ਨੂਰਪੁਰ ਬੇਦੀ, 25 ਦਸੰਬਰ (ਕਮਲਜੀਤ ਢੀਂਡਸਾ, ਬਲਜਿੰਦਰ ਸਿੱਧੂ)-ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਦੇ 350 ਵੇਂ ਪ੍ਰਕਾਸ਼ ਦਿਵਸ ਨੂੰ ਸਮਰਪਿਤ ਰਾਜ ਪੱਧਰੀ ਸਮਾਗਮ ਚ’ਹਲਕਾ ਰੂਪਨਗਰ ਦੇ ਵੱਖ-ਵੱਖ ਪਿੰਡਾਂ ਚੋਂ ਕਾਂਗਰਸੀ ਵਰਕਰਾਂ ਤੇ ਸੰਗਤਾਂ ਦਾ ਜਥਾ ਹਲਕਾ ਰੂਪਨਗਰ ਦੇ ਇੰਚਾਰਜ ਤੋਂ ਕਾਂਗਰਸ ਪਾਰਟੀ ਦੇ ਬੁਲਾਰੇ ਬਰਿੰਦਰ ਢਿੱਲੋਂ ਦੀ ਦੇਖ-ਰੇਖ ਹੇਠ ਰਵਾਨਾ ਹੋਇਆ।ਇਸ ਮੌਕੇ ਬਰਿੰਦਰ ਢਿੱਲੋਂ ਨੇ ਕਿਹਾ ਕਿ ਉਕਤ ਸਮਾਗਮ ਪ੍ਰਤੀ ਕਾਂਗਰਸੀ ਵਰਕਰਾਂ ਤੇ ਸੰਗਤਾਂ ਚ’ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ,ਜਿਸ ਦੀ ਉਦਾਹਰਨ ਸੰਗਤਾਂ ਦੇ ਬੇ-ਮਿਸਾਲ ਇੱਕਠ ਤੋਂ ਮਿਲਦੀ ਹੈ।
ਇਸ ਮੌਕੇ ਸਰਪੰਚ ਜਸਵੀਰ ਸਿੰਘ ਸਸਕੌਰ, ਐਡਵੋਕੇਟ ਚੌ. ਦੌਲਤ ਸਿੰਘ ਚਬਰੇਵਾਲ, ਯੂਥ ਪ੍ਰਧਾਨ ਦਿਲਬਰ ਪਰਖਾਲੀ, ਕੁਲਦੀਪ ਕੁਮਾਰ, ਨੰਦ ਲਾਲ, ਕੈਲਾਸ਼ ਲਾਡੀ, ਜੈ ਸਿੰਘ, ਸਤਪਾਲ ਲਾਲ,ਰਾਣਾ ਜੈਨ ਸਿੰਘ, ਗੁਰਮੇਲ ਸਿੰਘ, ਜਗਦੀਸ਼ ਰਾਮ, ਧਰਮ ਸਿੰਘ, ਕੁਲਵਿੰਦਰ ਸਿੰਘ, ਜਸਵੀਰ ਸਿੰਘ, ਕੁਲਵੀਰ ਸਿੰਘ, ਰਾਮ ਸਿੰਘ, ਨਰਿੰਦਰ ਕੁਮਾਰ, ਮਨਦੀਪ ਸਿੰਘ ਰਿੰਕਾ, ਯੋਗ ਰਾਜ, ਸੀਤਾ ਰਾਮ, ਰੌਸਨ ਲਾਲ ਤੇ ਪ੍ਰੀਤਮ ਸਿੰਘ ਆਦਿ ਹਾਜ਼ਰ ਸਨ।