May 2, 2026 7:26 am

ਮੁੱਖ ਮੰਤਰੀ ਵੱਲੋਂ ਕਾਂਗਰਸੀਆਂ ਨੂੰ ਸੰਗਤ ਦਰਸ਼ਨਾਂ ’ਚ ਸ਼ਾਮਿਲ ਹੋ ਕੇ ਸਮੱਸਿਆਵਾਂ ਦੱਸਣ ਦਾ ਖੁੱਲ੍ਹਾ ਸੱਦਾ

ਸਰਕਾਰੀ ਪੈਸੇ ਨਾ ਮੇਰੇ ਨਾ ਕਾਂਗਰਸੀਆਂ ਦੇ, ਇਹ ਸਿਰਫ਼ ਲੋਕਾਂ ਦੇ : ਬਾਦਲ

ਕਾਂਗਰਸ ਲੋਕ ਪੱਖੀ ਕਦਮਾਂ ਦਾ ਵਿਰੋਧ ਕਰਨ ਕਰਕੇ ਲੋਕਾਂ ਨਾਲੋਂ ਟੁੱਟੀ
image ¦ਬੀ, 17 ਜਨਵਰੀ (ਪੰਜਾਬ ਟਾਇਮਜ਼ ਬਿਊਰੋ)-ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਕਾਂਗਰਸ ਪਾਰਟੀ ਵਲੋਂ ਸੰਗਤ ਦਰਸ਼ਨਾਂ ਦੇ ਕੀਤੇ ਜਾ ਰਹੇ ਵਿਰੋਧ ਦੇ ਬਾਵਜੂਦ ਆਪਣੀ ਦਰਿਆ ਦਿੱਲੀ ਦਿਖਾਉਂਦੇ ਹੋਏ ਕਾਂਗਰਸੀਆਂ ਨੂੰ ਸੰਗਤ ਦਰਸ਼ਨ ਵਿੱਚ ਸ਼ਮਾਲ ਕੋ ਕੇ ਆਪਣੀਆਂ ਸਮੱਸਿਆਵਾਂ ਦੱਸਣ ਦਾ ਖੁਲ੍ਹਾ ਸੱਦਾ ਦਿੱਤਾ ਹੈ ਤਾਂ ਜੋ ਉਨ੍ਹਾਂ ਦਾ ਢੁਕਵੇਂ ਢੰਗ ਨਾਲ ਨਿਪਟਾਰਾ ਕੀਤਾ ਜਾ ਸਕੇ।ਅੱਜ ¦ਬੀ ਹਲਕੇ ਦੇ ਵੱਖ ਵੱਖ ਪਿੰਡਾਂ ਵਿੱਚ ਸੰਗਤ ਦਰਸ਼ਨਾਂ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਪਾਰਟੀ ਉਨ੍ਹਾਂ ਵਲੋਂ ਕੀਤੇ ਜਾ ਰਹੇ ਸੰਗਤ ਦਰਸ਼ਨਾਂ ਦਾ ਇਹ ਕਹਿ ਕੇ ਵਿਰੋਧ ਕਰ ਰਹੀ ਹੈ ਕਿ ਇਸ ਨਾਲ ਪੈਸੇ ਦੀ ਬਰਬਾਦੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਪੈਸਾ ਨਾ ਉਨ੍ਹਾਂ ਦਾ ਹੈ ਅਤੇ ਨਾ ਹੀ ਕਾਂਗਰਸ ਪਾਰਟੀ ਦਾ। ਇਹ ਪੈਸਾ ਲੋਕਾਂ ਦਾ ਹੈ ਜੋ ਲੋਕਾਂ ਦੀ ਬੇਹਤਰੀ ਅਤੇ ਉਨ੍ਹਾਂ ਨੂੰ ਵਧੀਆ ਸਹੂਲਤਾਂ ਦੇਣ ਲਈ ਖਰਚ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ

