ਸ੍ਰੀ ਚਮਕੌਰ ਸਾਹਿਬ, 19 ਦਸੰਬਰ (ਅਮਰਜੀਤ ਸਿੰਘ ਕਲਸੀ)- ਪੰਜਾਬ ਇੰਟਰਨੈਸ਼ਨਲ ਪਬਲਿਕ ਸਕੂਲ ਪਿੱਪਲ ਮਾਜਰਾ ਸ਼੍ਰੀ ਚਮਕੌਰ ਸਾਹਿਬ ਵਿਖੇ ਗੁਰੂ ਜੀ ਦੇ ਸ਼ਾਹਿਬਜਾਦਿਆਂ ਅਤੇ ਗੜ੍ਹੀ ਦੇ ਸਮੂਹ ਸ਼ਹੀਦਾਂ ਦੀ ਸ਼ਹਾਦਤ ਨੂੰ ਯਾਦ ਕਰਦਿਆ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦੌਰਾਨ ਸਕੂਲ ਦੇ ਵਿੱਦਿਆਰਥੀਆਂ ਅਤੇ ਅਧਿਆਪਕ ਸਾਹਿਬਾਨ ਦੁਆਰਾ ਸ੍ਰੀ ਚਮਕੌਰ ਸਾਹਿਬ ਅਤੇ ਸ੍ਰੀ ਫਤਿਹਗੜ੍ਹ ਸਾਹਿਬ ਵਿਖੇਹੋਈਆਂ ਕੁਰਬਾਨੀਆਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਇਥੇ ਹੀ ਸਕੂਲ ਦੀ ਮਨੇਜਮੈਂਟ, ਸਮੁੱਚੇ ਸਟਾਫ ਅਤੇ ਵਿੱਦਿਆਰਥੀਆਂ ਨੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਗੁਰੂ ਦੇ ਲੰਗਰ ਦਾ ਪ੍ਰਬੰਧ ਕੀਤਾ। ਇਸ ਦੌਰਾਨ ਵਿੱਦਿਆਰਥੀਆਂ ਦੇ ਦਸਤਾਰ ਬੰਦੀ ਮੁਕਾਬਲੇ ਵੀ ਕਰਵਾਏ ਗਏ। ਸੱਤਵੀ ਤੋਂ ਅੱਠਵੀਂ ਜਮਾਤ ਦੇ ਇਨ੍ਹਾਂ ਮੁਕਾਬਲਿਆਂ ਵਿੱਚ ਚਰਨਪ੍ਰੀਤ ਸਿੰਘ (ਸਾਹਿਬਜਾਦਾ ਜੋਰਾਵਰ ਸਿੰਘ ਹਾਊਸ), ਅਜੁੱਗ ਰਾਜ ਸਿੰਘ ( ਸਾਹਿਬਜਾਦਾ ਅਜੀਤ ਸਿੰਘ ਹਾਊਸ), ਅਤੇ ਸਹਿਜਦੀਪ ਸਿੰਘ (ਸਾਹਿਬਜਾਦਾ ਫਤਿਹ ਸਿੰਘ ਹਾਊਸ), ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਨੌਵੀਂ ਤੋਂ ਬਾਰਵ੍ਹੀ ਜਮਾਤ ਦੇ ਇਨ੍ਹਾਂ ਮੁਕਾਬਲਿਆਂ ਵਿੱਚ ਪਰਮਵੀਰ ਸਿੰਘ ( ਸਾਹਿਬਜਾਦਾ ਫਤਿਹ ਸਿੰਘ ਹਾਊਸ), ਗਗਨਪ੍ਰੀਤ ਸਿੰਘ (ਸਾਹਿਬਜਾਦਾ ਫਤਿਹ ਸਿੰਘ ਹਾਊਸ ) ਅਤੇ ਗੁਰਪ੍ਰੀਤ ਸਿੰਘ ( ਸਾਹਿਬਜਾਦਾ ਅਜੀਤ ਸਿੰਘ ਹਾਊਸ) ਨੇ ਵੀ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਜੇਤੂ ਰਹੇ ਸਾਰੇ ਹੀ ਵਿੱਦਿਆਰਥੀਆਂ ਦਾ ਪ੍ਰਬੰਧਕੀ ਕਮੇਟੀ ਵੱਲੋਂ ਵਿਸ਼ੇਸ਼ ਰੂਪ ਵਿੱਚ ਸਨਮਾਨ ਕੀਤਾ ਗਿਆ।
ਇਸ ਮੌਕੇ ਸਕੂਲ ਦੇ ਪ੍ਰਧਾਨ ਸ: ਗੁਰਦੇਵ ਸਿੰਘ ਅਟਵਾਲ, ਨਿਰਦੇਸ਼ਕਾ ਮੈਡਮ ਸ਼ਿੰਦਰਪਾਲ ਕੌਰ ਅਟਵਾਲ, ਪ੍ਰਿੰਸੀਪਲ ਸ. ਹਰਪ੍ਰੀਤ ਸਿੰਘ, ਵਾਈਸ ਪ੍ਰਿੰਸੀਪਲ ਅਨੁਰਾਧਾ ਧੀਮਾਨ, ਪ੍ਰਬੰਧਕ ਸ. ਸਰਬਜੀਤ ਸਿੰਘ, ਸਟੇਟ ਇੰਚਾਰਜ ਸ. ਕੁਲਵੰਤ ਸਿੰਘ, ਹਾਊਸ ਕੋਆਰਡੀਨੇਟਰ ਸ: ਪਰਮਿੰਦਰ ਸਿੰਘ, ਅਕਾਦਮਿਕ ਇੰਚਾਰਜ ਸ੍ਰੀ ਵਿਕਾਸ ਕੁਮਾਰ, ਮੈਡਮ ਮਮਤਾ ਸ਼ਰਮਾ, ਸ: ਅਮਰਿੰਦਰ ਸਿੰਘ ਡੀ.ਪੀ., ਸਮੁੱਚਾ ਸਟਾਫ ਅਤੇ ਵਿਦਿਆਰਥੀ ਹਾਜਰ ਸਨ।