May 17, 2026 6:40 pm

ਅਸ਼ਲੀਲ ਵੀਡੀਓ ਮਾਮਲਾ-ਮਹਿਲਾ ਦੀ ਸ਼ਿਕਾਇਤ ਤੋਂ ਬਾਅਦ ਚੱਢਾ ’ਤੇ ਹੋਇਆ ਕੇਸ ਦਰਜ

ਅੰਮ੍ਰਿਤਸਰ, 29 ਦਸੰਬਰ (ਪੰਜਾਬ ਟਾਇਮਜ਼ ਬਿਊਰੋ)- ਚਰਨਜੀਤ ਚਢਾ ਦੀ ਵਾਇਰਲ ਹੋਈ ਅਸ਼ਲੀਲ ਵੀਡੀਓ ਨੇ ਕਾਫੀ ਤੂਲ ਫੜਿਆ ਹੋਇਆ ਹੈ।ਇਸੇ ਮਾਮਲੇ ’ਚ ਬੀਤੇ ਦਿਨ ਪੀੜਤ ਮਹਿਲਾ ਵਲੋਂ ਬਿਆਨ ਦਰਜ ਕਰਵਾਏ ਗਏ ਸਨ ਅਤੇ ਉਸਨੇ ਚਰਨਜੀਤ ਚੱਢਾ ’ਤੇ ਜ਼ਬਰਦਸਤੀ ਦੇ ਦੋਸ਼ ਲਗਾਏ ਸਨ।ਜਿਸਦੇ ਚਲਦਿਆਂ ਇਸ ਮਹਿਲਾ ਦੀ ਸ਼ਿਕਾਇਤ ‘ਤੇ ਪੁਲਸ ਨੇ ਚੀਫ ਖਾਲਸਾ ਦੀਵਾਨ ਦੇ ਸਾਬਕਾ ਪ੍ਰਧਾਨ ਨੇ ਚਢਾ ‘ਤੇ ਯੌਨ ਸ਼ੋਸ਼ਣ ਤੇ ਜਾਨ ਤੋਂ ਮਾਰਨ ਦੀ ਧਮਕੀ ਦੇਣ ਦੇ ਦੋਸ਼ ਵਿੱਚ ਦਾ ਮਾਮਲਾ ਦਰਜ ਕਰ ਲਿਆ ਹੈ। ਪੁਲਸ ਨੇ ਚਰਨਜੀਤ ਚਢਾ ਦੇ ਮੁੰਡੇ ਇੰਦਰਬੀਰ ਚੱਢਾ ’ਤੇ ਵੀ ਕੇਸ ਦਰਜ ਕੀਤਾ ਹੈ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪੀੜਤ ਔਰਤ ਨੇ ਪੰਜਾਬ ਦੇ ਡੀਜੀਪੀ ਨੂੰ ਪਤਰ ਲਿਖ ਕੇ ਇਨਸਾਫ ਦੀ ਮੰਗ ਕੀਤੀ ਸੀ।ਪੀੜਤ ਔਰਤ ਨੇ ਡੀਜੀਪੀ ਨੂੰ ਲਿਖੇ ਪੱਤਰ ਵਿਚ ਚੱਢਾ ਖਿਲਾਫ ਕਈ ਗੰਭੀਰ ਦੋਸ਼ ਲਗਾਏ ਸਨ।

Send this to a friend