸੀ। ਅਤੇ ਜਦੋਂ ਇੱਥੇ ਆਇਆ ਸੀ ਉਸ ਸਮੇਂ ਤੋਂ ਹੀ ਬਸੰਤ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਝਬਾਲ ਖੁਰਦ ਦੇ ਨਾਲ ਰਹਿ ਕੇ ਜ਼ਿੰਮੀਦਾਰਾਂ ਦੇ ਨਾਲ ਖੇਤ ਮਜ਼ਦੂਰੀ ਕਰਦਾ ਸੀ। ਇਸੇ ਚੱਲਦਿਆਂ ਬਸੰਤ ਸਿੰਘ ਨੇ ਇਸ ਦਾ ਵਿਆਹ ਆਪਣੀ ਸਾਲੀ ਨਾਲ ਕਰਵਾ ਦਿੱਤਾ ਸੀ। ਜਿਸ ਤੋਂ ਦੋ ਬੱਚੇ ਆਰੀਅਨ (10) ਤੇ ਅਨਮੋਲ (8) ਪੈਦਾ ਹੋਏ। ਇਸ ਦੌਰਾਨ ਇਸ ਦੀ ਪਤਨੀ ਚਰਨਜੀਤ ਕੌਰ ਖੰਨੀ ਇਸ ਨੂੰ ਛੱਡ ਕੇ ਚਲੀ ਗਈ ਤੇ ਮੁੜ ਨਹੀਂ ਆਈ। ਜਿਸ ਕਾਰਨ ਇਹ ਦਿਮਾਗੀ ਪ੍ਰਸ਼ਾਨ ਰਹਿੰਦਾ ਸੀ। ਇਸੇ ਦੌਰਾਨ ਪਿਛਲੇ ਕਰੀਬ ਪੰਜ ਮਹੀਨਿਆਂ ਤੋਂ ਪਿੰਡ ਝਬਾਲ ਕਲਾਂ ਦੇ ਸ਼ਿਵਦੀਪ ਸਿੰਘ ਪੁੱਤਰ ਸ੍ਰ. ਹਰਜੀਤ ਸਿੰਘ ਵਾਸੀ ਝਬਾਲ ਕਲਾਂ ਵਲੋਂ ਆਪਣੇ ਖੇਤਾਂ ਬਣਾਏ ਮੱਛੀ ਫਾਰਮ ਤੇ ਹੋਰ ਖੇਤਾਂ ਦੇ ਕੰਮ ਲਈ ਚੌਂਕੀਦਾਰੀ ਲਈ ਰੱਖਿਆ ਹੋਇਆ ਸੀ। ਅਤੇ ਪਿਛਲੇ ਹਫਤੇ ਦਿਨ ਸ਼ਨੀਵਾਰ ਨੂੰ ਸਵੇਰੇ ਹੀ ਪਿੰਡ ਵਿੱਚ ਹੀ ਆਪਣੀ ਸਾਲੀ ਸੁਖਵਿੰਦਰ ਕੌਰ ਪਤਨੀ ਸਵ: ਗੁਰਮੀਤ ਸਿੰਘ ਵਾਸੀ ਝਬਾਲ ਖੁਰਦ ਦੇ ਘਰ ਜਾ ਕੇ ਕਹਿਣ ਲੱਗਾ ਕਿ ਮੇਰੇ ਬੱਚੇ ਤੇ ਮੇਰੇ ਘਰ ਦਾ ਖਿਆਲ ਰੱਖੀਂ ਮੈਂ ਜਾ ਰਿਹਾ ਹਾਂ ਦਰਿਆ ਵਿੱਚ ਡੁੱਬ ਕੇ ਮਰਨ ਜਿਸ ਤੇ ਉਸ ਨੇ ਇਸ ਨੂੰ ਇਸ ਤਰਾਂ ਕਰਨ ਤੋਂ ਮਨ੍ਹਾ ਕੀਤਾ ਜਿਸ ਤੇ ਚਲਾ ਗਿਆ। ਉਪਰੰਤ ਦੁਪਹਿਰ ਕਰੀਬ 2 ਵਜੇ ਤੇ ਤੋਂ ਲਾਪਤਾ ਹੋ ਗਿਆ। ਜਿਸ ਸਬੰਧੀ ਸ਼ਿਵਦੀਪ ਸਿੰਘ ਨੇ ਥਾਣਾ ਝਬਾਲ ਵਿਖੇ ਵੀ ਕਈ ਵਾਰ ਰਾਬਤਾ ਕਾਇਮ ਕੀਤਾ ਕਿ ਕਿਤੇ ਕੋਈ ਲਵਾਰਿਸ ਵਿਅਕਤੀ ਜਾਂ ਲਾਸ਼ ਮਿਲੇ ਤਾਂ ਉਸ ਨੂੰ ਸੂਚਿਤ ਕੀਤਾ ਜਾਵੇ। ਪਰ ਕਿਤੇ ਕਈ ਸੁਰਾਗ ਨਾਂ ਲੱਗਾ। ਖੇਤ ਦੇ ਮਾਲਿਕ ਨਿਰਮਲ ਸਿੰਘ (ਜਿਸ ਦਾ ਗੰਨੇ ਦਾ ਖੇਤ ਹੈ) ਨੇ ਕਿਹਾ ਕਿ ਉਹ ਤਕਰੀਬਨ ਹਰ ਰੋਜ਼ ਹੀ ਆਪਣੇ ਖੇਤਾਂ ਵਿੱਚ ਚੱਕਰ ਮਾਰਦੇ ਸਨ ਪਰ ਇਹ ਲਾਸ਼ ਅੱਜ ਹੀ ਇੱਥੇ ਕਿਸ ਤਰਾਂ ਆ ਗਈ। ਓਧਰ ਸ਼ਿਵਦੀਪ ਸਿੰਘ ਨੇ ਵੀ ਕਿਹਾ ਕਿ ਜਿਸ ਤਰਾਂ ਉਹ ਆਪਣੀ ਸਾਲੀ ਨੂੰ ਡੁੱਬ ਕੇ ਮਰ ਜਾਣ ਦਾ ਕਹਿੰਦਾ ਸੀ ਉਹ ਆਪਣੇ ਖੇਤ ਵਿੱਚ ਬਣੇ ਮੱਛੀ ਫਾਰਮ ਵਿੱਚ ਦੇਖਦੇ ਰਹਿੰਦੇ ਸਨ। ਮੌਕੇ ਤੇ ਪਹੁੰਚੇ ਥਾਣਾ ਝਬਾਲ ਏ.ਐਸ.ਆਈ ਪ੍ਰਕਾਸ਼ ਸਿੰਘ ਨੇ ਮੌਕੇ ਤੇ ਜਾ ਘਟਨਾ ਦਾ ਜ਼ਾਇਜਾ ਲਿਆ।

Send this to a friend