May 18, 2026 6:51 pm

ਸਰਕਾਰੀ ਛੁੱਟੀ ਦੇ ਬਾਵਜੂਦ ਸੇਵਾ ਕੇਂਦਰ ਖੁੱਲੇ ਵਿਖਾਈ ਦਿੱਤੇ-ਕਰਮਚਾਰੀ ਔਖੇ

ਤਪਾ ਮੰਡੀ, 25 ਦਸੰਬਰ (ਰੋਹਿਤ ਸਿੰਗਲਾ)- ਪੂਰੇ ਦੇਸ਼ ਅੰਦਰ ਦੋ ਧਰਮਾਂ ਦੇ ਸਭ ਤੋ ਵੱਡੇ ਦਿਹਾੜੇ ਉਪਰ ਵੀ ਸਰਕਾਰੀ ਛੁੱਟੀ ਦੇ ਐਲਾਣ ਦੇ ਬਾਵਜੂਦ ਪਿੰਡਾਂ ਅਤੇ ਸ਼ਹਿਰ ਸੇਵਾ ਕੇਂਦਰਾਂ ਜਿੱਥੇ ਖੁੱਲੇ ਰਹੇ, ਉਥੇ ਠੇਕੇਦਾਰ ਵੱਲੋ ਅਪਣੀ ਆਰਥਿਕ ਪੂਰਤੀ ਲਈ ਇਨ੍ਹਾਂ ਕੇਂਦਰਾਂ ਨੂੰ ਖੁੱਲਾ ਰੱਖਿਆ ਗਿਆ ਭਾਵੇਂ ਲੋਕਾਂ ਨੂੰ ਛੁੱਟੀ ਦੇ ਐਲਾਣ ਸਬੰਧੀ ਪਹਿਲਾ ਹੀ ਪਤਾ ਸੀ। ਜਿਸ ਕਾਰਨ ਖੁੱਲੇ ਸੇਵਾ ਕੇਂਦਰਾਂ ਅੰਦਰ ਜਿਆਦਾਤਰ ਕੰਮ ਵਾਲਿਆਂ ਨੇ ਦਸਤਕ ਨਾ ਦਿੱਤੀ। ਸੇਵਾ ਕੇਂਦਰ ਅੰਦਰਲੇ ਹੀ ਇਕ ਕਰਮਚਾਰੀ ਨੇ ਫੋਨ ਉਪਰ ਅਪਣਾ ਨਾਂਅ ਨਾ ਛਾਪਣ ਦੀ ਸ਼ਰਤ ਉਪਰ ਦੱਸਿਆਂ ਕਿ ਭਾਵੇਂ ਸਰਕਾਰੀ/ਗੈਰ ਸਰਕਾਰੀ ਕਿਸੇ ਵੀ ਜਨਤਕ ਨਾਲ ਸਬੰਧ ਰੱਖਣ ਵਾਲੇ ਅਦਾਰੇ ਨੂੰ ਮਾਨਤਾ ਉਸ ਸਮੇਂ ਹੀ ਦਿੱਤੀ ਜਾਂਦੀ ਹੈ ਜਦ ਉਹ ਸਰਕਾਰੀ ਨਿਯਮਾਂ ਦੀ ਪੂਰਤੀ ਕਰਦਾ ਹੋਵੇ ਪਰ ਸੇਵਾ ਕੇਂਦਰਾਂ ਅੰਦਰ ਕੰਮ ਉਪਰ ਰੱਖਣ ਸਮੇਂ ਕੁਝ ਹੋਰ ਮਾਪਦੰਡ ਦੱਸੇ ਜਾਂਦੇ ੲਨ ਜਦਕਿ ਕੰਮ ਉਪਰ ਜੁਆਇਨ ਕਰਨ ਤੋ ਬਾਅਦ ਕਰਮਚਾਰੀਆਂ ਨੂੰ ਸਰਕਾਰੀ ਛੁੱਟੀ ਵੀ ਨਹੀਂ ਦਿੱਤੀ ਜਾਂਦੀ ਜਦਕਿ ਸਰਕਾਰੀ ਛੁੱਟੀ ਦੇ ਐਲ੍ਯਾਣ ਕਾਰਨ ਕਰਮਚਾਰੀਆਂ ਨੂੰ ਖਾਲੀ ਬਹਿ ਕੇ ਹੀ ਮੁੜਣਾ ਪੈਂਦਾ ਹੈ। ਉਧਰ ਸੇਵਾ ਕੇਂਦਰ ਦੇ ਇੰਚਾਰਜ ਨੇ ਦੱਸਿਆਂ ਕਿ ਸੇਵਾ ਕੇਂਦਰ ਦੇ ਠੇਕੇ ਸਬੰਧੀ ਸਰਕਾਰ ਵੱਲੋ ਇਨ੍ਹਾਂ ਨੂੰ ਹਰੇਕ ਦਿਨ ਖੋਲਣ ਸਬੰਧੀ ਡੀਲ ਕੀਤੀ ਗਈ ਹੈ ਜਦ ਉਨ੍ਹਾਂ ਦਾ ਧਿਆਨ ਐਤਵਾਰ ਵੱਲ ਦਿਵਾਦਿੲਆ ਤਦ ਉਨ੍ਹਾਂ ਚੁੱਪ ਵੱਟ ਲਈ।

Send this to a friend