May 17, 2026 7:03 pm

ਕ੍ਰਿਪਟੋ ਕਰੰਸੀ ਨੂੰ ਲੈ ਕੇ ਵਿਤੀ ਮੰਤਰਾਲੇ ਨੇ ਦਿਤੀ ਨਿਵੇਸ਼ਕਾਂ ਨੂੰ ਚਿਤਾਵਨੀ

ਨਵੀਂ ਦਿਲੀ- ਵਿਤੀ ਮੰਤਰਾਲੇ ਨੇ ਨਿਵੇਸ਼ਕਾਂ ਲਈ ਚਿਤਾਵਨੀ ਜਾਰੀ ਕੀਤੀ ਕਿ ਕ੍ਰਿਪਟੋਕਰੰਸੀ ਦੀ ਕੋਈ ਕਾਨੂੰਨੀ ਮਾਨਤਾ ਨਹੀਂ ਹੈ ਅਤੇ ਇਸ ਤਰ੍ਹਾਂ ਦੀ ਮੁਦਰਾ ਦੀ ਕੋਈ ਸੁਰਖਿਆ ਨਹੀਂ ਹੈ। ਵਰਣਨਯੋਗ ਹੈ ਕਿ ਬਿਟਕੁਆਇਨ ਸਮੇਤ ਹਾਲ ਦੇ ਦਿਨਾਂ ‘ਚ ਵਰਚੁਅਲ ਕਰੰਸੀ (ਕ੍ਰਿਪਟੋਕਰੰਸੀ) ਦੇ ਮੁਲ ‘ਚ ਤੇਜ਼ੀ ਨਾਲ ਵਾਧਾ ਹੋਇਆ ਹੈ। ਇਹ ਸੰਸਾਰਕ ਪਧਰ ਦੇ ਨਾਲ-ਨਾਲ ਭਾਰਤ ‘ਚ ਹੋਈ ਹੈ। ਮੰਤਰਾਲੇ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦਾ ਮੁਦਰਾ ਦੀ ਕੋਈ ਅਸਲੀ ਕੀਮਤ ਨਹੀਂ ਹੈ ਅਤੇ ਨਾਲ ਹੀ ਇਸ ਦੇ ਪਿਛੇ ਕੋਈ ਸੰਪਤੀ ਹੈ। ਮੰਤਰਾਲੇ ਨੇ ਇਕ ਬਿਆਨ ‘ਚ ਕਿਹਾ ਕਿ ਬਿਟਕੁਆਇਨ ਅਤੇ ਹੋਰ ਕ੍ਰਿਪਟੋਕਰੰਸੀ ਦੀ ਕੀਮਤ ਪੂਰੀ ਤਰ੍ਹਾਂ ਅਟਕਲਾਂ ‘ਤੇ ਆਧਾਰਿਤ ਨਤੀਜਾ ਹੈ ਅਤੇ ਇਸ ਲਈ ਇਸ ਦੀਆਂ ਕੀਮਤਾਂ ‘ਚ ਇੰਨਾ ਉਤਾਰ-ਚੜ੍ਹਾਅ ਹੈ।

Send this to a friend