May 17, 2026 3:18 pm

ਨਾਬਾਰਡ ਦੀ ਅਗਲੇਰੇ ਵਿੱਤੀ ਸਾਲ ਜ਼ਿਲ੍ਹੇ ਦੇ ਬੈਂਕਾਂ ਨੂੰ 4141.60 ਕਰੋੜ ਦੇ ਕਰਜ਼ੇ ਦੇਣ ਦੀ ਯੋਜਨਾ : ਰਾਜੀਵ ਪਰਾਸ਼ਰ

ਫਰੀਦਕੋਟ, 29 ਦਸੰਬਰ (ਗੁਰਜੀਤ ਰੋਮਾਣਾ)- ਡਿਪਟੀ ਕਮਿਸ਼ਨਰ ਸ੍ਰੀ ਰਾਜੀਵ ਪਰਾਸ਼ਰ ਨੇ ਦਸਿਆ ਕਿ ਨਾਬਾਰਡ ਵਲੋ ਅਗਲੇਰੇ ਵਿਤੀ ਸਾਲ 2018-19 ਲਈ ਫਰੀਦਕੋਟ ਜਿਲੇ ਦੇ ਬੈਕਾਂ ਨੂੰ ਕਰਜ਼ਾ ਪ੍ਰਦਾਨ ਕਰਨ ਵਾਸਤੇ ਚਾਲੂ ਸਾਲ ਨਾਲੋ 10.56 ਫੀਸਦੀ ਵਧ ਕਰਜ਼ਾ ਰਕਮ ਅਤੇ ਜਿਲੇ ਦੀਆਂ ਬੈਕਾਂ ਨੂੰ 4141.60 ਕਰੋੜ ਰੁਪਏ ਦੇ ਕਰਜ਼ਾ ਦੇਣ ਦੇ ਦਾ ਟੀਚਾ ਮਿਥਿਆ ਗਿਆ ਹੈ। ਇਸ ਮੌਕੇ ਉਨ੍ਹਾਂ ਨਾਬਾਰਡ ਵਲੋਂ ਤਿਆਰ ਕੀਤਾ ਗਿਆ ਕਰੈਡਿਟ ਪਲਾਨ ਵੀ ਜਾਰੀ ਕੀਤਾ।ਡਿਪਟੀ ਕਮਿਸ਼ਨਰ ਸ੍ਰੀ ਰਾਜੀਵ ਪਰਾਸ਼ਰ ਨੇ ਕਿਹਾ ਕਿ ਨਾਬਾਰਡ ਵਲੋ ਜਾਰੀ ਕੀਤਾ ਗਿਆ ਸੰਭਾਵੀ ਕਰੈਡਿਟ ਲਿੰਕ ਪਲਾਨ ਦਾ ਟੀਚਾ ਬੈਕਾਂ ਨੂੰ ਦੇ ਦਿਤਾ ਗਿਆ ਹੈ। ਉਨ੍ਹਾਂ ਕਿਹਾ ਕਿ ਨਾਬਾਰਡ ਵਲੋ ਜ਼ਿਲੇ ਦੀਆਂ ਕਾਰੋਬਾਰੀ ਸੰਸਥਾਵਾਂ ਅਤੇ ਬੈਕਾਂ ਦੀ ਪ੍ਰਗਤੀ ਦੇ ਆਧਾਰ ‘ਤੇ ਇਹ ਸੰਭਾਵਿਤ ਕਰਜ਼ਾ ਯੋਜਨਾ ਤਿਆਰ ਕੀਤੀ ਗਈ ਹੈ। ਉਨਾਂ ਬੈਕ ਅਧਿਕਾਰੀਆਂ ਨੂੰ ਹਿਦਾਇਤ ਕੀਤੀ ਕਿ ਸਰਕਾਰ ਵਲੋਂ ਦਿਤੀਆਂ ਜਾ ਰਹੀਆਂ ਸਹੂਲਤਾਂ ਅਤੇ ਭਲਾਈ ਸਕੀਮਾਂ ਨੂੰ ਹੇਠਲੇ ਪਧਰ ਤਕ ਲਾਗੂ ਕਰਨ ਨੂੰ ਯਕੀਨੀ ਬਣਾਇਆ ਜਾਵੇ। ਉਨਾਂ ਬੈਂਕਾਂ ਦੀਆਂ ਸਰਕਾਰੀ ਸਕੀਮਾਂ ਨੂੰ ਪਾਰਦਰਸ਼ੀ ਅਤੇ ਇਮਾਨਦਾਰੀ ਨਾਲ ਲਾਗੂ ਕਰਨ ਸਬੰਧੀ ਵੀ ਹਦਾਇਤਾਂ ਦਿਤੀਆਂ। ਉਨ੍ਹਾਂ ਬੈਂਕ ਅਧਿਕਾਰੀਆਂ ਨੂੰ ਆਰਥਿਕ ਤੌਰ ‘ਤੇ ਕਮਜ਼ੋਰ ਵਰਗਾਂ ਦੀ ਸਹਾਇਤਾ ਕਰਨ ‘ਤੇ ਜ਼ੋਰ ਦਿਤਾ, ਤਾਂ ਜੋ ਉਹ ਲੋਕ ਆਪਣਾ ਕੋਈ ਕਾਰੋਬਾਰ ਸ਼ੁਰੂ ਕਰਕੇ ਜੀਵਨ ਪਧਰ ਉਚਾ ਕਰ ਸਕਣ। ਇਸ ਮੌਕੇ ਡੀ.ਡੀ.ਐਮ. ਨਾਬਾਰਡ ਨਰਿੰਦਰ ਕੁਮਾਰ ਨੇ ਦਸਿਆ ਕਿ ਰਿਜ਼ਰਵ ਬੈਕ ਆਫ ਇੰਡੀਆ ਦੀਆਂ ਹਦਾਇਤਾਂ ‘ਤੇ ਨਾਬਾਰਡ ਵਲੋ ਹਰ ਸਾਲ ਜ਼ਿਲੇ ਦੀਆਂ ਬੈਕਾਂ ਨੂੰ ਕਰਜ਼ਾ ਦੇਣ ਲਈ ਅਗੇਤਰਾ ਕਰੈਡਿਟ ਪਲਾਨ ਤਿਆਰ ਕੀਤਾ ਜਾਂਦਾ ਹੈ। ਇਸ ਮੋਕੇ ਤੇ ਰਿਜ਼ਰਵ ਬੈਂਕ ਆਫ਼ ਇੰਡੀਆ ਦੇ ਏ.ਜੀ.ਐਮ. ਮਨੁ ਭਾਰਦਵਾਜ, ਜ਼ਿਲਾ ਲੀਡ ਮੈਨੇਜਰ ਵਿਰਾਗ ਸਿੰਘ ਪਰਿਹਾਰ ਵੀ ਹਾਜ਼ਰ ਸਨ।

Send this to a friend