May 19, 2026 6:36 am

‘ਹਿਟਲਰ’ ਗੀਤ ਨਾਲ ਖ਼ੂਬ ਚਰਚਾ ਵਿੱਚ ਖ਼ੂਬਸੂਰਤ ਗਾਇਕਾ ਰਮਨ ਗਿੱਲ

ਬਠਿੰਡਾ, 22 ਦਸੰਬਰ (ਇੰਦਰਜੀਤ ਨਥਾਣਾ)- ਪੰਜਾਬੀ ਲੋਕ ਗਾਇਕੀ ਵਿੱਚ ਬਹੁਤ ਹੀ ਖ਼ੂਬਸੂਰਤ ਤੇ ਸੁਰੀਲੀ ਆਵਾਜ਼ ਨਾਲ ਕੀਲ ਕੇ ਬਾ-ਕਮਾਲ ਅਦਾਵਾਂ ਦੀ ਮਲਿਕਾ ਜਿਸਦੀ ਆਵਾਜ਼ ਸੁਣਕੇ ਹਰ ਇੱਕ ਸੰਗੀਤਕ ਪ੍ਰੇਮੀ ਝੂੰਮਣ ਲਈ ਮਜਬੂਰ ਹੋ ਜਾਂਦਾ ਹੈ,ਉਹ ਹੈ ਸੁਰੀਲੀ ਤੇ ਬੁ¦ਦ ਆਵਾਜ਼ ਦੀ ਮਲਿਕਾ ਰਮਨ ਗਿੱਲ। ਜਿਸ ਨੂੰ ਸਰੋਤਿਆਂ ਨੇ ਪਹਿਲਾ ਵੀ ਬੇਹੱਦ ਪਿਆਰ ਦਿੱਤਾ।
ਹੁਣ ਤਕਰੀਬਨ 6 ਸਾਲ ਬਾਦ ਗਾਇਕਾ ਰਮਨ ਗਿੱਲ ਨੇ ਸਰੋਤਿਆਂ ਦੀ ਕਚਹਿਰੀ ਵਿੱਚ ਆਪਣਾ ਸਿੰਗਲ ਟ੍ਰੈਕ ਗੀਤ ‘ਹਿਟਲਰ’ ਹਾਜ਼ਿਰ ਕੀਤਾ, ਜਿਸ ਨੂੰ 24 ਘੰਟਿਆਂ ਵਿੱਚ ਸਰੋਤਿਆਂ ਵੱਲੋਂ ਖ਼ੂਬ ਪਿਆਰ ਮਿਲਿਆ । ਗਾਇਕਾ ਰਮਨ ਗਿੱਲ ਨੇ ਗੱਲ ਬਾਤ ਕਰਨ ਦੌਰਾਨ ਦੱਸਿਆਂ ਕਿ ਇਸ ਗੀਤ ਨੂੰ ਪੇਸ਼ਕਾਰ ਜਸਵੀਰਪਾਲ ਸਿੰਘ ਨੇ ਜਸ ਰਿਕਾਰਡਸ਼ ਕੰਪਨੀ ਰਾਹੀ ਪੇਸ਼ ਕੀਤਾ ਹੈ। ਇਸ ਗੀਤ ਨੂੰ ਗੀਤਕਾਰ ਡਿੰਪੀ ਪੂਹਲਾ ਤੇ ਹਰਚਰਨ ਸੰਧੂ ਨੇ ਕਲਮਬੰਧ ਕਰਕੇ ਸੰਗੀਤ ਡਾਇਰੈਟਰ ਰਾਝਾਂ ਯਾਰ ਦੇ ਮਧੁਰ ਸੰਗੀਤ ਨਾਲ ਸ਼ਿੰਗਾਰਿਆਂ ਹੈ ਜੋ ਸਰੋਤਿਆਂ ਵੱਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ। ਇਸ ਮੌਕੇ ਉਨ੍ਹਾਂ ਨਾਲ ਸੰਜੀਵ ਸੋਨੀ, ਸੁਖਵਿੰਦਰ ਸੁੱਖਾ ਅਮਲੋਹ, ਸੱਤਾ ਗੌਸਪੁਰਾ ਡਿੰਪੀ ਪੂਹਲਾ ਤੇ ਗੈਰੀ ਅਰੋੜਾ ਹਾਜ਼ਿਰ ਸਨ।

Send this to a friend