May 21, 2026 12:17 am

ਵਿਦਿਆਰਥੀਆਂ ਨੇ ਐਥਲੈਟਿਕਸ ਮੁਕਾਬਲਿਆਂ ’ਚ ਜਿਤੇ ਮੈਡਲ

ਫਰੀਦਕੋਟ, 19 ਦਸੰਬਰ (ਗੁਰਜੀਤ ਰੋਮਾਣਾ, ਕੰਧਾਰੀ)-ਪਿਛਲੇ ਦਿਨੀ ਜਿਲ੍ਹਾ ਫਰੀਦਕੋਟ ਦੇ ਨਹਿਰੂ ਸਟੇਡੀਅਮ ਵਿਖੇ ਹੋਏ ਜਿਲ੍ਹਾ ਪਧਰੀ ਪੁਰਸ਼ ਅਤੇ ਇਸਤਰੀ ਐਥਲੈਟਿਕਸ ਮੁਕਾਬਲਿਆਂ ਵਿਚ ਮਾਊਟ ਲਿਟਰਾ ਜੀ ਸਕੂਲ ਦੇ ਖਿਡਾਰੀਆਂ ਨੇ ਭਾਗ ਲਿਆ । ਇਸ ਪ੍ਰਤੀਯੋਗਤਾ ਦਾ ਆਯੋਜਨ ਨਹਿਰੂ ਸਟੇਡੀਅਮ ‘ਚ ਹੋਇਆ। ਲਵਦੀਪ ਸਿੰਘ ਨੇ 4 ਗ 400 ਮੀ ਵਿਚ ਸਾਨਦਾਰ ਪ੍ਰਦਰਸ਼ਨ ਕਰਦੇ ਹੋਏ ਦੂਜਾ ਸਥਾਨ ਪ੍ਰਾਪਤ ਕੀਤਾ। ਲਵਦੀਪ ਪਿਛਲੇ 3- 4 ਸਾਲਾਂ ਤੋ ਅਥਲੈਟਿਕਸ ਮੁਕਾਬਲਿਆਂ ‘ਚ ਕਈ ਮੈਡਲ ਪ੍ਰਾਪਤ ਕਰ ਚੁਕਾ ਹੈ। ਜਿਤ ਪ੍ਰਾਪਤ ਕਰਕੇ ਆਏ ਇਹਨਾਂ ਖਿਡਾਰੀਆਂ ਦਾ ਸਕੂਲ ਦੇ ਚੇਅਰਮੈਨ ਇੰ. ਚਮਨ ਲਾਲ ਗੁਲਾਟੀ ਜੀ ਦੁਆਰਾ ਹਾਰਦਿਕ ਸੁਆਗਤ ਕੀਤਾ ਗਿਆ ਅਤੇ ਸਮੂਹ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿਚ ਭਾਗ ਲੈਣ ਲਈ ਪ੍ਰੇਰਿਤ ਕੀਤਾ।ਸਕੂਲ ਦੇ ਪ੍ਰਿੰਸੀਪਲ ਸ੍ਰੀ ਸੁਰੇਸ਼ ਸ਼ਰਮਾਂ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਇਹ ਜਿਤ ਫਰੀਦਕੋਟ, ਸਕੂਲ, ਸਕੂਲ ਦੇ ਵਿਦਿਆਰਥੀਆਂ ਅਤੇ ਸਮੁਚੇ ਇਲਾਕੇ ਲਈ ਬਹੁਤ ਮਾਣ ਵਾਲੀ ਗਲ ਹੈ ਨਾਲ ਹੀ ਉਨ੍ਹਾਂ ਖਿਡਾਰੀਆਂ ਦੇ ਮਾਤਾ ਪਿਤਾ ਨੂੰ ਵੀ ਬਹੁਤ ਬਹੁਤ ਵਧਾਈ ਦਿਤੀ।

Send this to a friend