ਜਲ਼ੰਧਰ, 22 ਦਸੰਬਰ (ਪੰਜਾਬ ਟਾਇਮਜ਼ ਬਿਊਰੋ)-ਅੱਜ ਗੁਰੁ ਅਮਰ ਦਾਸ ਪਬਲਿਕ ਸਕੂਲ ਮਾਡਲ ਟਾਊਨ ਜਲੰਧਰ ਵਿਖੇ ਦੋ ਰੋਜ਼ਾ ਇੰਟਰ ਹਾਊਸ ਖੇਡ -ਉਤਸਵ ਦਾ ਸਮਾਪਤੀ ਸਮਾਰੋਹ ਕੀਤਾ ਗਿਆ। ਇਸ ਸਮਾਗਮ ਵਿੱਚ ਸ.ਤੇਜਿੰਦਰ ਸਿੰਘ ਬਿੱਟੂ ਜੀ ਸਾਬਕਾ ਚੇਅਰਮੈਨ ਇੰਮਪਰੂਵਮੈਂਟ ਟ੍ਰੱਸਟ ਜਲੰਧਰ ਬਤੌਰ ਮੁੱਖ ਮਹਿਮਾਨ ਅਤੇ ਸ. ਅਵਤਾਰ ਸਿੰਘ ਸੱਗੂ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ । ਜਿਨ੍ਹਾਂ ਦਾ ਸਕੂਲ ਪਹੁੰਚਣ ਤੇ ਨਿੱਘਾ ਸੁਆਗਤ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ.ਅਜੀਤ ਸਿੰਘ ਸੇਠੀ ਅਤੇ ਮੈਂਬਰਾਨ ਸ. ਮਹਿੰਦਰਜੀਤ ਸਿੰਘ,ਸ. ਕੰਵਲਜੀਤ ਸਿੰਘ ਕੋਛੜ,ਸ.ਸੁਰਜੀਤ ਸਿੰਘ ਅਰੋੜਾ,,ਸ.ਕੁਲਤਾਰਨ ਸਿੰਘ ਅਨੰਦ, ਸ.ਪਰਮਪ੍ਰੀਤ ਸਿੰਘ ਸੋਨੂੰ , ਸ. ਤੇਜਦੀਪ ਸਿੰਘ ਸੇਠੀ,ਸ.ਗਗਨਦੀਪ ਸਿੰਘ ਸੇਠੀ, ਡਾਇਰੈਕਟਰ ਪ੍ਰਿੰਸੀਪਲ ਸ਼੍ਰੀ ਮਤੀ ਹਰਮਿੰਦਰਜੀਤ ਕੌਰ ਚਾਵਲਾ, ਪ੍ਰਿੰਸੀਪਲ ਸ਼੍ਰੀ ਮਤੀ ਮਨਪ੍ਰੀਤ ਕੌਰ ਭੋਗਲ,ਪ੍ਰਸ਼ਾਸ਼ਨਕ ਅਫ਼ਸਰ ਸ਼੍ਰੀ ਮਤੀ ਅਵਿਨਾਸ਼ ਕੌਰ,ਵਾਇਸ ਪ੍ਰਿੰਸੀਪਲ ਸ਼੍ਰੀ ਮਤੀ ਨਵਨੀਤ ਕੌਰ ਕੁਕਰੇਜਾ ਅਤੇ ਸਕੂਲ ਸਟਾਫ਼ ਨੇ ਕੀਤਾ। ਚਾਰ ਹਾਊਸ ਦੇ ਵਿਦਿਆਰਥੀਆਂ ਨੇ ਮਾਰਚ ਪਾਸਟ ਕੀਤਾ ਪ੍ਰਿੰਸੀਪਲ ਸ਼੍ਰੀ ਮਤੀ ਮਨਪ੍ਰੀਤ ਕੌਰ ਭੋਗਲ ਨੇ ਮੁੱਖ ਮਹਿਮਾਨ ਜੀ ,ਵਿਸ਼ੇਸ਼ ਮਹਿਮਾਨ ਅਤੇ ਸਮੂਹ ਪ੍ਰਬੰਧਕ ਕਮੇਟੀ ਨੂੰ ਜੀ ਆਇਆਂ ਆਖਦੇ ਹੋਏ ਆਪਣਾ ਕੀਮਤੀ ਸਮਾਂ ਕੱਢਣ ਲਈ ਵਿਸ਼ੇਸ਼ ਧੰਨਵਾਦ ਕੀਤਾ।ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਸ.ਤੇਜਿੰਦਰ ਸਿੰਘ ਬਿੱਟੂ ਜੀ ਸਾਬਕਾ ਚੇਅਰਮੈਨ ਇੰਮਪਰੂਵਮੈਂਟ ਟ੍ਰੱਸਟ ਜਲੰਧਰ ਆਪਣੇ ਕਰ-ਕਮਲਾਂ ਨਾਲ ਕੀਤਾ।ਇਸ ਮੌਕੇ ਬੀਬੀ ਭਾਨੀ ਹਾਊਸ ਪਹਿਲੇ ਦਰਜ਼ੇ,ਦੂਜੇ ਤੇ ਬਾਬਾ ਮੋਹਰੀ ਹਾਊਸ ਰਿਹਾ। ਪ੍ਰਧਾਨ ਸ.ਅਜੀਤ ਸਿੰਘ ਸੇਠੀ ਅਤੇ ਸਮੂਹ ਪ੍ਰਬੰਧਕ ਕਮੇਟੀ ਨੇ ਮੁੱਖ ਮਹਿਮਾਨ ਜੀ ਅਤੇ ਵਿਸ਼ੇਸ਼ ਮਹਿਮਾਨ ਜੀ ਨੂੰ ਸਕੂਲ ਵੱਲੋਂ ਯਾਦਗਾਰੀ ਚਿੰਨ੍ਹ ਭੇਟ ਕਰ ਕੇ ਸਨਮਾਨਿਤ ਕੀਤਾ। ਇਸ ਮੌਕੇ ਮੁੱਖ ਮਹਿਮਾਨ ਸ.ਤੇਜਿੰਦਰ ਸਿੰਘ ਬਿੱਟੂ ਨੇ ਪ੍ਰਬੰਧਕ ਕਮੇਟੀ ਦਾ ਸ਼ਾਨਦਾਰ ਖੇਡ ਉਤਸਵ ਕਰਵਾਉਣ ਲਈ ਭਰਪੂਰ ਸ਼ਬਦਾਂ ਵਿੱਚ ਸ਼ਲਾਘਾ ਕੀਤੀ । ਸਮਾਗਮ ਦੇ ਅੰਤ ਵਿੱਚ ਸਭਿਆਚਾਰਕ ਪ੍ਰੋਗਰਾਮ ਲੁੱਡੀ ਅਤੇ ਭੰਗੜੇ ਨੇ ਸਾਰੇ ਦਰਸ਼ਕਾਂ ਦਾ ਮਨ ਮੋਹ ਲਿਆ।