ਫਗਵਾੜਾ, 25 ਦਸੰਬਰ (ਪਰਵਿੰਦਰਜੀਤ ਸਿੰਘ)-ਪੰਜਾਬੀ ਸਾਹਿਤ ‘ਚ ਆਪਣਾ ਭਰਪੂਰ ਯੋਗਦਾਨ ਪਾਉਣ ਵਾਲੀ ਸੰਸਥਾ ਸਕੇਪ ਪੰਜਾਬ ਅਤੇ ਪੰਜਾਬੀ ਵਿਰਸਾ ਟਰਸਟ ਵਲੋਂ ਬਲਡ ਬੈਂਕ, ਗੁਰੂ ਹਰਗੋਬਿੰਦਰ ਨਗਰ ਵਿਖੇ ਇਕ ਸ਼ਾਨਦਾਰ ਸਾਹਿਤਕ ਸਮਾਗਮ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਸੰਤੋਖ ਸਿੰਘ, ਬਲਵਿੰਦਰ ਸਿੰਘ, ਬਲਦੇਵ ਰਾਜ ਕੋਮਲ, ਡਾ. ਐਸ ਐਲ ਵਿਰਦੀ, ਡਾ. ਜਗੀਰ ਸਿੰਘ ਨੂਰ ਅਤੇ ਚਰਨਜੀਤ ਸਿੰਘ ਪੰਨੂ ਨੇ ਸਾਂਝੇ ਰੂਪ ਵਿਚ ਕੀਤੀ। ਸਮਾਗਮ ਦੌਰਾਨ ਪੰਜਾਬੀ ਭਾਸ਼ਾ ਤੇ ਚਿੰਤਨ, ਕਵੀ ਦਰਬਾਰ, ਸਨਮਾਨ ਸਮਾਰੋਹ ਅਤੇ ਰੂ-ਬ-ਰੂ ਕਰਵਾਇਆ ਗਿਆ। ਇਸ ਸਮਾਗਮ ‘ਚ ਹਿਸਾ ਲੈਣ ਲਈ ਅਮਰੀਕਾ ਤੋਂ ਵਰਲਡ ਪੰਜਾਬੀ ਕਾਨਫਰੰਸ ਦੇ ਕੋ-ਆਰਡੀਨੇਟਰ ਅਜਾਇਬ ਸਿੰਘ ਚਠਾ ਅਤੇ ਅਜਾਇਬ ਸਿੰਘ ਸੰਘਾ ਵਿਸ਼ੇਸ਼ ਤੌਰ ਤੇ ਪੁਜੇ। ਸਮਾਗਮ ਦੀ ਸ਼ੁਰੂਆਤ ਉਘੇ ਕਾਲਮਨਵੀਸ ਗੁਰਮੀਤ ਸਿੰਘ ਪਲਾਹੀ ਨੇ ਪੰਜਾਬੀ ਭਾਸ਼ਾ ਦੇ ਚਿੰਤਨ ਤੇ ਕੀਤੀ।ਇਸ ਉਪਰੰਤ ਕਵੀ ਦਰਬਾਰ ਕਰਵਾਇਆ ਗਿਆ ਜਿਸ ਵਿਚ ਸੋਢੀ ਸਤੋਵਾਲੀਆ, ਦਰਸ਼ਨ ਨੰਦਰਾ, ਸੀਤਲ ਬੰਗਾ, ਕਰਨ ਅਜਾਇਬ ਸਿੰਘ ਸੰਘਾ, ਲਾਲੀ ਕਰਤਾਰਪੁਰੀ, ਉਰਮਲਜੀਤ ਸਿੰਘ, ਓਮ ਪ੍ਰਕਾਸ਼, ਲਸ਼ਕਰ ਢੰਡਾਲਵੀ, ਨਗੀਨਾ ਸਿੰਘ ਬਲਗਣ, ਹਰਚਰਨ ਭਾਰਤੀ, ਰਵਿੰਦਰ ਚੋਟ, ਸਿਕੰਦਰ ਸਿੰਘਆਪਣੀਆਂ ਨੇ ਧਰਮੀਕ ਅਤੇ ਸਮਕਾਲੀਨ ਸਰੋਕਾਰਾਂ ਤੇ ਆਪਣੀਆਂ ਕਵਿਤਾਵਾਂ , ਗ਼ਜ਼ਲਾਂ ਅਤੇ ਗੀਤਾਂ ਨਾਲ ਹਾਜ਼ਰ ਸਾਹਿਤ ਪ੍ਰੇਮੀਆਂ ਨੂੰ ਕੀਲਕੇ ਰਖ ਦਿਤਾ।ਸਮਾਗਮ ਦੌਰਾਨ ਸਰਭ ਨੌਜਵਾਨ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ, ਸਾਧੂ ਸਿੰਘ ਜਸਲ, ਅਮਨਦੀਪ ਕੋਟਰਾਣੀ, ਮਨਦੀਪ ਸਿੰਘ, ਰਾਮ ਲੁਭਾਇਆ, ਪਰਵਿੰਦਰ ਜੀਤ ਸਿੰਘ ਆਦਿ ਮੌਜੂਦ ਸਨ।