ਸਰਕਾਰ ਦੀ ਪਹਿਲੀ ਜ਼ਿੰਮੇਂਵਾਰੀ ਲੋਕਾਂ ਦਾ ਜੀਵਨ ਪੱਧਰ ਉੱਚ ਚੁੱਕਣਾ ਅਤੇ ਉਨ੍ਹਾਂ ਦੇ ਰਹਿਣ ਸਹਿਣ ਲਈ ਵਧੀਆ ਵਾਤਾਵਰਣ ਤਿਆਰ ਕਰਨਾ ਹੈ। ਉਹ ਹਮੇਸ਼ਾਂ ਹੀ ਇਸੇ ਦਿਸ਼ਾ ਵੱਲ ਕਾਰਜ ਕਰਦੇ ਹਨ ਅਤੇ ਕਰਦੇ ਰਹਿਣਗੇ। ਉਨ੍ਹਾਂ ਕਿਹਾ ਕਿ ਕਾਂਗਰਸ ਲੋਕ ਭਲਾਈ ਕਾਰਜਾਂ ਦਾ ਵਿਰੋਧ ਕਰਨ ਕਰਕੇ ਹੀ ਲੋਕਾਂ ਨਾਲ ਟੁੱਟ ਗਈ ਹੈ ਅਤੇ ਉਹ ਇਨ੍ਹਾਂ ਗੱਲਾਂ ਤੋਂ ਅਜੇ ਵੀ ਸਬਕ ਨਹੀਂ ਲੈਂਦੀ। ਉਨ੍ਹਾਂ ਕਿਹਾ ਕਿ ਉਹ ਹਮੇਸ਼ਾਂ ਹੀ ਕਿਸੇ ਵੀ ਭੇਦ ਭਾਵ ਤੋਂ ਬਿਨਾਂ ਹੀ ਸੰਗਤ ਦਰਸ਼ਨ ਕਰਦੇ ਹਨ ਅਤੇ ਲੋਕਾਂ ਦੀਆਂ ਸਮੱਸਿਆਵਾਂ ਸੁਣਦੇ ਅਤੇ ਉਨ੍ਹਾਂ ਦਾ ਹੱਲ ਕਰਦੇ ਹਨ। ਉਨ੍ਹਾਂ ਨੇ ਕਾਂਗਰਸੀਆਂ ਨੂੰ ਇੱਕ ਵਾਰ ਫਿਰ ਨਫਰਤ ਨੂੰ ਭੁਲਾ ਕੇ ਸੰਗਤ ਦਰਸ਼ਨਾਂ ਵਿੱਚ ਹਾਜ਼ਰ ਹੋ ਕੇ ਆਪਣੀਆਂ ਸਮੱਸਿਆਵਾਂ ਦੱਸਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦਾ ਕੋਈ ਵੀ ਮੁੱਖ ਮੰਤਰੀ ਲੋਕਾਂ ਵਿੱਚ ਜਾ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਨਹੀਂ ਸੁਣਦਾ ਅਤੇ ਕੇਵਲ ਉਹ ਹੀ ਆਪਣੇ ਸਿਆਸੀ ਜੀਵਨ ਦੀ ਸ਼ੁਰੂਆਤ ਤੋਂ ਇੱਕ ਜਮਹੂਰੀ ਪ੍ਰ੍ਰਣਾਲੀ ਦੀ ਇਸ ਸਭ ਤੋਂ ਵੱਡੀ ਲੋੜ ਨੂੰ ਪੂਰਾ ਕਰਦੇ ਆ ਰਹੇ ਹਨ ਅਤੇ ਆਪਣਾ ਸਮੁੱਚਾ ਜੀਵਨ ਅਜਿਹਾ ਕਰਦੇ ਰਹਿਣਗੇ। ਕਾਂਗਰਸ ’ਤੇ ਤਿੱਖਾ ਹਮਲਾ ਕਰਦੇ ਹੋਏ ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਸਾਰੀਆਂ ਬਿਮਾਰੀਆਂ ਦੀ ਜੜ੍ਹ ਹੈ ਅਤੇ ਇਸ ਦੇ ਰਾਜ ਵਿੱਚ ਮਹਿੰਗਾਈ, ਬੇਰੁਜਗਾਰੀ, ਭ੍ਰਿਸ਼ਟਾਚਾਰ, ਭੁੱਖਮਰੀ ਵਰਗੀਆਂ ਅਲਾਮਤਾਂ ਵਧੀਆਂ ਜਾ ਰਹੀਆਂ ਹਨ ਜਿਸ ਕਰਕੇ ਇਨ੍ਹਾਂ ਬਿਮਾਰੀਆਂ ਦਾ ਇਲਾਜ ਕਾਂਗਰਸ ਨੂੰ ਸੱਤਾ ਤੋਂ ਲਾਂਭੇ ਕਰਕੇ ਹੀ ਕੀਤਾ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਰਾਜ ਸਰਕਾਰ ਨੇ ਰਾਜ ਦੇ ਲੋਕਾਂ ਦੀ ਭਲਾਈ ਲਈ ਅਨੇਕਾਂ ਸਕੀਮਾਂ ਬਨਾਈਆਂ ਹੋਈਆਂ ਹਨ,  ਹੁਣ ਆਟਾ ਚਾਰ ਰੁਪਏ ਦੀ ਥਾਂ ਇੱਕ ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਕਣਕ ਦੇਣ ਦਾ ਫੈਸਲਾ ਕੀਤਾ ਹੈ । ਇਸ ਸਕੀਮ ਹੇਠ ਲਾਭ ਪਾਤਰੀਆਂ ਦੀ ਗਿਣਤੀ 16 ਲੱਖ ਤੋਂ ਵਧਾ ਕੇ 32 ਲੱਖ ਕੀਤੀ ਗਈ  ਹੈ। ਉਨ੍ਹਾਂ ਨੇ ਕਿਹਾ ਕਿ ਗਰੀਬ ਬੱਚਿਆਂ ਦੀ ਪੜ੍ਹਾਈ ਲਈ ਵੀ ਰਾਜ ਸਰਕਾਰ ਵਲੋਂ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ, ਸਰਕਾਰੀ ਸਕੂਲਾਂ ਵਿਚ 80 ਫੀਸਦੀ ਤੋਂ ਜ਼ਿਆਦਾ ਅੰਕ ਲੈਣ ਵਾਲੇ ਬੱਚਿਆਂ ਨੂੰ ਸਲਾਨਾ 30 ਹਜ਼ਾਰ ਰੁਪਏ ਵਜ਼ੀਫਾ ਦਿੱਤਾ ਜਾ ਰਿਹਾ ਹੈ ਅਤੇ ਇਨ੍ਹਾਂ ਬੱਚਿਆਂ ਦੀ ਮਿਆਰੀ ਪੜ੍ਹਾਈ ਲਈ 6 ਵਿਸ਼ੇਸ਼ ਸਕੂਲ ਬਣਾਏ ਜਾ ਰਹੇ ਹਨ, ਜਿਨ੍ਹਾਂ ਵਿਚ ਵਿਦਿਆਥੀਆਂ ਦੇ ਰਹਿਣ ਅਤੇ ਪੜ੍ਹਾਈ ਦਾ ਕੋਈ ਖਰਚਾ ਨਹੀਂ ਹੋਵੇਗਾ। ਇਸੇ ਦੌਰਾਨ ਮੁੱਖ ਮੰਤਰੀ ਨੇ ਵੱਖ ਵੱਖ ਪਿੰਡਾਂ ਵਿੱਚ 80 ਫੀਸਦੀ ਤੋਂ ਵੱਧ ਅੰਕ ਲੈਣ ਵਾਲੇ ਵਿਦਿਆਰਥੀਆਂ ਨੂੰ ਆਪਣੇ ਖਾਤੇ ਵਿੱਚੋਂ ਪੰਜ ਪੰਜ ਹਜਾਰ ਰੁਪਏ ਦਿੱਤੇ ਅਤੇ ਪੰਜਾਵਾ ਪਿੰਡ ਵਿੱਚ 50 ਵਿਦਿਅਰਥਣਾਂ ਨੂੰ ਮਾਈ ਭਾਗੋ ਸਕੀਮ ਹੇਠ 50 ਸਾਇਕਲਾਂ ਦਿੱਤੀਆਂ ਰਾਜ ਭਰ ਵਿੱਚ ਹੁਣ ਤੱਕ 1,52000 ਤੋਂ ਵੱਧ ਸਾਇਕਲਾਂ ਵੰਡੀਆਂ ਗਈਆਂ ਹਨ।
ਅੱਜ ਜਿਨ੍ਹਾਂ ਪਿੰਡਾਂ ਵਿੱਚ ਮੁੱਖ ਮੰਤਰੀ ਨੇ ਸੰਗਤ ਦਰਸ਼ਨ ਕੀਤੇ ਉਨ੍ਹਾਂ ਵਿੱਚ ਭਾਗੂ, ਮਹਿਣਾ, ਚੱਕ ਮਿੱਡੂ ਸਿੰਘ ਵਾਲਾ, ਵਣਵਾਲਾ, ਢਾਣੀ ਤੇਲੀਆਂ ਵਾਲੀ, ਸਿੱਖਵਾਲਾ, ਪੰਜਾਵਾ ਅਤੇ ਤਰਮਾਲਾ ਸ਼ਾਮਲ ਸਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਸ਼ੀ ਕੇ ਜੇ ਐਸ ਚੀਮਾ, ਸ੍ਰੀ ਪਰਮਜੀਤ ਸਿੰਘ ਡਿਪਟੀ ਕਮਿਸ਼ਨਰ, ਸ੍ਰੀ ਅਮਰ ਸਿੰਘ ਚਹਿਲ ਡੀ.ਆਈ.ਜੀ. ਪੁਲਿਸ ਰੇਂਜ ਬਠਿੰਡਾ, ਸ੍ਰੀ ਸੁਰਜੀਤ ਸਿੰਘ ਐਸ.ਐਸ.ਪੀ.,   ਚੇਅਰਮੈਨ ਸ੍ਰੀ ਦਿਆਲ ਸਿੰਘ ਕੋਲਿਆਂਵਾਲੀ, ਅਕਾਲੀ ਆਗੂ ਤੇਜਿੰਦਰ ਸਿੰਘ ਮਿਡੂਖੇੜਾ, ਸ੍ਰੀ ਕੁਲਵਿੰਦਰ ਸਿੰਘ ਕਾਕਾ ਭਾਈ ਕਾ ਕੇਰਾ, ਸ੍ਰੀ ਸਤਿੰਦਰਜੀਤ ਸਿੰਘ ਮੰਟਾ, ਸ੍ਰੀ ਗੁਰਬਖਸ਼ੀਸ਼ ਸਿੰਘ ਵਿੱਕੀ,ਸ੍ਰੀ ਅਵਤਾਰ ਸਿੰਘ ਵਣਵਾਲਾ, ਵੀਰਪਾਲ ਕੌਰ ਤਰਪਾਲਾ ਸ੍ਰੀ ਰਣਜੋਧ ¦ਬੀ, ਬਿੱਕਰ ਸਿੰਘ ਚੰਨੂ, ਜਸਵਿੰਦਰ ਸਿੰਘ, ਅਕਾਸ਼ਦੀਪ ਸਿੰਘ ਮਿੱਡੂ ਖੇੜਾ, ਸਤਵਿੰਦਰ ਸਿੰਘ ਮਾਨ, ਸ੍ਰੀ ਹਰਿੰਦਰ ਸਿੰਘ ਗੋਪੀ ਤਰਮਾਲਾ  ਵੀ ਹਾਜ਼ਰ ਸਨ।

Send this to a friend