ਨਵੀਂ ਦਿੱਲੀ, 17 ਜਨਵਰੀ (ਪੰਜਾਬ ਟਾਇਮਜ਼ ਬਿਊਰੋ)-ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਦੇ ਮੁੱਦੇ ’ਤੇ ਕਿਸੇ ਚਰਚਾ ਨੂੰ ਅਗੇ ਵਧਾਉਣ ਤੋਂ ਬਚਣ ਦੀ ਕੋਸ਼ਿਸ਼ ਦੇ ਤਹਿਤ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਕਿਹਾ ਕਿ ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਅਹੁਦੇ ਦਾ ਉਮੀਦਵਾਰ ਨਹੀਂ ਬਣਾਉਣ ਦੇ ਸੀ. ਡਬਲਿਊ. ਸੀ. ਦਾ ਫੈਸਲਾ ਅੰਤਿਮ ਹੈ। ਲੋਕ ਸਭਾ ਚੋਣਾਂ 2014 ਦੇ ਮੱਦੇਨਜ਼ਰ ਅਖਿਲ ਭਾਰਤੀ ਕਾਂਗਰਸ ਕਮੇਟੀ ਦੀ ਬੈਠਕ ਅੱਜ ਸਵੇਰੇ ਤਾਲਕਟੋਰਾ ਸਟੇਡੀਅਮ ’ਚ ਸ਼ੁਰੂ ਹੋਈ। ਏ. ਆਈ. ਸੀ. ਸੀ. ਬੈਠਕ ਨੂੰ ਸੰਬੋਧਿਤ ਕਰਦੇ ਹੋਏ ਸੋਨੀਆ ਗਾਂਧੀ ਨੇ ਕਿਹਾ ਕਿ ਰਾਹੁਲ ਗਾਂਧੀ ਦੀ ਭੂਮਿਕਾ ਨੂੰ ਲੈ ਕੇ ਕਾਂਗਰਸ ਕਾਰਜ ਕਮੇਟੀ ਦਾ ਫੈਸਲਾ ਅੰਤਿਮ ਹੈ। ਰਾਹੁਲ ਦੇ ਬਾਰੇ ‘ਚ ਕੱਲ੍ਹ ਜੋ ਫੈਸਲਾ ਲਿਆ ਗਿਆ ਹੈ ਉਹ ਆਖਰੀ ਹੈ।