ਸੰਗਰੂਰ, 25 ਦਸੰਬਰ (ਸੰਜੀਵ ਸਿੰਗਲਾ)- ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ, ਚੰਡੀਗੜਹ। ਵੱਲੋਂ ਸਿਵਲ ਰਿਟ ਪਟੀਸ਼ਨ ਨੰ: 23548 ਆਫ 2017 ਅਤੇ ਸਿਵਲ ਰਿਟ ਪਟੀਸ਼ਨ ਨੰ: 23905 ਆਫ 2017 ਵਿਚ ਕੀਤੇ ਗਏ ਅੰਤਰਿਮ ਹੁਕਮ ਮਿਤੀ 07-12-2017 ਅਨੁਸਾਰ ਅਗਲੇ ਹੁਕਮਾਂ ਤਕ ਵਿਆਹ-ਸ਼ਾਦੀਆਂ, ਕਿਸੇ ਵੀ ਤਰ੍ਹਾਂ ਦੇ ਸਮਾਗਮਾਂ ਅਤੇ ਨਵੇਂ ਸਾਲ ਦੇ ਮੌਕੇ ’ਤੇ ਪਟਾਖੇ ਚਲਾਉਣ ’ਤੇ ਪੂਰਨ ਪਾਬੰਦੀ ਲਗਾਈ ਗਈ ਹੈ.ਇਸ ਸਬੰਧ ਵਿੱਚ ਈਲਹਾ ਮੈਜਿਸਟਰੇਟ ਸੰਗਰੂਰ ਸ਼੍ਰੀ ਅਮਰ ਪ੍ਰਤਾਪ ਸਿੰਘ ਵਿਰਕ ਨੇ ਫੌਜਦਾਰੀ ਜਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਲਹਾ ਸੰਗਰੂਰ ਵਿੱਚ ਵਿਆਹ-ਸ਼ਾਦੀਆਂ, ਹੋਰ ਕਿਸੇ ਵੀ ਤਰ੍ਹਾਂ ਦੇ ਸਮਾਗਮਾਂ ਅਤੇ ਨਵੇ ਸਾਲ ਮੌਕੇ ਪਟਾਖਿਆਂ ਦੀ ਖਰੀਦੋ-ਫਰੋਖਤ ਅਤੇ ਵਰਤੋਂ ਕਰਨ ‘ਤੇ ਪੂਰੀ ਪਾਬੰਦੀ ਲਗਾ ਦਿਤੀ ਹੈ।