ਤਲਵੰਡੀ ਸਾਬੋ, 17 ਜਨਵਰੀ (ਰਣਜੀਤ ਸਿੰਘ ਰਾਜੂ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਬੀਤੇ ਦਿਨੀ ਕੀਤੀਆਂ ਗਈਆਂ ਨਿਯੁਕਤੀਆਂ ਵਿੱਚ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਬਣਾਏ ਜਾਣ ਤੋਂ ਬਾਦ ਅੱਜ ਪਹਿਲੀ ਵਾਰ ਆਪਣੇ ਵਿਧਾਨ ਸਭਾ ਹਲਕੇ ਵਿੱਚ ਪਹੁੰਚੇ ਹਲਕਾ ਤਲਵੰਡੀ ਸਾਬੋ ਦੇ ਵਿਧਾਇਕ ਸ੍ਰ.ਜੀਤਮਹਿੰਦਰ ਸਿੰਘ ਸਿੱਧੂ ਨੇ ਅੱਜ ਅਹੁਦਾ ਮਿਲਣ ਤੇ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਲਈ ਤਖਤ ਸ਼੍ਰੀ ਦਮਦਮਾ ਸਾਹਿਬ ਮੱਥਾ ਟੇਕਿਆ। ਸ੍ਰੀ ਤਖਤ ਸਾਹਿਬ ਪੁੱਜਣ ਤੇ ਹਲਕੇ ਵਿੱਚੋਂ ਸੈਂਕੜਿਆਂ ਦੀ ਗਿਣਤੀ ਵਿੱਚ ਇਕੱਠੇ ਹੋਏ ਕਾਂਗਰਸੀ ਵਰਕਰਾਂ ਨੇ ਸਿੱਧੂ ਦਾ ਸ਼ਾਨਦਾਰ ਸਵਾਗਤ ਕੀਤਾ।ਮੱਥਾ ਟੇਕਣ ਉਪਰੰਤ ਪੱਤਰਕਾਰਾਂ ਨਾਲ ਗੱਲ ਕਰਦਿਆਂ ਵਿਧਾਇਕ ਸਿੱਧੂ ਨੇ ਕਿਹਾ ਕਿ ਪੰਜਾਬ ਕਾਂਗਰਸ ਦੀ ਨਵੀਂ ਟੀਮ ਨਾਲ ਪਾਰਟੀ ਹੋਰ ਮਜਬੂਤ ਹੋ ਕੇ ਉੱਭਰੇਗੀ ਅਤੇ ਆਗਾਮੀ ਲੋਕ ਸਭਾ ਚੋਣਾਂ ਵਿੱਚ ਅਕਾਲੀ ਭਾਜਪਾ ਗਠਜੋੜ ਸਰਕਾਰ ਤੋਂ ਦੁਖੀ ਲੋਕ ਜਿੱਥੇ ਸਰਕਾਰ ਵਿਰੁੱਧ ਫਤਵਾ
ਦੇਣਗੇ ਉੱਥੇ ਹੀ ਕਾਂਗਰਸੀ ਵਰਕਰ ਇੱਕਜੁਟ ਹੋ ਕੇ ਪਾਰਟੀ ਉਮੀਦਵਾਰਾਂ ਦੀ ਜਿੱਤ ਲਈ ਰਾਹ ਪੱਧਰਾ ਕਰਨਗੇ।ਵਿਧਾਇਕ ਸਿੱਧੂ ਨੇ ਇਸ ਮੌਕੇ ਪਵਿੱਤਰ ਸ਼ਹਿਰ ਐਲਾਨੇ ਗਏ ਤਲਵੰਡੀ ਸਾਬੋ ਸ਼ਹਿਰ ਵਿੱਚ ਵੱਡੀ ਮਾਤਰਾ ਵਿੱਚ ਵਿਕਰ ਰਹੇ ਨਸ਼ਿਆਂ ਤੇ ਤੁਰੰਤ ਪਾਬੰਦੀ ਲਾਉਣ ਦੀ ਮੰਗ ਕਰਦਿਆਂ ਕਿਹਾ ਕਿ ਇਸ ਤੋਂ ਵੱਡੀ ਸ਼ਰਮਨਾਕ ਗੱਲ ਕੀ ਹੋ ਸਕਦੀ ਹੈ ਕਿ ਆਪਣੇ ਆਪ ਨੂੰ ਪੰਥਕ ਕਹਾਉਣ ਵਾਲੂੀ ਅਕਾਲੀ ਸਰਕਾਰ ਦੇ ਰਾਜ ਵਿੱਚ ਸਿੱਖਾਂ ਦੇ ਚੌਥੇ ਤਖਤ ਦੀ ਧਰਤੀ ਤੇ ਨਸ਼ਿਆਂ ਦੇ ਦਰਿਆ ਵਗਰ ਹੇ ਹਨ।
ਇਸ ਮੌਕੇ ਸਿੱਧੂ ਦੇ ਨਾਲ ਬਲਾਕ ਕਾਂਗਰਸ ਪ੍ਰਧਾਨ ਬਾਬੂ ਸਿੰਘ ਮਾਨ,ਅਵਤਾਰ ਮੈਨੂੰਆਣਾ ਜਿਲ੍ਹਾ ਮੀਤ ਪ੍ਰਧਾਨ,ਮਨਜੀਤ ਲਾਲੇਆਣਾ ਪ੍ਰਧਾਨ ਯੂਥ ਕਾਂਗਰਸ ਹਲਕਾ ਤਲਵੰਡੀ ਸਾਬੋ,ਸੁਰਿੰਦਰ ਨੰਬਰਦਾਰ ਡੂਮਵਾਲੀ,ਕ੍ਰਿਸ਼ਨ ਕਾਲਾ ਪ੍ਰਧਾਨ ਰਾਮਾਂ ਸ਼ਹਿਰੀ,ਗੁਰਤੇਜ ਜੋਗੇਵਾਲਾ ਬਲਾਕ ਮੀਤ ਪ੍ਰਧਾਨ,ਮੋਤੀ ਭਾਗੀਵਾਂਦਰ ਜਿਲ੍ਹਾ ਸਕੱਤਰ, ਕ੍ਰਿਸ਼ਨ ਭਾਗੀਵਾਂਦਰ ਮੈਂਬਰ ਬਲਾਕ ਸੰਮਤੀ, ਗੁਰਤੇਜ ਭੁਰੂ, ਯੂਥ ਆਗੂ ਚਰਨਾ ਭਾਗੀਵਾਂਦਰ ਅਤੇ ਵੀਰਇੰਦਰ ਭਾਗੀਵਾਂਦਰ, ਸੌਦਾਗਰ ਲੇਲੇਵਾਲਾ, ਲੱਖਾ ਜੈਲਦਾਰ, ਮਨਜੀਤ ਹੌਂਡਾ, ਜਗਤਾਰ ਨੰਗਲਾ, ਰਾਜਾ ਜੋਧਪੁਰ, ਸਰਬਜੀਤ ਰਾਮਾਂ, ਟਹਿਲ ਲਹਿਰੀ ਆਦਿ ਆਗੂ ਹਾਜ਼ਰ ਸਨ।