ਯਮੋਰਿੰਡਾ, 25 ਦਸੰਬਰ (ਹਰਜਿੰਦਰ ਸਿੰਘ ਛਿੱਬਰ)-ਸ਼ਹੀਦ ਭਗਤ ਸਿੰਘ ਹੈਂਡਵਾਲ ਕਲੱਬ (ਰਜਿ:) ਮੋਰਿੰਡਾ ਦੇ ਕੌਚਾਂ ਦੀ ਸਖ਼ਤ ਮਿਹਨਤ ਨੇ ਹਲਕੇ ਨੂੰ ਕਈ ਨਾਮੀ ਖਿਡਾਰੀ ਦਿੱਤੇ ਹਨ। ਜੋ ਵੱਖ-ਵੱਖ ਸਰਕਾਰੀ ਵਿਭਾਗਾਂ ’ਚ ਅਪਣੀਆਂ ਸੇਵਾਵਾਂ ਦੇ ਕੇ ਜਿੱਥੇ ਅਪਣਾ ਅਤੇ ਸ਼ਹੀਦ ਭਗਰ ਸਿੰਘ ਹੈਂਡਵਾਲ ਕਲੱਬ ਦਾ ਨਾਂਅ ਰੋਸ਼ਨ ਕਰ ਰਹੇ ਹਨ ਉੱਥੇ ਹੀ ਅਪਣੇ ਪਰਿਵਾਰਾਂ ਦਾ ਵੀ ਵਧੀਆ ਪਾਲਣ ਪੌਸ਼ਣ ਕਰ ਰਹੇ ਹਨ। ਉਪਰੋਤਕ ਵਿਚਾਰ ਚੌਧਰੀ ਪਰਮਜੀਤ ਸਿੰਘ ਸਰਪ੍ਰਸਤ ਸ਼ਹੀਦ ਹੈਂਡਵਾਲ ਕਲੱਬ ਰਜਿ: ਮੋਰਿੰਡਾ ਨੇ ਕਲੱਬ ਵਿੱਚ ਹੈਂਡਵਾਲ ਖੇਡਣ ਆਉਂਦੇ 32 ਖਿਡਾਰੀਆਂ ਨੂੰ ਰੋਟਰੀ ਕਲੱਬ (ਰਜਿ:) ਮੋਰਿੰਡਾ ਦੇ ਪ੍ਰਧਾਨ ਸਿਮਰਨਜੀਤ ਸਿੰਘ ਹੀਰਾ ਅਤੇ ਕਲੱਬ ਮੈਂਬਰਾਂ ਵੱਲੋ ਦਿੱਤੇ ਟਰੈਕ ਸੂਟਾਂ ਦੀ ਵੰਡ ਕਰਨ ਮੌਕੇ ਕੀਤਾ। ਇਸ ਮੌਕੇ ਰੋਟਰੀ ਕਲੱਬ ਦੇ ਪ੍ਰਧਾਨ ਸਿਮਰਨਜੀਤ ਸਿੰਘ ਹੀਰਾ ਨੇ ਸ਼ਹੀਦ ਭਗਤ ਸਿੰਘ ਕਲੱਬ ਦੀ ਸ਼ਲਾਘਾ ਕਰਦਿਆ ਕਿਹਾ ਕਿ ਇਸ ਕਲੱਬ ਵੱਲੋਂ ਤਿਆਰ ਕੀਤੇ ਕਈ ਨਾਮੀ ਖਿਡਾਰੀ ਅੱਜ ਪੰਜਾਬ ਪੁਲਿਸ, ਪੈਰਾਮਿਲਟਰੀ ਫੋਰਸ, ਬੀ.ਐਸ.ਐਫ, ਨੇਵੀ ਅਤੇ ਭਾਰਤੀ ਫੋਜ ਵਿੱਚ ਅਪਣੀਆਂ ਸੇਵਾਵਾਂ ਨਿਭਾਅ ਰਹੇ ਹਨ। ਕੋਚ ਗੁਰਚਰਨ ਸਿੰਘ ਨੇ ਇਸ ਸਾਲ ਦੋ ਖਿਡਾਰੀਆ ਵੱਲੋਂ ਆਲ ਇੰਡੀਆ ਇੰਨਟਰਵਰਸਟੀ ਵਿੱਚ ਦੂਜਾ ਅਤੇ ਤੀਜਾ ਸਥਾਨ ਹਾਸਿਲ ਕੀਤੇ ਜਾਣ ਨੂੰ ਕਲੱਬ ਦੀ ਮਿਹਤਨ ਦੱਸਦੇ ਹੋਏ ਕਲੱਬ ਦੇ 5 ਖਿਡਾਰੀਆ ਵੱਲੋਂ ਅੰਡਰ 17 ਸਾਲ ਅਤੇ 19 ਸਾਲ ਵਿੱਚ ਸਕੂਲ ਨੈਸ਼ਨਲ ਵਿੱਚ ਚੁੱਣੇ ਜਾਣ ’ਤੇ ਕਲੱਬ ਮੈਂਬਰਾਂ ਨੂੰ ਵਧਾਈ ਦਿੱਤੀ। ਇਸ ਮੌਕੇ ਰੋਟਰੀ ਕਲੱਬ ਦੇ ਮੈਬਰ ਜਗਤਾਰ ਸਿੰਘ ਐਸ.ਡੀ.ਓ, ਦਵਿੰਦਰ ਸਿੰਘ ਧੀਮਾਨ , ਰਾਮਾ ਸਪੋਰਟਸ , ਕਮਲਜੀਤ ਸਿੰਘ ਪੰਮਾ ਐਨ.ਆਰ.ਆਈ, ਵਕਿੰਦਰ ਸਿੰਘ ਐਨ .ਆਰ.ਆਈ , ਅਵਤਾਰ ਸਿੰਘ ਧੀਮਾਨ, ਹਰਿੰਦਰ ਸਿੰਘ , ਰਜੀਨਸ਼ ਕੁਮਾਰ, ਸੰਜੇ ਸੂਦ, ਅਨੀਲ ਕੁਮਾਰ,ਪਵਨ ਕੁਮਾਰ ਸਬ ਇੰਸਪੈਕਟਰ, ਜਗਦੀਪ ਸਿੰਘ , ਸੁਖਵਿੰਦਰਪਾਲ ਸਿੰਘ ਸੁੱਖੀ, ਗੁਰਪਾਲ ਸਿੰਘ , ਦਿਨੇਸ਼ ਕੁਮਾਰ , ਅਮਨਦੀਪ ਸਿੰਘ , ਅਮਨਪ੍ਰੀਤ ਸ਼ੈਂਟੀ , ਅਜੈ ਕੁਮਾਰ , ਪੁਨੀਤ ਮਾਲਰਾ, ਸ਼ਸੀ ਭੂਸਨ ਬਧਵਾਰ , ਕਰਮਜੀਤ ਸਿੰਘ , ਜਤਿੰਦਰ ਸਿੰਘ ਫੌਜੀ , ਨਰਿੰਦਰ ਕੁਮਾਰ ਅਤੇ ਜਸਵਿੰਦਰ ਸਿੰਘ ਆਦਿ ਹਾਜ਼ਰ ਸਨ।